ਹਮਲਾਵਰ ਨੇ 15 ਲੋਕਾਂ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਪਿਓ-ਧੀ ਦਾ ਵੀ ਕਤਲ ਕਰ ਦਿੱਤਾ। ਯੂਨੀਵਰਸਿਟੀ 'ਚ ਗੋਲੀਬਾਰੀ ਕਿਵੇਂ? ਇਸ ਦੇ ਲਈ ਉਸ ਨੇ ਪਹਿਲਾਂ ਤਿੰਨ ਲੋਕਾਂ ਨੂੰ ਮਾਰ ਕੇ ਗੋਲੀ ਚਲਾਉਣ ਦਾ ਅਭਿਆਸ ਕੀਤਾ ਸੀ।
ਡੇਵਿਡ ਕੋਜ਼ਾਕ ਨਾਂ ਦਾ 24 ਸਾਲਾ ਵਿਅਕਤੀ ਆਪਣੇ ਹੱਥਾਂ ਵਿੱਚ ਬੰਦੂਕ ਅਤੇ ਗੋਲਾ ਬਾਰੂਦ ਲੈ ਕੇ ਪ੍ਰਾਗ ਦੀ ਚਾਰਲਸ ਯੂਨੀਵਰਸਿਟੀ ਪਹੁੰਚਿਆ। ਉਸ ਨੇ ਯੂਨੀਵਰਸਿਟੀ ਦੇ ਅੰਦਰ ਅਚਾਨਕ ਗੋਲੀ ਚਲਾ ਦਿੱਤੀ, ਜਿਸ ਨਾਲ ਕੈਂਪਸ ਵਿਚ ਭਗਦੜ ਮਚ ਗਈ।
ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਕੁਝ ਵਿਦਿਆਰਥੀਆਂ ਨੇ ਕਲਾਸ ਰੂਮ ਵਿੱਚ ਲੁਕ ਕੇ ਆਪਣੀ ਜਾਨ ਬਚਾਈ, ਜਦਕਿ ਕੁਝ ਗੋਲੀਆਂ ਦਾ ਨਿਸ਼ਾਨਾ ਬਣ ਗਏ। ਇਸ ਘਟਨਾ 'ਚ ਗੋਲੀ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਗੰਭੀਰ ਜ਼ਖਮੀ ਹਨ। ਅਖੀਰ ਪੁਲਿਸ ਨੇ ਉਸ ਹਮਲਾਵਰ ਨੂੰ ਮਾਰ ਦਿੱਤਾ।

0 Comments