ਅਜ ਕਰੋਨਾ ਵਾਇਰਸ ਜਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਾਡਾ ਇੱਕਜੁਟ ਹੋਣਾ ਬਹੁਤ ਜਰੂਰੀ ਹੈ । ਗੱਲ ਕਰਦੇ ਹਾਂ ਓਹਨਾ ਲੋਕਾਂ ਦੀ ਜਿਹੜੇ ਰੋਜ਼ ਕਮਾ ਕੇ ਖਾਂਦੇ ਸੀ ਅੱਜ ਲਾਕਡਾਊਨ ਚ ਸਰਕਾਰ ਦੇ ਕਹਿਣ ਤੇ ਘਰਾਂ ਚ ਬੰਦ ਤਾਂ ਹਨ ਪਰ ਖਾਣ ਪੀਣ ਦਾ ਸਮਾਨ ਕਿੱਥੋਂ ਅਤੇ ਕਿਵੇਂ ਪੂਰਾ ਕਰਨ..? ਬੇਸ਼ੱਕ ਸਰਕਾਰਾਂ ਦੀ ਸਹਾਇਤਾ ਬਹੁਤ ਜਨਤਾ ਤੱਕ ਪਹੁੰਚ ਚੁੱਕੀ ਹੈ ਫੇਰ ਵੀ ਸ਼ਹਿਰਾਂ ਅਤੇ ਪਿੰਡਾਂ ਚ ਭੁੱਖਮਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ । ਕਿਉਂਕਿ ਓਹਨਾਂ ਦੀ ਮਿਹਨਤ ਦਾ ਪੈਸਾ ਵੀ ਬਹੁਤੇ ਦਿਨ ਨਹੀਂ ਚਲ ਸਕਿਆ ਅਤੇ ਸਹਿਯੋਗ ਨਾਲ ਮਿਲੀਆਂ ਵਸਤੂਆਂ ਆਖਿਰ ਕਿੰਨੇ ਕੁ ਦਿਨ ਚੱਲ ਸਕਣਗੀਆਂ..?ਸ਼ਹਿਰਾਂ ਚ ਵੱਸਦੇ ਗਰੀਬਾਂ ਦੀ ਹਾਲਤ ਬਹੁਤ ਖਰਾਬ ਹੈ ਅਤੇ ਪਿੰਡਾਂ ਵਾਲੇ ਲੋਕ ਬੇਵਸੀ ਨਾਲ ਪੰਚਾਇਤਾਂ ਵ੍ਹੱਲ ਦੇਖ ਰਹੇ ਹਨ। ਜਿਹਨਾਂ ਪੰਚਾਇਤਾਂ ਨੂੰ ਆਪਣੇ ਕੀਮਤੀ ਵੋਟ ਪਾ ਕੇ ਆਹੁਦੇ ਦਿੱਤੇ ਉਹ ਪੰਚਾਇਤਾਂ ਯਾਦ ਰੱਖਣ ਕਿ ਓਹਨਾਂ ਤੋਂ ਸ਼ੰਕਟ ਦੀ ਘੜੀ ਚ ਲੋਕ ਊਮੀਦਾਂ ਵੀ ਰੱਖਦੇ । ਅੱਜ ਬਹੁਤ ਸਾਰੇ ਬੱਚੇ, ਔਰਤਾਂ, ਬਜੁਰਗ ਆਪਣੇ ਘਰ ਦੇ ਇੱਕ ਹੀ ਕਮਾਉਣ ਵਾਲੇ ਜੀਅ ਨੂੰ ਘਰ ਵਿਹਲਾ ਬੈਠਾ ਦੇਖ ਕਰੋਨਾ ਵਾਇਰਸ ਤੋਂ ਵੱਧ ਭੁੱਖ ਨਾਲ ਲੜ ਰਹੇ ਹਨ । ਤੱਪਦੀ ਧੁੱਪ ਵਿਚ ਖੇਤਾਂ ਚੋਂ ਕਣਕ ਦੀਆਂ ਬੱਲੀਆਂ ਚੁਗ ਚੁਗ ਥ੍ਹੋੜੀ ਬਹੁਤ ਕਣਕ ਜ੍ਹਮਾਂ ਕਰਕੇ ਪਰਿਵਾਰਾਂ ਦਾ ਪੇਟ ਭਰਨਾ ਸੌਖਾ ਨਹੀਂ । ਜੇਕਰ ਪਿੰਡ ਦੀ ਪੰਚਾਇਤ ਪਿੰਡ ਦੇ ਚੰਗੀ ਖੇਤੀ ਬਾੜੀ ਵਾਲੇ ਕਿਸਾਨਾਂ ਨੂੰ ਮਦਦ ਕਰਨ ਲਈ ਸੁਚੇਤ ਕਰੇਗੀ ਤਾਂ ਕਿੰਨਾ ਚੰਗਾ ਹੋਵੇ । ਕਈ ਕਈ ਕਿੱਲੇ ਖੇਤੀ ਕਰਨ ਵਾਲਿਆਂ ਵਿਚੋਂ ਇਕ ਜਾਣਾ ਜੇਕਰ ਚਾਰ ਗਰੀਬ ਪਰਿਵਾਰਾਂ ਨੂੰ 25 , 25 ਕਿੱਲੋ ਕਣਕ ਵੀ ਦੇਵੇ ਤਾਂ ਕਿੰਨੇ ਗਰੀਬ ਪਰਿਵਾਰਾਂ ਦੇ ਪੇਟ ਭਰ ਸਕਦੇ ਹਨ । ਗੁਰੂਘਰ ਸਮਝ ਕੇ ਗਰੀਬਾਂ ਨੂੰ ਦਾਨ ਕਰਨ ਗੁਰ ਵੀ ਖੁਸ਼ ਹੋਣਗੇ । ਪੰਚਾਇਤਾਂ ਵੀ ਸਰਕਾਰਾਂ ਦੇ ਨਾਲ ਨਾਲ ਇਹੋ ਜਿਹੇ ਉਪਰਾਲੇ ਕਰਨ ਤਾਂ ਜੋ ਸਾਡੇ ਪਿੰਡ ਦਾ ਸ਼ਹਿਰ ਦਾ ਅਤੇ ਦੇਸ਼ ਦਾ ਨਾਗਰਿਕ ਇਸ ਸ਼ੰਕਟ ਦੀ ਘੜੀ ਨਿਰਾਸ਼ ਹੋਣ ਦੀ ਵਜਾਏ ਬੀਮਾਰੀ ਨਾਲ ਲੜਨ ਲਈ ਆਸ਼ਾਵਾਦੀ ਰਹੇ ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)
99143-48246
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)
99143-48246


0 Comments