ਅਜੋਕੇ ਸਮੇਂ ਵਿੱਚ ਜਿੱਥੇ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਸਮੁੱਚਾ ਵਿਸ਼ਵ ਭੁਗਤ ਰਿਹਾ ਹੈ, ਉੱਥੇ ਹੀ ਸਾਡੀਆਂ ਸਰਕਾਰਾਂ ਅਤੇ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੱਗਿਆ ਹੋਇਆ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਬਿਮਾਰੀ ਦਾ ਕੋਈ ਵੀ ਇਲਾਜ ਹੋਣ ਤੱਕ ਨਹੀਂ ਲੱਭ ਸਕਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਵਰਗੀ ਮਹਾਮਾਰੀ ਤੋਂ ਅਸੀਂ ਘਰਾਂ ਵਿੱਚ ਰਹਿ ਕੇ ਹੀ ਅਤੇ ਪਰਹੇਜ਼ ਕਰਕੇ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ। ਜੇਕਰ ਅਸੀ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਾਂਗੇ, ਹੱਥਾਂ ਨੂੰ ਵਾਰ ਵਾਰ ਪਾਵਾਂਗੇ ਤੇ ਮੂੰਹ ਨੂੰ ਢੱਕ ਕੇ ਰੱਖਾਂਗੇ ਤਾਂ ਅਸੀਂ ਇਸ ਬਿਮਾਰੀ ਤੇ ਛੇਤੀ ਕਾਬੂ ਪਾ ਸਕਦੇ ਹਾਂ।
ਜਿੱਥੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਤੇ ਸਮਾਜ ਸੇਵੀ ਸੰਸਥਾਵਾਂ ਬਾਖ਼ੂਬੀ ਨਾਲ ਆਪਣਾ ਰੋਲ ਅਦਾ ਕਰ ਰਹੀਆਂ ਹਨ, ਉਥੇ ਹੀ ਸਰਕਾਰੀ ਮਿਡਲ ਸਕੂਲ ਮੰਡਵਾਲਾ (ਫ਼ਰੀਦਕੋਟ) ਦੀ 8ਵੀਂ ਜਮਾਤ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਫ਼ਤਿਹ ਸਿੰਘ, ਮਾਤਾ ਗੁਰਮੀਤ ਕੌਰ ਇਸ ਬਿਮਾਰੀ ਤੋਂ ਬਚਣ ਲਈ ਆਪਣੀ ਕਲਾ ਰਾਹੀਂ ਲੋਕਾਂ ਨੂੰ ਸੁਚੇਤ ਕਰ ਰਹੀ ਹੈ। ਬੱਚੀ ਨੇ ਲੋਕਾਂ ਨੂੰ ਸੁਚੇਤ ਕਰਨ ਲਈ ਕਈ ਪੇਂਟਿੰਗ ਬਣਾਈਆਂ ਹਨ। ਪੰਜਾਬੀ ਅਧਿਆਪਕਾ ਅਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਬੱਚੀ ਦੇ ਵੱਲੋਂ ਪੇਂਟਿੰਗ ਬਣਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਲੋਕਾਂ ਵੱਲੋਂ ਖੁਸ਼ਦੀਪ ਦੀਆਂ ਪੇਂਟਿੰਗ ਨੂੰ ਸਲਾਹਿਆ ਜਾ ਰਿਹਾ ਹੈ।

1 Comments
ਬਹੁਤ ਵਧੀਆ ਉਪਰਾਲਾ ਕਰ ਰਹੀ ਬੱਚੀ
ReplyDelete