ਮੌਜੂਦਾ ਦੌਰ ਵਿੱਚ ਜਦੋਂਕਿ 'ਕਰੋਨਾ ਵਾਇਰਸ' ਦੀ ਸਮੱਸਿਆ ਨਾਲ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ ਪੂਰੇ ਜ਼ੋਰ-ਸੋ਼ਰ ਨਾਲ ਜੂਝ ਰਹੇ ਹਨ। ਸਾਰੇ ਸਮੁੱਚੇ ਕਾਰੋਬਾਰ, ਆਵਾਜਾਈ ਵਿੱਦਿਅਕ-ਸੰਸਥਾਵਾਂ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਵਿੱਦਿਅਕ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਵਿਦਿਆਰਥੀ ਇਨ੍ਹਾਂ ਸੰਸਥਾਵਾਂ ਵਿੱਚ ਵਿੱਦਿਆ ਪ੍ਰਾਪਤੀ ਲਈ ਨਹੀਂ ਆ ਰਹੇ ਹਨ। ਵਿਸ਼ਵ ਪੱਧਰ ਤੇ ਸਰਕਾਰਾਂ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਮੇਂ ਸਿਰ 'ਲਾਕਡਾਉਨ' ਲਾਗੂ ਕਰਕੇ ਇਸ ਸਮੱਸਿਆ ਨੂੰ ਪਣਪਣ ਤੋਂ ਰੋਕ ਲਿਆ ਹੈ। ਵਿਸ਼ਵ ਦੇ ਦੂਸਰੇ ਦੇਸਾਂ ਦੇ ਮੁਕਾਬਲੇ ਭਾਰਤ ਵਿੱਚ ਕਰੋਨਾ ਪ੍ਰਭਾਵਿਤ ਬਹੁਤ ਹੀ ਘੱਟ ਕੇਸ ਹਨ ਅਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਇੱਥੇ ਮੌਤਾਂ ਦੀ ਸੰਖਿਆ ਵੀ ਬਹੁਤ ਹੀ ਘੱਟ ਹੈ। ਪੰਜਾਬ ਸਰਕਾਰ ਵੱਲੋਂ ਬਹੁਤ ਸਾਵਧਾਨੀ ਨਾਲ ਉੱਦਮ ਕੀਤੇ ਜਾ ਰਹੇ ਹਨ।
'ਲਾਕਡਾਉਨ' ਨੂੰ ਸਫਲ ਕਰਨ ਲਈ ਕਰਫਿਊ ਵੀ ਲਗਾਉਣਾ ਪੈ ਰਿਹਾ ਹੈ। ਜਿਸ ਦਾ ਪ੍ਰਦੇਸ਼ ਦੀ ਸੂਝਵਾਨ ਜਨਤਾ ਵੱਲੋਂ ਸਰਕਾਰ ਦਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਦਾ ਖਿਆਲ ਰੱਖਦੇ ਹੋਏ, ਵੱਖ-ਵੱਖ ਤਕਨੀਕਾਂ ਅਪਣਾ ਕੇ ਸ਼ੋਸ਼ਲ ਮੀਡੀਆ ਰਾਹੀਂ ਸਿੱਖਿਆ ਦੇਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ। ਖਾਸ ਕਰਕੇ ਮੈਟ੍ਰਿਕ ਅਤੇ ਗਿਆਰਵੀਂ -ਬਾਰਵੀਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਬੇਸ਼ੱਕ ਰੈਗੂਲਰ ਕਲਾਸਾਂ ਲੱਗਣ ਸਮੇਂ ਅਤੇ ਹੁਣ ਆਨਲਾਈਨ ਦੀ ਪੜ੍ਹਾਈ ਵਿੱਚ ਫਰਕ ਤਾਂ ਜ਼ਰੂਰ ਰਹੇਗਾ, ਪਰ ਜੇਕਰ ਉਹ ਆਪਣੀ ਜ਼ਿੰਮੇਵਾਰੀ ਦਿਲੋਂ-ਦਿਮਾਗ ਤੋਂ ਮਹਿਸੂਸ ਕਰਨ ਤਾਂ ਘਰ ਵਿੱਚ ਰਹਿ ਕੇ ਇਸ ਸਮੇਂ ਦਾ ਪੂਰਾ ਫ਼ਾਇਦਾ ਉਠਾ ਸਕਦੇ ਹਨ...Self-study ਕਰਕੇ, ਬੇਸ਼ੱਕ ਕਲਾਸ-ਰੂਮ ਵਾਂਗ ਵਿੱਦਿਆਰਥੀਆਂ ਨਾਲ ਸਮੂਹਿਕ ਤੌਰ ਤੇ interaction ਤਾਂ ਪੂਰੀ ਤਰ੍ਹਾਂ ਨਹੀਂ ਹੋ ਸਕਦਾ।
ਪਰ ਫਿਰ ਵੀ ਇਸ ਸਮੇਂ ਦਾ ਕਾਫੀ ਹੱਦ ਤੱਕ ਫ਼ਾਇਦਾ ਲਿਆ ਜਾ ਸਕਦਾ ਹੈ। ਅਧਿਆਪਕਾਂ ਵੱਲੋਂ ਭੇਜੇ study-material ਦੀ ਸਹਾਇਤਾ ਨਾਲ ਵਿਦਿਆਰਥੀਆਂ ਵੱਲੋਂ ਵਿਸਥਾਰ ਪੂਰਵਕ ਨੋਟਿਸ ਤਿਆਰ ਕੀਤੇ ਜਾ ਸਕਦੇ ਹਨ। Self- study ਰਾਹੀਂ ਆਪਣੇ ਸਿਲੇਬਸ ਦੀਆਂ ਪੁਸਤਕਾਂ ਨੂੰ ਜੋ ਕਿ Online ਵੀ ਉਪਲੱਬਧ ਹਨ। ਉਨ੍ਹਾਂ ਪੁਸਤਕਾਂ ਦੇ Go-throug ਹੋਇਆ ਜਾਂ ਸਕਦਾ ਹੈ। ਸਿੱਖਿਆ ਵਿਭਾਗ ਦੇ ਕੁਸ਼ਲ ਇੰਤਜ਼ਾਮੀਆ ਕੰਟਰੋਲ ਜਿਸ ਵਿੱਚ ਹਰ ਇੱਕ ਵਿਦਿਆਰਥੀ ਅਤੇ ਅਧਿਆਪਕ ਦਾ ਇੱਕ ਦੂਜੇ ਨਾਲ ਪੂਰਾ ਰਾਬਤਾ ਬਣਾਇਆ ਹੋਇਆ ਹੈ....ਮੋਬਾਈਲ ਰਾਹੀਂ ਜ਼ਰੂਰਤ ਅਨੁਸਾਰ Discussion ਹੋ ਸਕਦੀ ਹੈ।
ਵਿੱਦਿਆਰਥੀ ਆਪਣੇ ਸ਼ੱਕ-ਸ਼ੁਭੇ ਨੋਟ ਬੁੱਕ ਵਿੱਚ ਇਕੱਠੇ ਕਰ ਸਕਦੇ ਹਨ । ਉਨ੍ਹਾਂ ਨੂੰ ਅਧਿਆਪਕ ਸਹਿਬਾਨ ਨਾਲ ਸਮੇਂ-ਸਮੇਂ ਤੇ ਵਿਚਾਰ-ਵਿਟਾਂਦਰਾ ਕੀਤਾ ਜਾ ਸਕਦਾ ਹੈ।ਬਾਕੀ ਰਹਿੰਦੇ ਨੁਕਤੇ ਸਕੂਲ ਖੁੱਲਣ ਤੇ ਕਲਾਸ ਰੂਮ ਵਿੱਚ ਵਿਚਾਰੇ ਜਾ ਸਕਣਗੇ। ਹਰ ਵਰਗ ਦੇ ਮਾਪਿਆਂ ਦੇ ਬੱਚੇ ਇਸ 'ਕਰੋਨਾ ਵਾਇਰਸ' ਵਰਗੀ ਭਿਆਨਕ ਬਿਮਾਰੀ ਦੇ ਕੁਦਰਤੀ ਕਹਿਰ ਦੇ ਦੌਰਾਨ ਆਪਣੇ ਘਰਾਂ ਵਿੱਚ ਰਹਿ ਕੇ ਵੀ ਪ੍ਰਸ਼ਾਸਨ ਦੀ ਮੱਦਦ ਕਰ ਸਕਦੇ ਹਨ ਅਤੇ ਸਮੇਂ ਦਾ ਸਦ-ਉਪਯੋਗ ਕਰਕੇ ਅਪਣੀ ਬੋਰੀਅਤ ਨੂੰ ਦੂਰ ਕਰਨ ਦੇ ਨਾਲ ਨਾਲ ਆਪਣੀ ਨਿਰਧਾਰਤ ਮੰਜ਼ਿਲ ਵੱਲ ਤੇਜ਼ੀ ਨਾਲ ਵੱਧ ਸਕਦੇ ਹਨ। ਵਿੱਦਿਆ ਪ੍ਰਾਪਤੀ ਸਭ ਦਾ ਅਧਿਕਾਰ ਹੈ।
ਪਰਮਜੀਤ ਕੌਰ ਸਿੱਧੂ

0 Comments