ਜਿੰਦਾ ਦਿਲੀ ਸਭ ਵਿੱਚ ਹੋਵੇ ਐਨੀ
ਕਿ ਪੱਥਰਾਂ ਨੂੰ ਵੀ ਪਾਰ ਕਰ ਜਾਈਏ
ਸਾਹਮਣੇ ਮਿਲ ਜਾਵੇ ਕੋਈ ਦੁਸ਼ਮਣ ਜੇ
ਉਹਦਾ ਵੀ ਸਤਿਕਾਰ ਕਰ ਜਾਈਏ
ਨਫਰਤ ਉਗਲਦੀ ਇਸ ਦੁਨੀਆ ਨੂੰ
ਨਫਰਤ ਦੇ ਬਦਲੇ ਪਿਆਰ ਕਰ ਜਾਈਏ
ਮਾਪਿਆਂ ਨੇ ਕੀਤਾ ਜੋ ਵੀ ਸਾਡੇ ਲਈ
ਬਦਲੇ ਚ ਉਹਨਾਂ ਦਾ ਸੁਖੀ ਸੰਸਾਰ ਕਰ ਜਾਈਏ
ਬੱਚੇ ਹੁੰਦੇ ਨੇ ਭਵਿੱਖ ਦੇਸ਼ ਦਾ
ਚੰਗੇ ਕੰਮਾਂ ਚ ਉਹਨਾਂ ਦਾ ਧਿਆਨ ਕਰ ਜਾਈਏ
ਜਿਹੜਾ ਹੱਸਦਾ ਕਿਸੇ ਦੀਆਂ ਮਜਬੂਰੀਆ
ਉਸੇ ਪਲ ਉਹਨੂੰ ਸ਼ਰਮਸਾਰ ਕਰ ਜਾਈਏ
ਭੀੜੀ ਪੈ ਜਾਵੇ ਕਿਸੇ ਮਜਲੂਮ ਤੇ ਜੇ
ਅੱਗੇ ਆ ਕੇ ਹਲਾਤਾਂ ਨਾਲ ਤਕਰਾਰ ਕਰ ਜਾਈਏ
ਜਿਹੜੇ ਨਸ਼ੇ ਤੇ ਲਾਉਣ ਸਾਡੇ ਦੇਸ਼ ਦੀ ਜਵਾਨੀ ਨੂੰ
ਠੱਪ ਉਹਨਾਂ ਦੇ ਕਾਰੋਬਾਰ ਕਰ ਜਾਈਏ
ਜ਼ਿੰਦਗੀ ਮਿਲਦੀ ਏ ਇੱਕ ਬਾਰ ਸਭ ਨੂੰ
ਚੰਗੇ ਕੰਮਾਂ ਚ ਉਹਦਾ ਇਸਤੇਮਾਲ ਕਰ ਜਾਈਏ
ਅਮਨਦੀਪ ਸੇਖੋਂ

0 Comments