ਉੱਠ ਕੇ ਨਿੱਤ ਨਵਾਂ ਈ
ਹੁਕਮ ਸੁਣਾ ਦਿੰਨਾਂ ਏਂ
ਜਾਣਾ ਨਈਂ ਕਿਤੇ ਕਿਸੇ ਨੇਂ
ਫੁਰਮਾਨ ਸੁਣਾਂ ਦਿੰਨਾਂ ਐਂ,
ਦੇਸ਼ ਘੇਰ ਲਿਆ ਬਿਮਾਰੀ ਨੇਂ,
ਇਲਾਜ ਨੀਂ ਜਿਸਦਾ
ਪਰ ਸੜਕੀਂ ਪੈਦਲ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਭੁੱਖਣ ਭਾਣੇ ਜਾ ਰਹੇ
ਤੇ ਅੱਖਾਂ ਰੁੰਨੀਆਂ
ਪੈਰੀਂ ਪੈ ਗਏ ਛਾਲੇ,
ਤੇ ਪਾਟ ਗਈਆਂ ਚੁੰਨੀਆਂ,
ਬਿਨਾਂ ਵਜ੍ਹਾ ਹੀ ਆਟੇ ਨਾਲ
ਪਿਆ ਘੁਣ ਐ ਪਿਸਦਾ,
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਬੈਠਿਆਂ ਦਿੱਲੀ ਦੇ ਤਖਤ ਤੇ
ਤੈਨੂੰ ਦੇਸ਼ ਦੀ ਅਵਾਮ ਨਾਂ ਦਿਖੇ
ਵਿਕਦਾ ਪਿਐ ਜੋ ਨਸ਼ਾ ਤੈਨੂੰ
ਸ਼ਰ੍ਹੇਆਮ ਨਾਂ ਦਿਖੇ।
ਮਰਦੀ ਪਈ ਜਵਾਨੀ ਨੂੰ
ਕੋਈ ਰਾਹ ਨੀਂ ਦਿਸਦਾ
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਧਰਮ ਦੇ ਨਾਂ ਤੇ ਲੜਾ ਤਾ ਤੂੰ,
ਹਰ ਜਵਾਨ, ਬੁੱਢਾ ਤੇ ਬੱਚਾ
ਉੱਪਰੋਂ ਸਭ ਰਾਮ ਨੇਂ
ਨਾਂ ਕੋਈ ਅੰਦਰੋਂ ਸੱਚਾ।
ਅੱਤਵਾਦ ਜੋ ਪਾਲ਼ ਰਿਹੈਂ,
ਪਿਆ ਸਭ ਨੂੰ ਦਿਸਦਾ।
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਅੱਗ ਲੱਗੀ ਐ ਅੱਗ ਭਾਈ
ਕੋਈ ਅਾ ਕੇ ਬੁਝਾਓ,
ਹੁਣ ਨੌਜਵਾਨਾਂ ਨੂੰ ਆਖਦੈਂ
ਕਿ ਅੱਗੇ ਆਓ।
ਪਕੌੜੇ ਤਲਣੇ ਛੱਡ ਕੇ
ਦੇਸ਼ ਬਚਾਓ,
ਕੁੱਟੇ ਵਿੱਚ ਸੀ "ਜ਼ਾਮੀਆ"
ਦੱਸ ਕਸੂਰ ਸੀ ਕਿਸਦਾ!!!???
ਸੜਕੀਂ ਤੁਰਦੀ ਬੇਰੁਜਗਾਰੀ ਦਾ
ਤੈਨੂੰ ਦਰਦ ਨੀਂ ਦਿਸਦਾ।
ਕਰਦਾਂ ਐੈਂ ਬਾਤ ਮਨ ਕੀ
ਕਿਉਂ ਕੰਮ ਦੀ ਨਾਂ ਕਰੇਂ,
ਪਰ
ਬਾਤ ਜਿੱਥੇ ਮਨ ਕੀ,
ਓਥੇ ਕੰਮ ਦੀ ਕਿੱਥੇ!???
ਬਿਨਾਂ ਦਾਣਿਆਂ ਪੁੜ ਪਿਆ
ਚੱਕੀ ਦਾ ਘਿਸਦਾ,
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਐਸ਼ ਨੇਂ ਪਏ ਲੁੱਟਦੇ,
ਵਿੱਚ ਵਲੈਤਾਂ
ਕੰਗਾਲ ਜੋ ਬੈਂਕਾਂ ਨੂੰ ਕਰ ਗਏ
ਫੜ੍ਹ ਗਏ ਫਲਾਇਟਾਂ,
ਦੁਨੀਆਂ ਦਾ ਢਿੱਡ ਜੋ ਭਰਦੇ ਸੀ
ਘੁੱਟ ਜ਼ਹਿਰ ਦਾ ਭਰ ਗਏ
ਪੰਜ ਪੰਜ ਲੱਖ ਦੇ ਕਰਜਈ ਵੀ
ਕਿਸਾਨ ਖੁਦਕੁਸ਼ੀਆਂ ਕਰ ਗਏ।
ਕਿਉਂ ਤੈਨੂੰ ਇਹ ਹੁੰਦਾ ਪਿਆ
ਨਾਂ ਸਾੜਾ ਦਿਖਦਾ,
ਮਰਦਾ ਪਿਆ ਅੰਨਦਾਤਾ ਵੀ
ਤੈਨੂੰ ਓਹ ਨਾਂ ਦਿਸਦਾ।
ਜਸਪ੍ਰੀਤ ਸਿੰਘ
ਪਿੰਡ ਢਿੱਲਵਾਂ, (ਬਰਨਾਲਾ)
6283203032
ਹੁਕਮ ਸੁਣਾ ਦਿੰਨਾਂ ਏਂ
ਜਾਣਾ ਨਈਂ ਕਿਤੇ ਕਿਸੇ ਨੇਂ
ਫੁਰਮਾਨ ਸੁਣਾਂ ਦਿੰਨਾਂ ਐਂ,
ਦੇਸ਼ ਘੇਰ ਲਿਆ ਬਿਮਾਰੀ ਨੇਂ,
ਇਲਾਜ ਨੀਂ ਜਿਸਦਾ
ਪਰ ਸੜਕੀਂ ਪੈਦਲ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਭੁੱਖਣ ਭਾਣੇ ਜਾ ਰਹੇ
ਤੇ ਅੱਖਾਂ ਰੁੰਨੀਆਂ
ਪੈਰੀਂ ਪੈ ਗਏ ਛਾਲੇ,
ਤੇ ਪਾਟ ਗਈਆਂ ਚੁੰਨੀਆਂ,
ਬਿਨਾਂ ਵਜ੍ਹਾ ਹੀ ਆਟੇ ਨਾਲ
ਪਿਆ ਘੁਣ ਐ ਪਿਸਦਾ,
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਬੈਠਿਆਂ ਦਿੱਲੀ ਦੇ ਤਖਤ ਤੇ
ਤੈਨੂੰ ਦੇਸ਼ ਦੀ ਅਵਾਮ ਨਾਂ ਦਿਖੇ
ਵਿਕਦਾ ਪਿਐ ਜੋ ਨਸ਼ਾ ਤੈਨੂੰ
ਸ਼ਰ੍ਹੇਆਮ ਨਾਂ ਦਿਖੇ।
ਮਰਦੀ ਪਈ ਜਵਾਨੀ ਨੂੰ
ਕੋਈ ਰਾਹ ਨੀਂ ਦਿਸਦਾ
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਧਰਮ ਦੇ ਨਾਂ ਤੇ ਲੜਾ ਤਾ ਤੂੰ,
ਹਰ ਜਵਾਨ, ਬੁੱਢਾ ਤੇ ਬੱਚਾ
ਉੱਪਰੋਂ ਸਭ ਰਾਮ ਨੇਂ
ਨਾਂ ਕੋਈ ਅੰਦਰੋਂ ਸੱਚਾ।
ਅੱਤਵਾਦ ਜੋ ਪਾਲ਼ ਰਿਹੈਂ,
ਪਿਆ ਸਭ ਨੂੰ ਦਿਸਦਾ।
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਅੱਗ ਲੱਗੀ ਐ ਅੱਗ ਭਾਈ
ਕੋਈ ਅਾ ਕੇ ਬੁਝਾਓ,
ਹੁਣ ਨੌਜਵਾਨਾਂ ਨੂੰ ਆਖਦੈਂ
ਕਿ ਅੱਗੇ ਆਓ।
ਪਕੌੜੇ ਤਲਣੇ ਛੱਡ ਕੇ
ਦੇਸ਼ ਬਚਾਓ,
ਕੁੱਟੇ ਵਿੱਚ ਸੀ "ਜ਼ਾਮੀਆ"
ਦੱਸ ਕਸੂਰ ਸੀ ਕਿਸਦਾ!!!???
ਸੜਕੀਂ ਤੁਰਦੀ ਬੇਰੁਜਗਾਰੀ ਦਾ
ਤੈਨੂੰ ਦਰਦ ਨੀਂ ਦਿਸਦਾ।
ਕਰਦਾਂ ਐੈਂ ਬਾਤ ਮਨ ਕੀ
ਕਿਉਂ ਕੰਮ ਦੀ ਨਾਂ ਕਰੇਂ,
ਪਰ
ਬਾਤ ਜਿੱਥੇ ਮਨ ਕੀ,
ਓਥੇ ਕੰਮ ਦੀ ਕਿੱਥੇ!???
ਬਿਨਾਂ ਦਾਣਿਆਂ ਪੁੜ ਪਿਆ
ਚੱਕੀ ਦਾ ਘਿਸਦਾ,
ਸੜਕੀਂ ਤੁਰੇ ਜਾਂਦਿਆਂ ਦਾ
ਤੈਨੂੰ ਦਰਦ ਨੀਂ ਦਿਸਦਾ।
ਐਸ਼ ਨੇਂ ਪਏ ਲੁੱਟਦੇ,
ਵਿੱਚ ਵਲੈਤਾਂ
ਕੰਗਾਲ ਜੋ ਬੈਂਕਾਂ ਨੂੰ ਕਰ ਗਏ
ਫੜ੍ਹ ਗਏ ਫਲਾਇਟਾਂ,
ਦੁਨੀਆਂ ਦਾ ਢਿੱਡ ਜੋ ਭਰਦੇ ਸੀ
ਘੁੱਟ ਜ਼ਹਿਰ ਦਾ ਭਰ ਗਏ
ਪੰਜ ਪੰਜ ਲੱਖ ਦੇ ਕਰਜਈ ਵੀ
ਕਿਸਾਨ ਖੁਦਕੁਸ਼ੀਆਂ ਕਰ ਗਏ।
ਕਿਉਂ ਤੈਨੂੰ ਇਹ ਹੁੰਦਾ ਪਿਆ
ਨਾਂ ਸਾੜਾ ਦਿਖਦਾ,
ਮਰਦਾ ਪਿਆ ਅੰਨਦਾਤਾ ਵੀ
ਤੈਨੂੰ ਓਹ ਨਾਂ ਦਿਸਦਾ।
ਜਸਪ੍ਰੀਤ ਸਿੰਘ
ਪਿੰਡ ਢਿੱਲਵਾਂ, (ਬਰਨਾਲਾ)
6283203032

0 Comments