ਵਿਦਿਆਥੀਆਂ ਨੂੰ ਖੇਡਾ ਖੇਡਣ ਲਈ ਕੀਤਾ ਉਤਸ਼ਾਹਿਤ, ਮੋਬਾਇਲ ਫੋਨ ਦੀ ਵਰਤੋ ਨਾਲ ਹੋਣ ਵਾਲੇ ਨੁਕਸਾਨਾ ਬਾਰੇ ਕੀਤਾ ਜਾਗਰੂਕ
ਪੰਜਾਬ ਨੈੱਟਵਰਕ, ਫਿਰੋਜ਼ਪੁਰ- ਕੋਵਿਡ-19 ਮਹਾਮਾਰੀ ਉਪਰੰਤ ਸਕੂਲ ਵਿੱਚ ਹੋਈ ਵਿਦਿਆਰਥੀਆਂ ਦੀ ਚਹਿਲ ਪਹਿਲ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ), ਫਿਰੋਜ਼ਪੁਰ ਜੋ ਸ਼ਹਿਰ ਦਾ ਪੁਰਾਣਾ ਸਕੂਲ ਹੈ।ਇਸ ਸਕੂਲ ਵਿਖੇ ਸਕੂਲ ਦੇ ਖੇਡ ਗਰਾਉਡ ਵਿੱਚ ਸਪੋਰਟ ਮੀਟ ਦਾ ਆਗਾਜ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੱਲੋ ਕੀਤਾ ਗਿਆ। ਇਸ ਮੋਕੇ ਉਦਘਾਟਨ ਸਮਾਰੋਹ ਵਿੱਚ ਬੋਲਦੀਆ ਹੋਇਆ ਦੱਸਿਆ ਕਿ ਖੇਡਾ ਜੀਵਨ ਦਾ ਅੰਗ ਹੈ।ਇਹ ਖੇਡਾ ਸ਼ਰੀਰ ਨੂੰ ਤੰਦਰੂਸਤ ਰੱਖਦਿਆ ਹਨ, ਤੇ ਮਨ ਪੜਾਈ ਵਿੱਚ ਲੱਗਦਾ ਹੈ, ਪਰੰਤੂ ਰੂਚੀ ਅਨੁਸਾਰ ਖੇਡ ਖੇਡਣ ਦੀ ਚੋਣ ਕਰਨੀ ਚਾਹੀਦੀ ਹੈ।ਕੋਵਿਡ-19 ਮਹਾਮਾਰੀ ਦੋਰਾਨ ਬੰਦ ਸਕੂਲਾਂ ਵਿੱਚ ਪੜ੍ਹਾਈ ਵਿਦਿਆਰਥੀਆਂ ਨੂੰ ਆਨ-ਲਾਈਨ (ਮੋਬਾਇਲ) ਰਾਹੀ ਕਰਵਾਈ ਜਾਂਦੀ ਸੀ। ਜਿਸ ਦੀ ਜ਼ਿਆਦਾ ਵਰਤੋ ਨਾਲ ਸ਼ਰੀਰ ਦੇ ਚੂਸਤੀ ਫੂਰਤੀ ਘੱਟ ਗਈ ਸੀ, ਮੋਬਾਇਲ ਦੀ ਵਰਤੋ ਨਾਲ ਪੈਦਾ ਹੋਣ ਵਾਲੀਆ ਬਿਮਾਰੀਆਂ ਅਤੇ ਖੇਡਾ ਤੋ ਹੋਣ ਵਾਲੇ ਫਾਇਦੇ ਬਾਰੇ ਜਾਗਰੂਕ ਕਰਵਾਇਆ ਗਿਆ।
ਸਿੱਖਿਆ ਵਿਭਾਗ ਵੱਲੋ ਹਰ ਵਿਦਿਆਰਥੀ ਨੂੰ ਘਰ ਵਿੱਚ ਹਰ ਰੋਜ਼ 15-20 ਮਿੰਟ ਕਸਰਤ ਕਰਨ ਬਾਰੇ ਕਿਹਾ, ਜਿਸ ਵਿੱਚ ਵਿਦਿਆਰਥੀਆਂ ਵੱਲੋ ਵੱਧ ਚੜ ਕੇ ਭਾਗ ਲਿਆ।ਇਸ ਨੀਰਸਤਾ ਨੂੰ ਖਤਮ ਕਰਨ ਤੇ ਪੜ੍ਹਾਈ ਵਿੱਚ ਮਨ ਲਗਾਉਣ ਦੇ ਉਦੇਸ਼ ਨਾਲ ਸਪੋਰਟ ਮੀਟ ਦਾ ਆਯੋਜਨ ਸਕੂਲ ਦੇ ਵਿਹੜੇ ਵਿੱਚ ਕੀਤਾ ਗਿਆ, ਜਿਸ ਵਿੱਚ ਰੱਸਾ ਕੱਸੀ, ਸਲੋਹ ਸਾਇਕਲ ਰੇਸ ਅਤੇ ਕਈ ਛੋਟੀਆ ਖੇਡਾ ਕਰਵਾਇਆ ਗਈਆ, ਜਿਥੇ ਵਿਦਿਆਰਥੀਆਂ ਦੀਆਂ ਖੇਡਾ ਕਰਵਾਈਆ ਗਈਆ, ਉਥੇ ਸਟਾਫ ਲਈ ਵੀ ਮਿਊਜੀਕਲ ਚੇਅਰ ਰੇਸ ਦਾ ਆਯੋਜਨ ਕੀਤਾ, ਇਸ ਮੀਟ ਵਿੱਚ 135 ਵਿਦਿਆਰਥੀ ਅਤੇ 20 ਅਧਿਆਪਕਾਂ ਨੇ ਭਾਗ ਲਿਆ, ਇਸ ਤੋ ਇਲਾਵਾ ਇਸ ਮੀਟ ਨੂੰ ਕਾਮਯਾਬ ਕਰਨ ਲਈ 10 ਵਿਦਿਆਰਥੀ ਅਤੇ 7 ਅਧਿਆਪਕਾਂ ਨੇ ਮਹਤੱਵਪੂਰਨ ਭੂਮਿਕਾ ਨਿਭਾਈ, ਸਪੋਰਟ ਮੀਟ ਦੀ ਕਮੈਟਰੀ ਚਰਨਜੀਤ ਸਿੰਘ ਡੀ.ਪੀ ਅਤੇ ਸਮੂਚਾ ਪ੍ਰਬੰਧ ਜਸਬੀਕ ਕੋਰ ਲੈਕਚਰਾਰ ਸ਼ਰੀਰਿਕ ਸਿੱਖਿਆ ਵੱਲੋ ਕੀਤਾ ਗਿਆ।
ਇਸ ਉਪਰੰਤ ਵੱਖ-ਵੱਖ ਗਤੀਵਿਧਿਆ ਵਿੱਚ ਪਹਿਲੀ ਅਤੇ ਦੂਸਰੀ ਪੋਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀ ਕਰਮਵਾਰ ਸਵਯਮ, ਅਕਾਸ਼ਦੀਪ, ਵੰਸ਼, ਰੋਹਨਪ੍ਰੀਤ, ਅਮਨਜੋਤ, ਇਫਤਾ, ਗੁਰਮਿਲਾਪ, ਗੋਰਵ, ਸਿਧਾਂਤ, ਹਰਮਨ, ਹਰਪ੍ਰੀਤ, ਗੁਰਸੇਵਕ, ਹਰਮਨਦੀਪ ਸਿੰਘ, ਅਦਿਤੀਆਂ, ਸੂਰਆ, ਸਾਹਿਬ, ਇਸ਼ਾਨ ਬਜਾਜ, ਦਲਜੀਤ, ਅਭਿਮਨੂ, ਸੂਮਿਤ, ਕੋਸ਼ਲ, ਇੰਦਰਜੀਤ, ਰੋਹਿਤ, ਹਨੀ, ਜਗਮੀਤ, ਗੁਰਕੀਰਤ, ਸਵਿਅਮ, ਨਵਰਾਜ, ਅਰਸ਼ਦੀਪ ਸਿੰਘ, ਮਨਜਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਅਤੇ ਮਿਊਜੀਕਲ ਚੇਅਰ ਰੇਸ ਵਿੱਚ ਪਹਿਲੀ ਅਤੇ ਦੂਸਰੀ ਪੋਜੀਸ਼ਨ ਹਾਸਿਲ ਕਰਨ ਵਾਲੇ ਕਰਮਵਾਰ ਸਟਾਫ ਮੈਬਰ ਨੀਤਿਮਾ ਸ਼ਰਮਾ, ਅਤੇ ਮੀਲੀ ਸੋਹੀ ਨੂੰ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੋਕੇ ਸਮੂਹ ਸਟਾਫ ਮੈਬਰ ਅਤੇ ਵਿਦਿਆਰਥੀ ਹਾਜ਼ਰ ਸਨ।

0 Comments