ਕਿਸਾਨਾਂ ਸਿਰ ਪਈ ਨਵੀਂ ਮੁਸੀਬਤ

ਸ਼ੰਭੂ- ਮੌਸਮ 'ਚ ਆਈ ਤਬਦੀਲੀ ਕਾਰਨ ਨਿਖ਼ਰ ਰਹੀ ਕਣਕ ਦੀ ਫਸਲ ਤੇ ਤੇਲੇ ਦੇ ਹਮਲਾ ਹੋਣ ਕਾਰਨ ਕਿਸਾਨਾਂ ਨੂੰ ਪ੍ਰਰੇਸ਼ਾਨੀ ਵਿੱਚ ਪਾ ਦਿੱਤਾ ਹੈ। ਕਿਸਾਨ ਆਪਣੀ ਕਣਕ ਦੀ ਫਸਲ ਨੂੰ ਬਚਾਉਣ ਲਈ ਮਹਿੰਗੇ ਕੀਟਨਾਸ਼ਕ ਦਵਾਈਆਂ ਦਾ ਿਛੜਕਾਅ ਕਰਨ ਲਈ ਮਜਬੂਰ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਰਿੰਕੂ ਸ਼ੰਭੂ ਕਲਾਂ, ਹਰਮਨਜੀਤ ਸਿੰਘ ਸ਼ੰਭੂ ਕਲਾਂ, ਗੁਰਚਰਨ ਸਿੰਘ ਕਰਾਲਾ,ਦਲਜੀਤ ਸਿੰਘ ਬਿੱਲੂ, ਨੰਬੜਦਾਰ ਸੱਤਾ ਖਲੌਰ ,ਨੰਬਰਦਾਰ ਪ੍ਰਰੇਮ ਕੁਮਾਰ ਮਾਣਕਪੁਰ ,ਗੁਰਵਿੰਦਰ ਬਸੀ ਈਸੇ ਖਾਂ, ਸਰਪੰਚ ਗੁਰਵਿੰਦਰ ਸਿੰਘ ਰਾਮਪੁਰ ,ਬਲਦੇਵ ਸਿੰਘ ਕਨੋੜ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਗਈ ਕਣਕ ਦੀ ਫਸਲ ਨਿੱਸਰ ਰਹੀ ਹੈ। 

ਇਸ ਨਿੱਸਰ ਰਹੀ ਕਣਕ ਦੀ ਫਸਲ ਤੇ ਮੌਸਮ ਵਿਚ ਆਈ ਇਕਦਮ ਤਬਦੀਲੀ ਕਾਰਨ ਕਾਲੇ ਤੇਲੇ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ ਤੇ ਕਿਸਾਨ ਇਸ ਨੁਕਸਾਨ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਮਹਿੰਗੀਆਂ ਦਵਾਈਆਂ ਦਾ ਿਛਡਕਾਅ ਕਰਨ ਲਈ ਮਜਬੂਰ ਹਨ। ਕਿਸਾਨਾਂ ਨੇ ਕਿਹਾ ਜੇਕਰ ਉਨ੍ਹਾਂ ਨੇ ਆਪਣੀ ਫਸਲ ਤੇ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਨਾ ਕੀਤਾ ਤਾਂ ਕਣਕ ਦੇ ਝਾੜ ਘਟਣ ਦੇ ਆਸਾਰ ਹਨ ਕਿਉਂਕਿ ਕਾਲਾ ਤੇਲਾ ਨਿਸਰ ਫ਼ਸਲ ਵਿੱਚੋਂ ਦੁੱਧ ਚੂਸ ਲੈਂਦਾ ਹੈ।

ਇਲਾਕੇ ਦੇ ਉੱਘੇ ਸਮਾਜ ਸੇਵੀ ਡਾ: ਭੁਪਿੰਦਰ ਸਿੰਘ ਮਨੌਲੀ ਸੂਰਤ ਨੇ ਕਿਹਾ ਕਿ ਸੂਬੇ ਦਾ ਅੰਨਦਾਤਾ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਕਾਰਨ ਬਹੁਤ ਪ੍ਰਰੇਸ਼ਾਨ ਹੈ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਵੱਖ ਵੱਖ-ਥਾਵਾਂ ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਸਸਤੀ ਦਰਾਂ ਤੇ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪਹਿਲਾਂ ਹੀ ਕੇਂਦਰ ਦੀ ਸਰਕਾਰ ਵੱਲੋਂ ਸਤਾਏ ਗਏ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾ ਸਕੇ।

Post a Comment

0 Comments