ਵੱਡੀ ਖ਼ਬਰ: ਕੇਂਦਰ ਤੇ ਕਿਸਾਨਾਂ ਵਿਚਾਲੇ ਫਿਰ ਰਹੀ ਮੀਟਿੰਗ ਬੇਸਿੱਟਾ

 ਨਵੀਂ ਦਿੱਲੀ ਤੋਂ ਸਵਿੰਦਰ ਕੌਰ ਦੀ ਰਿਪੋਰਟ  

ਅੱਜ ਕਿਸਾਨਾਂ ਤੇ ਕੇਂਦਰ ਵਿਚਾਲੇ ਜੋ ਮੀਟਿੰਗ ਦੋ ਵਜੇ ਸ਼ੁਰੂ ਹੋਈ ਸੀ, ਉਹ ਮੀਟਿੰਗ ਬੇਸਿੱਟਾ ਰਹੀ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਵੱਲੋਂ ਦਿੱਤੀ ਗਈ ਹੈ, ਜੋ ਇਸ ਵੇਲੇ ਮੀਟਿੰਗ ਵਿੱਚੋਂ ਬਾਹਰ ਆ ਚੁੱਕੇ ਹਨ। 

ਜਾਣਕਾਰੀ ਲਈ ਦੱਸ ਦਈਏ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੋਈ, ਜਦਕਿ ਕਿਸਾਨ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹੀ ਅੜੇ ਰਹੇ। ਇਸ ਕਾਰਨ ਸਰਕਾਰ ਅਤੇ ਕੇਂਦਰ ਵਿਚਾਲੇ ਸਹਿਮਤੀ ਨਹੀਂ ਬਣ ਸਕੀ। ਜਿਸ ਦੇ ਚਲਦਿਆਂ ਇਹ ਮੀਟਿੰਗ ਵੀ ਪਹਿਲਾਂ ਮੀਟਿੰਗਾਂ ਵਾਂਗੂੰ ਬੇਸਿੱਟਾ ਰਹੀ।

Post a Comment

0 Comments