ਸੰਪਾਦਕੀ: ਆਪਣੀਆਂ ਨਾਕਾਮੀਆਂ ਛੁਪਾਉਣ 'ਚ ਲੱਗੇ "ਹਾਕਮ"

ਇੱਕ ਪਾਸੇ ਤਾਂ ਕਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਦੇ ਵਿੱਚ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਸਾਡੇ ਭਾਰਤ ਦੇਸ਼ ਦੀ ਹਾਕਮ ਧਿਰ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਜਿਸ ਦੇ ਕਾਰਨ ਗਰੀਬ ਕਿਸਾਨ ਮਜ਼ਦੂਰ ਕਿਰਤੀਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਸਰਕਾਰ ਦੇ ਵੱਲੋਂ ਜੋ ਵੀ ਵਾਅਦੇ ਅਤੇ ਦਾਅਵੇ ਕਿਸਾਨਾਂ ਗਰੀਬਾਂ ਕਿਰਤੀਆਂ ਮਜ਼ਦੂਰਾਂ ਦੇ ਨਾਲ ਕੀਤੇ ਜਾ ਰਹੇ ਹਨ, ਉਹ ਸਰਾਸਰ ਝੂਠੇ ਪੈਂਦੇ ਵਿਖਾਈ ਦੇ ਰਹੇ ਹਨ। ਸਰਕਾਰ ਦੀ ਵਟਸਐਪ ਯੂਨੀਵਰਸਿਟੀ ਜਿਸ ਤੇ ਵੱਡੀ ਗਿਣਤੀ ਵਿੱਚ ਸਰਕਾਰ ਦੇ ਬੰਦੇ ਕੰਮ ਕਰ ਰਹੇ ਹਨ, ਜੋ ਗਲਤ ਅਤੇ ਝੂਠੀਆਂ ਜਾਣਕਾਰੀਆਂ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਕਤ ਯੂਨੀਵਰਸਿਟੀ ਦੇ ਪਾੜੇ ਅਤੇ ਅਧਿਆਪਕ ਸੱਚੀਆਂ ਖ਼ਬਰਾਂ ਵਿਖਾਉਣ ਵਾਲਿਆਂ ਤੇ ਵੀ ਉਂਗਲੀਆਂ ਚੁੱਕ ਰਹੇ ਹਨ। ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਦੇ ਲਈ ਸਰਕਾਰ ਦੀ ਵਟਸਐਪ ਯੂਨੀਵਰਸਿਟੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਇਸ ਵਟਸਐਪ ਯੂਨੀਵਰਸਿਟੀ ਦੇ ਵਿੱਚ ਵੱਡੇ ਪੱਧਰ ਤੇ ਆਈ ਟੀ ਸੈੱਲ ਵਾਲੇ, ਸਰਕਾਰੀ ਮੁਲਾਜ਼ਮ ਅਤੇ ਹਿੰਦੂਤਵ ਜਥੇਬੰਦੀਆਂ ਸ਼ਾਮਿਲ ਹੈ, ਜੋ ਹਮੇਸ਼ਾ ਹੀ ਸਰਕਾਰ ਦੀ ਹਮਾਇਤ ਕਰਦੇ ਰਹਿੰਦੇ ਹਨ ਅਤੇ ਹੁਣ ਵੀ ਕਰ ਰਹੇ ਹਨ। ਦੱਸ ਦਈਏ ਕਿ ਇੱਕ ਪਾਸੇ ਤਾਂ ਗਰੀਬਾਂ ਨੂੰ ਰੋਟੀ ਨਹੀਂ ਮਿਲ ਰਹੀ, ਪ੍ਰਵਾਸੀ ਮਜ਼ਦੂਰਾਂ ਨੂੰ ਆਉਣ ਜਾਣ ਲਈ ਸਾਧਨ ਲਈ ਮਿਲ ਰਹੇ, ਉਥੇ ਹੀ ਦੂਜੇ ਪਾਸੇ ਸਰਕਾਰ ਦੀ ਇਸ ਨਾਕਾਮੀ ਨੂੰ ਛੁਪਾਉਣ ਦੇ ਲਈ ਕਈ ਸਰਕਾਰੀ ਮੁਲਾਜ਼ਮ, ਸਰਕਾਰ ਦੀਆਂ ਜਥੇਬੰਦੀਆਂ, ਜਿਵੇਂ ਕਿ ਆਰਐਸਐਸ, ਬਜਰੰਗ ਦਲ, ਸ਼ਿਵ ਸੈਨਾ ਅਤੇ ਹਿੰਦੂ ਰੱਖਿਆ ਦਲ ਆਦਿ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਇਨ੍ਹਾਂ ਮੋਦੀ ਭਗਤਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਸਹੀ ਨਹੀਂ ਹਨ। ਵੈਸੇ ਤਾਂ ਜਦੋਂ ਦੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦਾ ਬੇੜਾ ਗਰਕ ਹੋਇਆ ਹੈ। ਬੇਸ਼ੱਕ ਕਾਂਗਰਸ ਸਰਕਾਰ ਦੇ ਵੇਲੇ ਵੀ ਅਜਿਹਾ ਹੀ ਹੋਇਆ ਸੀ, ਪਰ ਮੋਦੀ ਸਰਕਾਰ ਸਮੇਂ ਦੇਸ਼ ਦਾ ਬੇੜਾ ਗਰਕ ਕੁਝ ਜ਼ਿਆਦਾ ਹੀ ਹੋ ਗਿਆ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਮੋਦੀ ਸਰਕਾਰ ਕਦੋਂ ਗਰੀਬ ਤਬਕੇ, ਕਿਰਤੀਆਂ, ਕਿਸਾਨਾਂ ਦੇ ਦੀਆਂ ਸਮੱਸਿਆਵਾਂ ਦੇ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਰਹਿਣਗੇ। ਸਾਡੇ ਮੁਤਾਬਿਕ ਸਰਕਾਰ ਦੀ ਵਟਸਐਪ ਯੂਨੀਵਰਸਿਟੀ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ।


ਸੰਪਾਦਕ: ਪੰਜਾਬ ਨੈੱਟਵਰਕ
ਗੁਰਪ੍ਰੀਤ

Post a Comment

0 Comments