ਕਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਲੱਖਾਂ ਹੀ ਨਵੇਂ ਕੇਸਾਂਸਾਹਮਣੇ ਆ ਰਹੇ ਹਨ। ਵੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਕਰੋਨਾ ਦਾ ਕਹਿਰ ਜਾਰੀ ਹੈ, ਦੂਜੇ ਪਾਸੇ ਸਰਹੱਦਾਂ ਉੱਤੇ ਜੰਗ ਲੱਗਣ ਜਹੇ ਮਾਹੌਲ ਪੈਦਾ ਹੋ ਰਹੇ ਹਨ। ਭਾਰਤ ਦੀਆਂ ਸਰਹੱਦਾਂ ਤੇ ਹਮੇਸ਼ਾ ਹੀ ਪਾਕਿਸਤਾਨ ਦੇ ਨਾਲ ਛੋਟੀਆਂ ਮੋਟੀਆਂ ਝੜਪਾਂ ਅਤੇ ਜੰਗਬੰਦੀ ਦੀ ਉਲੰਘਣਾ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਵੇਖਿਆ ਜਾਵੇ ਤਾਂ ਕਰੋਨਾ ਦੇ ਨਾਲ ਜਿੱਥੇ ਲੋਕ ਜੰਗ ਲੜ ਰਹੇ ਹਨ, ਉੱਥੇ ਹੀ ਸਰਹੱਦਾਂ ਦੇ ਉੱਪਰ ਵੀ ਹੁਣ ਤੱਕ ਸ਼ਾਂਤੀ ਬਣਾਈ ਨਹੀਂ ਰੱਖੀ ਜਾ ਸਕੀ। ਪਤਾ ਨਹੀਂ ਕਿਉਂ ਸਰਹੱਦਾਂ ਦੇ ਉੱਪਰ ਦੋਵਾਂ ਤਰਫ਼ਾਂ ਤੋਂ ਹੀ ਫੌਜ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ? ਪਤਾ ਨਹੀਂ ਲੱਗ ਰਿਹਾ ਕਿ ਹਕੂਮਤ ਇਹ ਸਭ ਕਰਵਾ ਰਹੀ ਹੈ ਜਾਂ ਫਿਰ ਕੁਝ ਹੋਰ ਕਾਰਨ ਹੈ? ਲੋਕ ਮਸਲਿਆਂ ਨੂੰ ਲਤਾੜਨ ਲਈ ਹਮੇਸ਼ਾਂ ਹੀ ਹਕੂਮਤ ਕੋਈ ਨਾ ਕੋਈ ਨਵਾਂ ਟੁੱਕ ਘਟਦੀ ਰਹਿੰਦੀ ਹੈ। ਹਕੂਮਤ ਨੂੰ ਇੰਜ ਲੱਗਦਾ ਹੈ ਕਿ ਲੋਕ ਮਸਲਿਆਂ ਤੋਂ ਪਾਸੇ ਹਟ ਕੇ ਜੇਕਰ ਹੋਰਨਾਂ ਮੁੱਦਿਆਂ ਵਿੱਚ ਹੀ ਲੋਕਾਂ ਨੂੰ ਉਲਝਾਇਆ ਜਾਵੇ ਤਾਂ ਅਗਾਮੀ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਪੱਕੀ ਹੋ ਸਕਦੀ ਹੈ। ਭਾਰਤ ਪਾਕਿਸਤਾਨ ਦੇ ਰਿਸ਼ਤੇ ਤਾਂ ਪਹਿਲੋਂ ਹੀ ਵਿਗੜੇ ਹੋਏ ਹਨ। ਹੁਣ ਭਾਰਤ ਦੇ ਰਿਸ਼ਤੇ ਚੀਨ ਨਾਲ ਵੀ ਵਿਗੜਦੇ ਵਿਖਾਈ ਦੇ ਰਹੇ ਹਨ।
ਦੱਸ ਦਈਏ ਕਿ ਅਮਰੀਕਾ ਤੋਂ ਇਲਾਵਾ ਭਾਰਤ ਅਤੇ ਹੋਰ ਕਈ ਦੇਸ਼ ਜਿਹੜੇ ਕੇ ਚੀਨ ਦੇ ਵਪਾਰ ਤੋਂ ਖੁਸ਼ ਨਹੀਂ ਹਨ, ਉਹ ਚੀਨ ਦੇ ਉੱਪਰ ਬਿਨਾਂ ਸੋਚੇ ਸਮਝੇ ਅਤੇ ਸਬੂਤਾਂ ਤੋਂ ਬਿਨਾਂ ਹੀ ਚੀਨ ਦੇ ਉੱਪਰ ਦੋਸ਼ ਮੜ ਰਹੇ ਹਨ ਕਿ ਕਰੋਨਾ ਵਾਇਰਸ ਦੁਨੀਆਂ ਭਰ ਦੇ ਵਿੱਚ ਚੀਨ ਦੇ ਵੱਲੋਂ ਹੀ ਫੈਲਾਇਆ ਗਿਆ ਹੈ, ਜਦੋਂ ਕਿ ਬਿਨਾਂ ਸਬੂਤਾਂ ਤੋਂ ਕਿਸੇ ਦੇਸ਼ ਉੱਪਰ ਦੋਸ਼ ਮੜਨਾ ਸਹੀ ਨਹੀਂ ਹੈ। ਅੱਜ ਚੀਨ ਕਰੋਨਾ ਵਾਇਰਸ ਤੋਂ ਜਿੱਤ ਪ੍ਰਾਪਤ ਕਰ ਚੁੱਕਿਆ ਹੈ। ਭਾਰਤ ਦੇ ਅੰਦਰ ਵੀ ਕੇਰਲਾ ਸੂਬਾ ਜਿੱਥੇ ਕਿ ਖੱਬੇਪੱਖੀ ਧਿਰ (ਕਾਮਰੇਡਾਂ) ਦਾ ਰਾਜ ਹੈ, ਉੱਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਹੈ। ਮੋਦੀ ਸਰਕਾਰ ਵੱਲੋਂ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਲੋਕਾਂ ਦੇ ਅੰਦਰ ਕਰੋਨਾ ਦਾ ਡਰ ਭੈਅ ਇੰਨਾ ਜ਼ਿਆਦਾ ਪੈਦਾ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਹੋਰ ਕੁਝ ਸੁੱਝ ਹੀ ਨਹੀਂ ਰਿਹਾ। ਲੋਕਾਂ ਨੂੰ ਇਹ ਗੱਲ ਸਮਝ ਆ ਰਹੀ ਕਿ ਉਹ ਕਰੋਨਾ ਵਾਇਰਸ ਦੇ ਨਾਲ ਜੰਗ ਲੜਨ ਜਾਂ ਫਿਰ ਹੋਰਨਾਂ ਦੇਸ਼ਾਂ ਦੇ ਨਾਲ। ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਕਰੋਨਾ ਤੋਂ ਅਸੀਂ ਜਿੱਤ ਪ੍ਰਾਪਤ ਕਰਨੀ ਹੈ, ਪਰ ਦੂਜੇ ਪਾਸੇ ਹਕੂਮਤ ਵੱਲੋਂ ਸਰਹੱਦਾਂ ਉੱਪਰ ਤਣਾਓ ਪੈਦਾ ਕਰਕੇ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਰਹੀ ਹੈ। ਪਾਕਿਸਤਾਨ ਦੇ ਨਾਲ ਭਾਰਤ ਦੇ ਰਿਸ਼ਤੇ ਤਾਂ ਪਹਿਲੋਂ ਹੀ ਚੰਗੇ ਨਹੀਂ ਸਨ, ਪਰ ਹੁਣ ਚੀਨ ਨਾਲ ਵੀ ਵਿਗਾੜ ਪੈਣਾ ਸ਼ੁਰੂ ਹੋ ਗਿਆ ਹੈ। ਲੰਘੇ ਸਾਲ ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਮੋਦੀ ਨੇ ਚੀਨ ਦੇ ਕਾਫੀ ਸੋਹਲੇ ਗਾਏ ਸਨ। ਵੈਸੇ ਤਾਂ ਜਿਹੜਾ ਦੇਸ਼ ਮੋਦੀ ਦੇ ਨਾਲ ਇੱਕ ਵਾਰ ਹੱਥ ਮਿਲਾ ਲੈਂਦਾ ਹੈ, ਉਹ ਦੁੱਧ ਦਾ ਧੋਤਾ ਹੋਇਆ ਹੋ ਜਾਂਦਾ ਹੈ। ਪਰ ਹੁਣ ਪਤਾ ਨਹੀਂ ਕੀ ਹੋ ਗਿਆ ਹੈ, ਕਿ ਜਿਨ੍ਹਾਂ ਨੂੰ ਅਸੀਂ ਦੋਸਤ ਕਹਿੰਦੇ ਸਾਂ ਅਤੇ ਉਨ੍ਹਾਂ ਤੇ ਪੂਰਾ ਯਕੀਨ ਕਰਦੇ ਸ਼ਾਂ। ਉਨ੍ਹਾਂ ਦੇ ਹੀ ਅਸੀਂ ਵੈਰੀ ਬਣ ਬੈਠੇ ਹਾਂ। ਪਤਾ ਨਹੀਂ ਕਿਉਂ ਲੋਕਾਂ ਦੇ ਮਨਾਂ ਅੰਦਰ ਹੁਣ ਇਸ ਕਰੋਨਾ ਕਹਿਰ ਦੇ ਦੌਰਾਨ ਇਹ ਹੀ ਸਵਾਲ ਭਟਕ ਰਿਹਾ ਹੈ ਕਿ ਉਹ ਕਰੋਨਾ ਤੋਂ ਜਿੱਤਣ ਜਾਂ ਫਿਰ ਸਰਹੱਦਾਂ ਦੇ ਉੱਤੇ ਹੋ ਰਹੀ ਅਣਐਲਾਨੀ ਜੰਗ ਤੋਂ? ਸਾਡਾ ਵਿਚਾਰ ਹੈ ਕਿ ਨਫਰਤ ਫੈਲਾਉਣ ਵਾਲੀਆਂ ਅਖਬਾਰਾਂ ਅਤੇ ਟੀਵੀ ਚੈਨਲਾਂ ਉੱਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਸਮੇਂ ਸਮੇਂ ਤੇ ਲੋਕਾਂ ਵਿੱਚ ਨਫ਼ਰਤ ਭਰਦੀਆਂ ਰਹਿੰਦੀਆਂ ਹਨ। ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਨੂੰ ਸਰਕਾਰ ਦੀ ਪੂਰਨ ਤੌਰ ਤੇ ਸ਼ਹਿ ਹੈ, ਜੋ ਬਿਨਾਂ ਸਬੂਤਾਂ ਤੋਂ ਹੀ ਦੂਜੇ ਦੇਸ਼ਾਂ ਦੇ ਵਿਰੁੱਧ ਨਫਰਤ ਫੈਲਾਉਂਦੀਆਂ ਰਹਿੰਦੀਆਂ ਹਨ ਅਤੇ ਜੰਗ ਵਰਗੇ ਮਾਹੌਲ ਪੈਦਾ ਕਰਦੀਆਂ ਰਹਿੰਦੀਆਂ ਹਨ।
ਗੁਰਪ੍ਰੀਤ

0 Comments