ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਕੋਰੋਨਾ ਹੋਈ ਪਈ ਹੈ। ਕੀ ਇਹ ਵਾਇਰਸ ਸਚਮੁੱਚ ਹੀ ਮਨੁੱਖ ਲਈ ਐਨਾ ਖ਼ਤਰਨਾਕ ਹੈ ਜਾਂ ਫਿਰ ਕਿਸੇ ਖਾਸ ਨੀਤੀ ਕਾਰਨ ਹੀ ਇਸ ਨੂੰ ਖਤਰਨਾਕ ਬਣਾਇਆ ਜਾ ਰਿਹਾ ਹੈ ? ਕੋਰੋਨਾ ਵਾਇਰਸ ਦੇ ਫੈਲਣ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਇਸ ਤੇ ਬਹਿਸ ਹੋ ਰਹੀ ਹੈ।ਕਈਆਂ ਦੇ ਵਿਚਾਰ ਹਨ ਕਿ ਇਹ ਵੀ ਹੋਰ ਵਾਇਰਸਾਂ ਦੀ ਤਰ੍ਹਾਂ ਇੱਕ ਸਾਧਾਰਨ ਵਾਇਰਸ ਹੈ। ਪਰ ਕਈ ਇਸ ਨੂੰ ਬਹੁਤ ਹੀ ਖਤਰਨਾਕ ਵਾਇਰਸ ਦੇ ਰੂਪ ਵਿੱਚ ਪ੍ਰਚਾਰਿਤ ਕਰ ਰਹੇ ਹਨ। ਜੇ ਦੇਖਿਆ ਜਾਵੇ ਤਾਂ 1918 ਵਿੱਚ ਪਲੇਗ ਨਾਲ ਸਿਰਫ਼ ਭਾਰਤ ਵਿੱਚ ਹੀ ਡੇਢ ਤੋਂ ਦੋ ਕਰੋੜ ਦੇ ਕਰੀਬ ਲੋਕ ਮਾਰੇ ਗਏ ਸਨ ਅਤੇ ਪੂਰੇ ਯੂਰਪ ਵਿੱਚ 20 ਕਰੋੜ ਲੋਕ ਪਲੇਗ ਦੀ ਬਿਮਾਰੀ ਨਾਲ ਮਰ ਗਏ ਸਨ। ਸਾਰੇ ਸੰਸਾਰ ਵਿੱਚ 30%ਆਬਾਦੀ ਘੱਟ ਹੋ ਗਈ ਸੀ। ਗਨੀਮਤ ਇਹੀ ਸੀ ਕਿ ਉਸ ਸਮੇਂ ਮੀਡੀਆ ਅੈਨਾ ਵਿਕਸਤ ਨਹੀਂ ਸੀ। ਹੁਣ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ ਇੱਕ ਜਾਂ ਦੋ ਲੱਖ ਤੋਂ ਵੀ ਘੱਟ ਹੋਈਆਂ ਹਨ।ਪਰ ਕੋਰੋਨਾ ਵਾਇਰਸ ਦਾ ਕੋਹਰਾਮ ਮਚਾਇਆ ਜਾ ਰਿਹਾ ਹੈ। ਪੁੱਠੇ ਦਿਮਾਗ ਨਾਲ ਨਾ ਇਹ ਸਮਝ ਲੈਣਾ ਕਿ ਮੈਂ ਵੱਧ ਮੌਤਾਂ ਚਾਹੁੰਦਾ ਹਾਂ ਮੈਂ ਸਿਰਫ਼ ਇਹ ਹੀ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਇਰਸ ਨੂੰ ਐਨਾ ਖਤਰਨਾਕ ਬਣਾਇਆ ਜਾ ਰਿਹਾ ਹੈ। ਪਰ ਇਹ ਪਲੇਗ ਦੇ ਮੁਕਾਬਲੇ ਕੁੱਝ ਵੀ ਨਹੀਂ ਹੈ। ਇਹ ਸਭ ਸਰਕਾਰੀ ਨੀਤੀਆਂ ਅਤੇ ਟੈਲੀਵਿਜ਼ਨ ਚੈਨਲਾਂ ਦੇ ਕਾਰਨ ਹੀ ਹੋ ਰਿਹਾ ਹੈ। ਸਰਮਾਏਦਾਰਾਂ ਤੇ ਸਿਆਸਤਦਾਨਾਂ ਤੇ ਇਹ ਕੋਰੋਨਾ ਵਾਇਰਸ ਦਾ ਕੋਈ ਅਸਰ ਨਹੀਂ ਹੋ ਰਿਹਾ ਅਤੇ ਪੂਰਾ ਮੀਡੀਆ ਸਰਕਾਰ ਦਾ ਧਾਤੂ ਬਣਿਆ ਹੋਇਆ ਹੈ। ਇਹ ਡਰਦੇ ਸਰਕਾਰੀ ਹਸਪਤਾਲਾਂ, ਦਫ਼ਤਰਾਂ ਅਤੇ ਸਿਆਸਤਦਾਨਾਂ ਦੇ ਘਰਾਂ ਵੱਲ ਮੂੰਹ ਨਹੀਂ ਕਰਦੇ। ਇਹ ਅਖੌਤ ਸੱਚ ਲੱਗਦੀ ਹੈ ਕਿ ਕੌਣ ਕਹੇ ਰਾਣੀਏ ਅੱਗਾ ਢੱਕ।
ਪਿਛਲੇ ਸਮੇਂ ਵਿੱਚ ਇੱਕ ਸ਼ਬਦ "ਆਰਥਿਕ ਮੰਦੀ" ਦੀ ਖੁਸਰ ਫੁਸਰ ਸਭ ਦੇ ਕੰਨਾਂ ਵਿੱਚ ਹੋ ਰਹੀ ਸੀ। ਪਰ ਖੁੱਲ੍ਹ ਕੇ ਕੋਈ ਵੀ ਵਿਅਕਤੀ ਜਾਂ ਮੁਲਕ ਨਹੀਂ ਬੋਲ ਰਿਹਾ ਸੀ। ਜਿਵੇਂ ਅਸਮਾਨੀ ਬਿਜਲੀ ਡਿੱਗਣ ਸਮੇਂ ਬੱਦਲਾਂ ਦੀ ਗੜਗੜਾਹਟ ਬਾਅਦ ਵਿੱਚ ਸੁਣਾਈ ਦਿੰਦੀ ਹੈ ਪਰ ਅਸਮਾਨੀ ਬਿਜਲੀ ਨੁਕਸਾਨ ਪਹਿਲਾਂ ਹੀ ਕਰ ਚੁੱਕੀ ਹੁੰਦੀ ਹੈ। ਅਖੌਤੀ ਆਰਥਿਕ ਮੰਦੀ ਨੂੰ ਲੁਕਾਉਣ ਲਈ ਕੋਰੋਨਾ ਵਾਇਰਸ ਦਾ ਹਊਆ ਖੜ੍ਹਾ ਕਰ ਦਿੱਤਾ ਗਿਆ ਹੈ। ਲਾਕ ਡਾਊਨ ਕਿਉਂ ਕੀਤਾ ਗਿਆ? ਕੀ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਹੋਰ ਨਵਾਂ ਮਾਲ ਬਣਾਉਣ ਦੀ ਲੋੜ ਨਹੀਂ ਹੈ? ਜਾਂ ਫਿਰ ਮਜ਼ਦੂਰਾਂ ਦਾ ਇਸ ਕੋਰੋਨਾ ਵਾਇਰਸ ਦੀ ਆੜ ਹੇਠ ਵੱਧ ਤੋਂ ਵੱਧ ਖ਼ੂਨ ਨਿਚੋੜਣ ਦੀ ਲਾਲਸਾ ਹੈ। ਜਾਂ ਫਿਰ ਮਹਾਨ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਆੜ ਹੇਠ ਆਪਣੇ ਮਿੱਤਰਾਂ ਦੇ ਕਰੋੜਾਂ ਰੁਪਏ ਮੁਆਫ਼ ਕਰਨ, ਆਉਣ ਵਾਲੀਆਂ ਚੋਣਾਂ ਜਿੱਤਣ ਲਈ ਆਪਣੇ ਨਿੱਜੀ ਖ਼ਜ਼ਾਨੇ ਭਰਨ ਅਤੇ ਆਪਣੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਦੀ ਚਾਲ ਹੈ।
ਪਾਜੇਟਿਵ ਨਿਕਲਿਆ ਪਾਜੇਟਿਵ ਨਿਕਲਿਆ ਦਾ ਰੌਲਾ ਪਾ ਪਾ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਚਾਲ ਤੋਂ ਵੀ ਸਬਕ ਸਿੱਖਣ ਦੀ ਲੋੜ ਹੈ। ਪਿਛਲੇ ਦਿਨੀਂ ਹੀ ਇੱਕ ਲਬਾਰਟਰੀ ਦੀ ਖ਼ਬਰ ਆਈ ਸੀ ਕਿ ਉਸ ਨੇ ਕਈ ਨੈਗੇਟਿਵ ਮਰੀਜ਼ਾਂ ਨੂੰ ਪਾਜੇਟਿਵ ਕਹਿ ਦਿੱਤਾ ਸੀ। ਪਰ ਸੱਚ ਜਲਦੀ ਹੀ ਸਾਹਮਣੇ ਆ ਗਿਆ। ਸੱਚ ਦੇਖਣ ਲਈ ਤਜਰਬੇ ਦੇ ਤੌਰ ਤੇ ਇੱਕ ਸਾਧਾਰਨ ਸ਼ੂਗਰ ਦੀ ਬਿਮਾਰੀ ਦੇ ਮਰੀਜ਼ ਦਾ ਖ਼ੂਨ 3-4 ਲਬਾਰਟਰੀਆਂ ਵਿੱਚ ਭੇਜ ਦਿਉ ਵੱਖ ਵੱਖ ਨਤੀਜੇ ਵੇਖ ਕੇ ਸੱਚ ਤੁਹਾਡੇ ਸਾਹਮਣੇ ਆ ਜਾਵੇਗਾ। ਜੇਕਰ ਲਬਾਰਟਰੀਆਂ ਨੇ ਪਾਜੇਟਿਵ ਟੈਸਟ ਕੱਢਣੇ ਬੰਦ ਕਰ ਦਿੱਤੇ ਤਾਂ ਉਨ੍ਹਾਂ ਦਾ ਧੰਦਾ ਚੌਪਟ ਹੋ ਜਾਵੇਗਾ।ਮਨੁੱਖ ਨੂੰ ਡਰਾ ਧਮਕਾ ਕੇ ਜਾਂ ਫਿਰ ਕੋਈ ਲਾਲਚ ਦੇ ਕੇ ਸਿਰਫ਼ ਦੋ ਢੰਗਾਂ ਰਾਹੀਂ ਲੁੱਟਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਦੇ ਦੌਰ ਵਿੱਚ ਹੁਣ ਡਰਾ ਕੇ ਹੀ ਸਭ ਕੁੱਝ ਲੁੱਟਿਆ ਜਾ ਰਿਹਾ ਹੈ।
ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਦਾ ਨਾ ਕੋਈ ਟੀਕਾ ਹੈ ਅਤੇ ਨਾ ਹੀ ਕੋਈ ਦਵਾਈ ਹੈ। ਕੀ ਅਸੀਂ ਫਿਰ ਵੀ ਨਹੀਂ ਸਮਝਦੇ ਕਿ ਇਸ ਵਾਇਰਸ ਦੇ ਮਰੀਜ਼ ਠੀਕ ਹੋ ਰਹੇ ਹਨ। ਕੀ ਇਹ ਸੱਚ ਨਹੀਂ ਹੋ ਸਕਦਾ ਕਿ ਮੌਤਾਂ ਦੇ ਕੁੱਝ ਹੋਰ ਕਾਰਨ ਵੀ ਹੋ ਸਕਦੇ ਹਨ ਪਰ ਹੁਣ ਸਾਰੀਆਂ ਮੌਤਾਂ ਸਿਰਫ਼ ਤੇ ਸਿਰਫ਼ ਕੋਰੋਨਾ ਵਾਇਰਸ ਦੇ ਨਾਂ ਹੀ ਮੜ੍ਹੀਆਂ ਜਾ ਰਹੀਆਂ ਹਨ। ਭਲਾ ਕਿਉਂ? ਕੀ ਸਾਡੀ ਸੋਚਣ ਸ਼ਕਤੀ ਐਨੀ ਹੀ ਕਮਜ਼ੋਰ ਹੈ ਕਿ ਕੁਝ ਸਵਾਲਾਂ ਦੇ ਜਵਾਬ ਅਸੀਂ ਲੱਭ ਹੀ ਨਹੀਂ ਸਕਦੇ? ਕੋਰੋਨਾ ਵਾਇਰਸ ਦੀ ਆੜ ਹੇਠ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸਰਮਾਏਦਾਰ ਮਜ਼ਦੂਰਾਂ ਤੋਂ ਪਹਿਲਾਂ ਮਿਲੇ ਹੋਏ ਹੱਕ ਖੋਹ ਰਹੇ ਹਨ ਅਤੇ ਕੰਮ ਦੇ ਘੰਟੇ ਵਧਾਏ ਜਾ ਰਹੇ ਹਨ। ਸੱਚ ਤੇ ਹਮੇਸ਼ਾਂ ਹੀ ਪਰਦਾ ਪਾਇਆ ਹੁੰਦਾ ਹੈ ਪ੍ਰੰਤੂ ਸਮਝਦਾਰ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਪਰਦੇ ਪਿੱਛੇ ਛੁਪੇ ਹੋਏ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਉਣ। ਭਾਵੇਂ ਇਸ ਦੀ ਕੀਮਤ ਆਪਣੀ ਜਾਨ ਗਵਾ ਕੇ ਹੀ ਕਿਉਂ ਨਾ ਚੁਕਾਉਣੀ ਪਵੇ।
ਅੱਜ ਆਪਣੇ ਆਪ ਨੂੰ ਸੁਪਰ ਪਾਵਰ ਸਮਝਦੇ ਅਮਰੀਕਾ ਵਿੱਚ ਹੀ ਇਸ ਕੋਰੋਨਾ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਕਿਉਂ ਹੈ?ਕੀ ਅਸੀਂ ਨਹੀਂ ਜਾਣਦੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੇ ਅਮਰੀਕਾ ਦਾ ਭੱਠਾ ਬਿਠਾ ਦਿੱਤਾ ਹੈ। ਉਹ ਆਪਣੇ ਤੇ ਲੱਗੇ ਮਹਾਂਦੋਸ਼ਾਂ ਤੋਂ ਕਿਵੇਂ ਨਾ ਕਿਵੇਂ ਬਚ ਗਿਆ ਪਰ ਹੁਣ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਨਰਿੰਦਰ ਮੋਦੀ ਜੀ ਤਰ੍ਹਾਂ ਦੂਜੀ ਪਾਰੀ ਖੇਡਣੀ ਹੈ। ਨਰਿੰਦਰ ਮੋਦੀ ਨੇ ਦਰਖਤਾਂ ਤੇ ਸਰਜੀਕਲ ਸਟ੍ਰਾਈਕ ਕਰਕੇ ਅਤੇ ਪਾਕਿਸਤਾਨੀ ਅੱਤਵਾਦ ਦਾ ਪੱਤਾ ਖੇਡ ਕੇ ਰਾਜਗੱਦੀ ਹਥਿਆ ਲਈ ਪਰ ਅਮਰੀਕਾ ਦੇ ਜਾਗਰੂਕ ਵੋਟਰਾਂ ਨੂੰ ਭਰਮਾਉਣਾ ਟਰੰਪ ਲਈ ਖਾਲ਼ਾ ਜੀ ਦਾ ਵਾੜਾ ਨਹੀਂ ਹੈ। ਸਾਧਾਰਨ ਜਿਹੇ ਵਾਇਰਸ ਨੂੰ ਕੋਰੋਨਾ ਵਾਇਰਸ ਦੇ ਭਿਆਨਕ ਰੂਪ ਵਿੱਚ ਬਦਲ ਦਿੱਤਾ ਗਿਆ ਹੈ। ਪਰ ਕਹਿੰਦੇ ਹਨ ਕਿ ਝੂਠ ਦੀ ਉਮਰ ਜਿਆਦਾ ਨਹੀਂ ਹੁੰਦੀ। ਆਉਂਦੀਆਂ ਚੋਣਾਂ ਵਿੱਚ ਅਮਰੀਕੀ ਵੋਟਰ ਝੂਠ ਦਾ ਪਰਦਾਫਾਸ਼ ਜਰੂਰ ਕਰਨਗੇ।
ਭਾਂਵੇਂ ਕੋਰੋਨਾ ਵਾਇਰਸ ਫੈਲਾਉਣ ਦੀਆ ਅਫ਼ਵਾਹਾਂ ਹਨ ਕਿ ਇਹ ਚੀਨ ਨੇ ਫੈਲਾਇਆ ਹੈ। ਪਰ ਸੱਚ ਇੱਕ ਦਿਨ ਸਾਹਮਣੇ ਜਰੂਰ ਨੰਗਾ ਹੋਵੇਗਾ ਕਿ ਇਹ ਕਿਸ ਨੇ ਫੈਲਾਇਆ ਹੈ? ਕੀ ਹੋ ਰਹੀਆਂ ਮੌਤਾਂ ਲਈ ਸਿਰਫ਼ ਇਹ ਕੋਰੋਨਾ ਵਾਇਰਸ ਹੀ ਹੈ ਜਾਂ ਫਿਰ ਇਸ ਦਾ ਕੋਈ ਸੱਚ ਹੋਰ ਹੀ ਹੈ। ਫਿਰ ਵੀ ਇਸ ਸੱਚ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਭਾਰਤ ਵਿੱਚ ਇੱਕ ਅੰਨ੍ਹਾ ਖੂਹ ਬੇਸ਼ੁਮਾਰ ਦੌਲਤ (ਕਾਲੇ ਧਨ) ਨਾਲ ਭਰਿਆ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਵਰਤਿਆ ਜਾਵੇਗਾ। ਇਸ ਦਾ ਨਾ ਕੋਈ ਕੈਗ ਆਡਿਟ ਕਰ ਸਕਦੀ ਹੈ ਅਤੇ ਨਾ ਹੀ ਕੋਈ ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਇਸ ਬਾਰੇ ਜਾਣਕਾਰੀ ਲੈ ਸਕਦਾ ਹੈ। ਸਾਡੇ ਦੇਸ਼ ਵਾਸੀਆਂ ਦੀ ਅਜੀਬ ਸਥਿਤੀ ਹੈ। ਵਿਸ਼ਵ ਵਾਸੀਓ ਇਹ ਕੋਰੋਨਾ ਵਾਇਰਸ ਤੇ ਝੂਠ ਦੀਆਂ ਅਨੇਕਾਂ ਤਹਿਆਂ ਚੜ੍ਹੀਆਂ ਹੋਈਆਂ ਹਨ। ਉਨ੍ਹਾਂ ਨੂੰ ਉਤਾਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਮੈਂ ਆਪਣੀ ਬੁੱਧੀ ਨਾਲ ਕੋਰੋਨਾ ਵਾਇਰਸ ਦਾ ਕੱਚ ਸੱਚ ਤੁਹਾਡੇ ਸਾਹਮਣੇ ਰੱਖਣ ਦੀ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਆਪਣੀ ਬੁੱਧੀ ਅਤੇ ਵਿਵੇਕ ਅਨੁਸਾਰ ਤੁਸੀਂ ਵੀ ਇਸ ਮੌਕੇ ਕੋਰੋਨਾ ਵਾਇਰਸ ਦਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਰੂਰ ਕਰਨਾ।
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰ 9417394805

0 Comments