ਵਜ਼ੀਦਾ ਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ...

ਕਰੋਨਾ ਵਾਇਰਸ ਇਕ ਅਜਿਹਾ ਵਾਇਰਸ ਹੈ, ਜਿਸ ਨੇ ਦੁਨੀਆ ਭਰ ਵਿਚ ਤਬਾਈ ਮਚਾ ਦਿੱਤੀ ਹੈ। ਕਰੋਨਾ ਦਾ ਸਾਈਜ਼ ਮੈਟਰ ਨਹੀਂ ਕਰਦਾ, ਪਰ ਇਸ ਦੇ ਤਾਂਡਵ ਦਾ ਕਹਿਰ ਜਾਰੀ ਹੈ। ਗੂਗਲ ਉਤੇ ਸਰਚ ਕਰਨ 'ਤੇ ਵੰਨ ਸੁਵੰਨੀਆਂ ਮੂਰਤਾਂ ਕਰੋਨਾ ਨਾਲ ਸਬੰਧਤ ਝੱਟ ਸਕ੍ਰੀਨ ਤੇ ਆ ਜਾਂਦੀਆਂ ਹਨ। ਕਈ ਦਿਨ ਪਹਿਲਾਂ ਤੱਕ ਜੋ ਲੋਕ ਕਰੋਨਾ ਦੀਆਂ ਹਰੀਆਂ, ਲਾਲ, ਪੀਲੀਆਂ, ਗੁਲਾਬੀ ਫੋਟੋਆਂ ਦੇ ਦੇਖ ਕੇ ਇੱਕ ਦੂਜੇ ਨੂੰ ਮੀਡੀਆ ਰਾਹੀਂ ਸ਼ੇਅਰ ਕਰਕੇ ਵੰਨ ਸਵੰਨੇ ਕੁਮੈਂਟ ਕਰ ਰਹੇ ਸਨ। ਜਿਵੇਂ ਜਿਵੇਂ ਕਰੋਨਾ ਦੇ ਕਾਰਨ ਕੇਸ ਵੱਧਦੇ ਜਾ ਰਹੇ ਹਨ, ਉਵੇਂ ਉਵੇ ਲੋਕਾਂ ਦੇ ਚਿਹਰਿਆਂ 'ਤੇ ਉਦਾਸੀ ਦਾ ਆਲਮ ਆਉਣ ਨਜਰ ਲੱਗਾ ਹੈ। ਪਰ ਕਿਤੇ ਨਾ ਕਿਤੇ ਉਨ੍ਹਾਂ ਦੇ ਅਚੇਤ ਸੁਚੇਤ ਦਿਮਾਗ ਵਿੱਚ ਵਿਚਾਰ ਤਾਂ ਆਉਂਦਾ ਹੀ ਹੈ। ਖੌਫ ਤਾਂ ਬਣਿਆ ਹੀ ਰਹਿੰਦਾ ਹੈ ਕਿ ਪਤਾ ਨਹੀਂ ਕੀ ਹੋਵੇਗਾ? ਕਦੋਂ ਤੱਕ ਇਸ ਦਾ ਕਹਿਰ ਜਾਰੀ ਰਹੇਗਾ? ਸੰਸਾਰ ਪ੍ਰਮਾਤਮਾ ਦੀ ਰਚੀ ਹੋਈ ਸਭ ਤੋਂ ਉੱਤਮ ਰਚਨਾ ਹੈ ਅਤੇ ਇਸ ਨੂੰ ਝੂਠਲਾਇਆ ਨਹੀਂ ਜਾ ਸਕਦਾ। ਜਦੋਂ-ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ, ਉਦੋਂ ਉਦੋਂ ਹੀ ਮਨੁੱਖ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਕੁਦਰਤ ਦਾ ਸ਼ਰੀਕ ਬਣਨਾ ਮਨੁੱਖ ਨੂੰ ਕਦੇ ਵੀ ਰਾਸ ਨਹੀਂ ਆਇਆ ਅਤੇ ਨਾ ਹੀ ਆਵੇਗਾ। ਬੇਸ਼ੱਕ ਵੱਡੇ-ਵੱਡੇ ਕਵੀਆਂ ਅਤੇ ਸਾਹਿਤਕਾਰਾਂ ਨੇ ਇਸ ਨੂੰ ਆਪਣੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ 

"ਕਹਾਂ ਛੁਪਾ ਹੈ ਵੋ ਦੁਸ਼ਮਣ, ਜੋ ਦੁਸ਼ਮਣੀ ਨਿਭਾ ਰਹਾ ਹੈ, 
ਫਿਜ਼ਾਉਂ ਮੇ ਹਮਾਰੀ ਜ਼ਹਿਰ ਮਿਲਾ ਰਹਾ ਹੈ"। 

ਪਰ ਦੁਨੀਆਂ ਨੇ ਇਹ ਗੱਲ ਅਣਸੁਣੀ ਕਰ ਦਿੱਤੀ ਹੈ। ਹਰ ਇਕ ਨੂੰ ਉਮੀਰ ਖੁਆਇਸ਼ ਸੀ, ਇਕ ਦੂਜੇ ਤੋਂ ਅੱਗੇ ਵਧਣ ਦੀ ਸੀ। 'ਤੂੰ ਮੇਰੇ ਤੋਂ ਅੱਗੇ, ਮੈਂ ਤੇਰੇ ਤੋਂ ਅੱਗੇ'। ਇਹ ਦੌੜ ਅਜਿਹੀ ਲੱਗੀ ਹੋਈ ਸੀ, ਸਾਰਾ ਦਿਨ ਕੰਮ ਅਤੇ ਇੱਕ ਪਲ ਵੀ ਆਪਣੇ ਲਈ ਨਹੀਂ ਨਿਕਲਦਾ ਸੀ। ਘਰੋਂ ਕੰਮ ਤੇ ਜਾਣਾ ਅਤੇ ਕੰਮ ਤੇ ਵੀ ਨਵੀਂਆਂ-ਨਵੀਂਆਂ ਸਕੀਮਾਂ ਲਾਉਣੀਆਂ, ਕਿ ਕਿਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਕਰਕੇ ਨਵੇਂ ਨਵੇਂ ਕਾਰੋਬਾਰ ਸਥਾਪਤ ਕੀਤੇ ਜਾਣ। ਲੋਕ ਸੜਕਾਂ ਦੇ ਦਰੱਖਤਾਂ ਹੇਠਾਂ ਗੱਡੀਆਂ ਖੜ੍ਹੀਆਂ ਕਰਕੇ, ਉੱਥੇ ਹੀ ਵਿਉਂਤ ਬਣਾ ਲੈਂਦੇ ਸਨ ਕਿ ਜੇਕਰ ਇਹ ਜਗ੍ਹਾ ਮਿਲ ਜਾਵੇ ਤਾਂ ਬੜਾ ਵੱਡਾ ਰੈਸਟੋਰੈਂਟ, ਢਾਬਾ ਜਾਂ ਫਿਰ ਹਵੇਲੀ ਖੋਲ੍ਹੀ ਜਾ ਸਕਦੀ ਹੈ ਤੇ ਆਉਣ ਵਾਲੀਆਂ ਵੱਡੀਆਂ ਵੱਡੀਆਂ ਚਮ-ਚਮ ਕਰਦੀਆਂ ਗੱਡੀਆਂ ਵਿੱਚ ਮੋਟੇ ਤਾਜੇ ਭਰੀਆਂ ਜੇਬਾਂ ਵਾਲੇ, ਕਾਰੋਬਾਰੀ ਰੋਟੀ ਪਾਣੀ ਰੁਕਣਗੇ, ਉੱਥੋਂ ਤਰੋ ਤਾਜ਼ਾ ਹੋ ਕੇ ਆਪਣੇ ਕਾਰੋਬਾਰ ਦੇ ਵਾਧੇ ਲਈ ਹੋਰ ਸਕੀਮ ਲਾਉਣਗੇ ਅਤੇ ਆਪਣਾ ਕਾਰੋਬਾਰ ਵੀ ਸਿੱਖਰਾਂ ਉਤੇ ਹੋਵੇਗਾ ਅਤੇ ਬੜੀ ਮੋਟੀ ਇਨਕਮ ਹੋਵੇਗੀ। ਫਿਰ ਇੱਕ ਤੋਂ ਬਾਅਦ ਇੱਕ ਹੋਰ ਇਹ ਰੈਸਟੋਰੈਂਟ ਢਾਬਾ ਤੇ ਹਵੇਲੀ ਬਨਾਉਣ ਦੀਆਂ ਸਕੀਮਾਂ ਦੇ ਨਾਲ ਨਾਲ, ਉਥੇ ਖੜ੍ਹੇ ਹੋ ਕੇ ਹੀ ਨਕਸ਼ਾ ਖਿੱਚ ਦਿਦੇ ਸਨ। ਆਖਰ ਉਸ ਸਮੇਂ ਹੀ ਪਤਾ ਲੱਗਦਾ ਸੀ, ਜਦੋਂ 15/20 ਦਿਨਾਂ ਬਾਅਦ ਹੀ ਰੁੱਖ ਕੱਟ ਕੇ ਸੜਕ ਦੇ ਕਿਨਾਰੇ ਪਿਆ ਹੋਇਆ ਅਤੇ ਉਕਤ ਰੁੱਖ ਉਸਾਰੀ ਜਾ ਰਹੀ ਬਿਲਡਿੰਗ ਵੱਲ ਤਰਲੇ ਨਾਲ ਦੇਖ ਰਿਹਾ ਹੁੰਦਾ ਹੈ ਅਤੇ ਬਿਲਡਿੰਗ ਉਸ ਨੂੰ ਮੂੰਹ ਚੜ੍ਹਾ ਰਹੀ ਹੁੰਦੀ ਕਿ ਇਹ ਮਨੁੱਖ ਹੈ.! ਇਹ ਉਸੇ ਨੂੰ ਹੀ ਖਾਂਦਾ ਹੈ, ਜੋ ਉਸ ਨੂੰ ਮਾਨਸਿਕ ਸਕੂਨ ਦਿੰਦਾ ਹੈ ਅਤੇ ਸਰੀਰਕ ਸ਼ਕਤੀ ਨੂੰ ਵਧਾ ਕੇ ਇਸ ਨੂੰ ਕਾਰੋਬਾਰ ਦੇ ਕਾਬਲ ਕਰਦਾ ਹੈ। ਦਿਨਾਂ ਵਿੱਚ ਹੀ ਉਸ ਦਰੱਖਤ ਵਰਗੇ, ਬਹੁਤ ਸਾਰੇ ਦਰਖ਼ਤ ਕੱਟੇ ਜਾਂਦੇ ਹਨ। ਉਨ੍ਹਾਂ ਦੀ ਥਾਂ ਸਜਾਵਟੀ ਬੂਟੇ ਲਾ ਕੇ ਅੰਦਰ ਵੱਡੇ ਏ. ਸੀ, ਸ਼ਾਨਦਾਰ ਫ਼ਰਨੀਚਰ ਨਾਲ ਲੈਸ ਕਰਕੇ, ਬਨਾਵਟੀ ਚੀਜ਼ਾਂ ਨਾਲ ਕੁਦਰਤੀ ਵਾਤਾਵਰਨ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅਤੇ ਟੈਕਸ ਦੀ ਛੋਟ ਦੀ ਪ੍ਰਾਪਤੀ ਲਈ ਉਸ ਦਾ 'ਗਰੀਬੜਾ' ਦਾ ਨਾਮ ਰੱਖ ਦਿੱਤਾ ਜਾਂਦਾ ਸੀ। ਫਿਰ ਤਾਂ ਨਜ਼ਾਰਾ ਦੇਖਿਆਂ ਹੀ ਬਣਦਾ ਹੈ। ਵੱਡੀਆਂ ਵੱਡੀਆਂ ਗੱਡੀਆਂ ਤੇ ਸਵਾਰ ਅਮੀਰਜ਼ਾਦੇ ਉੱਥੇ ਰੁਕਦੇ, ਅਰਾਮ ਕਰਦੇ ਅਤੇ ਅੱਗੇ ਵਧਦੇ ਹਨ। ਕੁਦਰਤ ਦਾ ਖਿਲਵਾੜ ਕਰਕੇ ਆਦਮੀ ਜਾਂਦਾ ਵੀ ਤਾਂ ਕਿਥੇ?  ਉਥੋਂ ਮਿੰਟੋ ਮਿੰਟ ਗਰਮਾ ਗਰਮ ਭੋਜਨ ਤਿਆਰ ਕਰਵਾ ਕੇ 30/40 ਮਿੰਟਾਂ ਵਿੱਚ ਆਦਮੀ ਆਪਣਾ ਮਨਪਸੰਦ ਖਾਣਾ ਖਾ ਕੇ ਵੇਹਲਾ ਹੋ ਜਾਂਦਾ। ਪੀਜਾ, ਬਰਗਰ, ਨਿਊਡਲਜ਼ ਦੇ ਨਾਲ ਤਰ੍ਹਾਂ ਤਰ੍ਹਾਂ ਦਾ ਮੀਟ, ਮੁਰਗ਼ਾ, ਮੱਛੀ, ਆਈਸਕ੍ਰੀਮ ਪਤਾ ਨਹੀਂ ਕੀ ਕੁਝ। ਹੁਣ ਇਹ ਗੱਲ ਸੋਚਣ ਵਾਲੀ ਹੈ ਕਿ ਘਰ ਵਿੱਚ ਇਹ ਖਾਣਾ ਬਨਾਉਣ ਲਈ ਘੰਟਾ/ਡੇਢ ਘੰਟਾ ਲੱਗ ਜਾਂਦਾ ਹੈ, ਉਹ ਵੀ ਅਗਰ ਸਬਜ਼ੀ ਰੋਟੀ ਇਨ੍ਹਾਂ ਸਵਾਦੀ ਬਨਾਉਣ ਲਈ ਕਈ ਘੰਟੇ ਲੱਗ ਜਾਂਦੇ ਹਨ। ਭਾਵੇਂ ਕਿੰਨੇ ਮੈਂਬਰ ਲੱਗ ਜਾਣ, 30/40 ਮਿੰਟਾਂ ਵਿਚ ਇਨ੍ਹਾਂ ਛੇਤੀ ਖਾਣਾ ਨਹੀਂ ਬਣ ਸਕਦਾ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਭ ਕੁਝ ਕਿੱਥੋਂ ਆਉਂਦਾ ਸੀ ? ਹੁਣ ਇਸ ਸਵਾਲ ਦਾ ਜਵਾਬ ਕਰੋਨਾ ਲਾਕਡਾਊਨ ਵਿੱਚ ਘਰਾਂ ਅੰਦਰ ਬੰਦ, ਮਨੁੱਖ ਤੋਂ ਇਲਾਵਾ ਇਸ ਦਾ ਜਵਾਬ ਕੋਈ ਹੋਰ ਨਹੀਂ ਦੇ ਸਕਦਾ। ਜਦੋਂ ਪੰਛੀ ਆਜ਼ਾਦ ਆਕਾਸ਼ ਵਿੱਚ ਘੁੰਮਦੇ ਹਨ ਅਤੇ ਮਨੁੱਖ ਘਰਾਂ ਅੰਦਰ ਕੈਦ ਹੈ। ਇਸ ਤੋਂ ਅੱਗੇ ਟਰੱਕ, ਕਾਰਾਂ, ਗੱਡੀਆਂ, ਮੋਟਰਾਂ ਆਦਿ ਇਹ ਸਭ ਪੈਟਰੋਲ ਡੀਜ਼ਲ ਨਾਲ ਚੱਲਦਾ ਹੈ। ਪਰ ਇਹ ਸਾਰਾ ਕੁੱਝ ਸਾਡੇ ਦੇਸ਼ ਵਿੱਚ ਉਪਲੱਬਧ ਨਹੀਂ ਹੈ। ਫਿਰ ਇਹ ਸਾਰਾ ਕੁਝ ਕਿੱਥੋਂ ਆਉਂਦਾ ਹੈ? ਇਸ ਦੀ ਨਿਰਭਰਤਾ ਦੂਜੇ ਦੇਸ਼ਾਂ ਤੇ ਹੈ। ਪਰ ਅਸੀਂ ਇਸ ਨੂੰ ਵਰਤਦੇ ਇਸ ਤਰ੍ਹਾਂ ਹਾਂ, ਜਿਵੇਂ ਨਲਕੇ ਵਿੱਚੋਂ ਪਾਣੀ ਕੱਢ ਕੇ ਜਾਂ ਖੂਹਾਂ ਛੱਪੜਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੋਵੇ। ਜੇਕਰ ਇਹ ਬੰਦ ਹੋ ਜਾਵੇ ਤਾਂ ਮਨੁੱਖ ਕੋਲ ਏਨੀ ਤਾਕਤ ਨਹੀਂ ਬਚੀ, ਕਿ ਉਹ ਆਪਣਾ ਜੀਵਨ ਇਨ੍ਹਾਂ ਚੀਜ਼ਾਂ ਤੋਂ ਬਗੈਰ ਜਿੰਦਗੀ ਬਤੀਤ ਕਰ ਸਕੇ। ਅੱਜ ਕੱਲ੍ਹ ਛੋਟੇ ਤੋਂ ਛੋਟੇ ਮੁੰਡੇ ਕੁੜੀ ਤੋਂ ਲੈ ਕੇ ਵੱਡੀ ਉਮਰ ਦਾ ਬੰਦਾ, ਕੋਈ ਨਾ ਕੋਈ ਵੱਡਾ ਜਾਂ ਛੋਟਾ ਵਾਹਨ ਚਲਾਉਂਦਾ ਹੀ ਹੈ। ਇਸ ਤੋਂ ਅੱਗੇ ਸਾਡੇ ਹੱਥਾਂ ਵਿੱਚ ਫੜੇ ਟੱਚ ਫੋਨ, ਇਨ੍ਹਾਂ ਦਾ ਤਾਂ ਕਹਿਣਾ ਹੀ ਕੀ ਹੈ? ਜੇਕਰ ਫੋਨ ਨਾ ਹੁੰਦੇ ਤਾਂ ਜਨਤਾ ਨੂੰ ਟਿਕਾਉਣਾ ਬਹੁਤ ਔਖਾ ਹੋ ਜਾਣਾ ਸੀ। ਚਲੋ ਘੱਟ ਤੋਂ ਘੱਟ ਉਨ੍ਹਾਂ ਦੇ ਵਿੱਚ ਤਾਂ ਰੁੱਝੇ ਰਹਿੰਦੇ ਹਨ। ਭਾਵੇਂ ਸਵੇਰ ਤੋਂ ਸ਼ਾਮ ਤੱਕ ਮਹੀਨਿਆਂ ਬੱਧੀ, ਸਾਲਾਂ ਬੱਧੀ ਲੋਕ ਫੋਨ ਚਲਾ ਰਹੇ ਹੋਣ ਤਾਂ ਵਿੱਚੋਂ ਕੀ ਨਿਕਲਦਾ ਹੈ, ਜਿਵੇਂ ਫੋਨ ਫੜ ਕੇ ਹੁਣੇ ਬੈਠੇ ਹੋਣ, ਉਵੇਂ ਹੀ ਸੱਤ ਅੱਠ ਘੰਟੇ ਫੋਨ ਚਲਾਉਣ ਤੋਂ ਬਾਅਦ ਉਸੇ ਤਰ੍ਹਾਂ ਹੀ ਉੱਠ ਪੈਦੇ ਹਨ। ਮੈਂ ਤਾਂ ਨਹੀਂ ਦੇਖਿਆ ਕਿ ਕੋਈ 50/60 ਸਾਲਾਂ ਦੀ ਔਰਤ ਫੋਨ ਦੇਖ ਦੇਖ ਕੇ 25 ਸਾਲਾਂ ਦੀ ਹੋ ਗਈ ਹੋਵੇ ਅਤੇ ਮਰਦ ਫੋਨ ਵਿੱਚੋਂ ਪੈਸੇ ਕਮਾਉਣ ਵਾਲੀਆਂ ਵੀਡੀਓ ਦੇਖ ਦੇਖ ਕੇ ਸ਼ਾਮ ਨੂੰ ਲੱਖਪਤੀ ਨਾ ਸਹੀ, ਤਾਂ ਹਜ਼ਾਰਪਤੀ ਹੀ ਬਣ ਗਿਆ ਹੋਵੇ ਜਾਂ ਉਸ ਦੇ ਮੋਢੇ ਤੇ ਕੋਈ ਸਟਾਰ ਲੱਗਾ ਹੋਵੇ। ਉਹ ਤਾਂ ਇਹੀ ਕਹਿਣਗੇ ਯਾਰ ਸਾਰਾ ਦਿਨ ਫੋਨ ਚਲਾ ਚਲਾ ਕੇ ਥੱਕ ਗਿਆ ਹਾਂ।ਜਿੰਨ੍ਹਾਂ ਸਮਾਂ ਅਸੀਂ ਫੋਨ ਨੂੰ ਦਿੰਦੇ ਹਾਂ ਜੇ ਕੁਦਰਤ ਨੂੰ ਦਿੱਤਾ ਹੁੰਦਾ ਤਾਂ ਸ਼ਾਇਦ ਆਲਮ ਕੁਝ ਹੋਰ ਹੀ ਹੋਣਾ ਸੀ। ਫੈਕਟਰੀਆਂ, ਥਰਮਲ ਪਲਾਟਾਂ, ਕਾਰਖਾਨਿਆਂ ਵਿੱਚੋਂ ਉੱਡਦਾ ਧੂੰਆਂ ਤੇ ਸ਼ਰਾਬ ਦੀਆਂ ਫੈਕਟਰੀਆਂ ਵਿੱਚੋਂ ਸੀਰੇ ਦੇ ਟੈਕਰ ਫਟਨਾ, ਜੋ ਸਾਡੇ ਸਾਫ ਪਾਣੀ ਵਿਚ ਮਿਲ ਕੇ ਪਾਣੀ ਨੂੰ ਜ਼ਹਿਰੀਲਾ ਕਰ ਰਿਹਾ ਹੈ। ਫੈਕਟਰੀਆਂ ਕਾਰਖਾਨਿਆਂ ਦਾ ਪਾਣੀ ਨਹਿਰਾਂ ਵਿੱਚ ਪਾਉਣਾ ਕਿੱਥੋਂ ਦੀ ਸਮਝਦਾਰੀ ਹੈ? ਜੋ ਪਾਣੀ ਹੈ, ਮਨੁੱਖ ਉਸ ਨੂੰ ਵੀ ਗੰਧਲਾ ਕਰੀ ਜਾ ਰਿਹਾ ਹੈ। ਇਹ ਸਮੁੰਦਰੀ ਜੀਵ ਨਹਿਰਾਂ ਵਿੱਚ ਰਹਿਣ ਵਾਲੇ ਜੀਵ ਜੰਤੂ ਏਹ ਵੀ ਤਾਂ ਸਾਡੇ ਦੋਸਤ ਹਨ, ਪਰ ਅਸੀਂ ਕਿਸ ਤਰ੍ਹਾਂ ਦੀ ਦੋਸਤੀ ਇਨ੍ਹਾਂ ਨਾਲ ਨਿਭਾ ਰਹੇ ਹਾਂ। ਗੰਦਾ ਪਾਣੀ ਰਸਾਇਣਿਕ ਖਾਦਾਂ, ਤੇਜ਼ਾਬੀ ਮਾਦਾ, ਪਾਣੀ ਵਿੱਚ ਸੁੱਟ ਦਿੰਦੇ ਹਾਂ, ਜਿਸ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਦਾ ਦਮ ਘੁੱਟਣ ਲੱਗ ਜਾਂਦਾ ਹੈ। ਅਸੀਂ ਸਕੇ ਕਿਸ ਦੇ ਵੀ ਨਹੀਂ ਹਾਂ, ਸ਼ਾਇਦ ਆਪਣੇ ਆਪ ਦੇ ਵੀ ਨਹੀਂ। ਕਿਉਂਕਿ ਅਸੀਂ ਆਪਣੀ ਧਰਤੀ ਮਾਂ ਵਿਚ ਜ਼ਹਿਰ ਛੱਡ ਛੱਡ ਕੇ ਆਪ ਹੀ ਬਰਬਾਦ ਹੋ ਰਹੇ ਹਾਂ। ਆਪਣੇ ਦੇਸ਼ ਵਿੱਚ ਵੋਟ ਦਾ ਅਧਿਕਾਰ ਅਤੇ ਵਿਆਹ ਕਰਾਉਣ ਦਾ ਅਧਿਕਾਰ ਇਕ ਨਿਸ਼ਚਿਤ ਉਮਰ ਹੈ। ਜੇਕਰ ਕੋਈ ਇਸ ਦੇ ਉਲਟ ਵਿਆਹ ਸ਼ਾਦੀ ਕਰਦਾ ਹੈ, ਤਾਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ। ਅਸੀਂ ਜ਼ਮੀਨ ਇਕ ਗਿੱਠ ਦਾ ਬੂਟਾ ਲਾ ਕੇ ਕਿਲੋ ਸਬਜ਼ੀਆਂ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਾਂ। ਵੈਸੇ ਤਾਂ ਬਹੁਤ ਛੋਟੇ ਬੂਟੇ ਫਲ ਦੇਣ ਲੱਗ ਜਾਂਦੇ ਹਨ, ਉਹ ਹਾਈਬਰਿੱਡ ਨਸਲ ਦੇ ਬੂਟੇ ਹਨ। ਜਿਹੜੇ ਕਿ ਧਰਤੀ ਹੇਠ ਉਪਜਾਊ ਸ਼ਕਤੀ ਨੂੰ ਬਰਬਾਦ ਕਰਦੇ ਹਨ। ਹਰ ਚੀਜ਼ ਸਮੇਂ ਤੇ ਹੀ ਚੰਗੀ ਲੱਗਦੀ ਹੈ। ਜੇਕਰ ਅਸੀਂ ਵੱਧ ਮੁਨਾਫੇ ਲਈ ਇਸ ਤਰ੍ਹਾਂ ਦੇ ਬੀਜ ਬੀਜਾਂਗੇ ਤਾਂ ਸ਼ਾਇਦ ਸਾਡੀ ਧਰਤੀ ਇੱਕ ਦਿਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗੀ। ਜਿੰਨੀਆਂ ਮਰਜ਼ੀ ਰੇ-ਸਪਰੇਅ ਕਰ ਲਈਏ, ਪੈਸਟੀਸਾਈਡ ਖੇਤਾਂ ਵਿੱਚ ਛਿੜਕ ਲਈਏ, ਉਹਨਾਂ ਨਾਲ ਸਿੱਧਾ ਅਸਰ ਫਸਲ ਉਪਰ ਹੀ ਪੈਂਦਾ ਹੈ, ਜੋ ਮਨੁੱਖਾਂ ਖਾਂਦਾ ਹੈ। ਰਸਾਇਣਕ ਖਾਦਾਂ ਵਾਲੀਆਂ ਫਸਲਾਂ, ਫਲ ਫਰੂਟ ਆਦਿ ਖਾ ਕੇ ਅਸੀਂ ਆਪ ਹੀ ਬੀਮਾਰ ਹੋ ਰਹੇ ਹਾਂ। ਸਾਡੀ ਸਿਹਤ, ਜ਼ਹਿਰੀਲੀਆਂ ਸਪਰੇਆਂ ਦੇ ਨਾਲ ਤਿਆਰ ਕੀਤੀ ਹੋਈ ਫ਼ਸਲ ਨੂੰ ਕਿਸ ਤਰੀਕੇ ਨਾਲ ਹਜ਼ਮ ਕਰੇਗੀ? ਜੋ ਪੱਠੇ ਸਾਡੇ ਪਸ਼ੂ ਖਾਂਦੇ ਹਨ, ਉਨਾਂ ਦਾ ਦੁੱਧ ਅਸੀਂ ਪੀਂਦੇ ਹਾਂ। ਪਰ ਸਭ ਤੋਂ ਜ਼ਿਆਦਾ ਰਸਾਇਣਕ ਇਨ੍ਹਾਂ ਵਿੱਚ ਹੀ ਹੁੰਦੀ ਹੈ, ਜਦੋਂ ਮਰਜ਼ੀ ਟੈਸਟ ਕਰਕੇ ਦੇਖ ਲਵੋ। ਅੱਜ ਕੱਲ੍ਹ ਬਾਂਝਪਨ ਦੀ ਸਮੱਸਿਆ ਦਾ ਮੁੱਖ ਕਾਰਨ ਇਹ ਹੀ ਹੈ, ਜੋ ਦੁੱਧ ਅਸੀਂ ਪੀਂਦੇ ਹਾਂ ਜਾਂ ਤਾਂ ਉਹ ਬਨਾਵਟੀ ਹੈ ਜਾਂ ਪਸ਼ੂਆਂ ਨੂੰ ਟੀਕੇ ਲਾ ਕੇ ਪ੍ਰਾਪਤ ਕੀਤਾ ਜਾਂਦਾ ਹੈ। ਇਹ ਉਹੀ ਇੰਜੈਕਸ਼ਨ ਹੈ, ਜੋ ਥੋੜ੍ਹੀ ਮਾਤਰਾ ਵਿੱਚ ਲਗਾ ਕੇ ਡਲਿਵਰੀ ਹੋ ਜਾਂਦੀ ਹੈ। ਹੁਣ ਪੜ੍ਹੇ ਲਿਖੇ ਲੋਕ ਜੋ ਦੁੱਧ ਫਲਾਂ ਪ੍ਰਤੀ ਜ਼ਿਆਦਾ ਸੁਚੇਤ ਹਨ, ਕਿਥੋਂ ਲੈ ਕੇ ਆਉਣਗੇ ਵਿਹੜੇ ਦੀਆਂ ਰੌਣਕਾਂ?ਲਾਕਡਾਊਨ ਦੌਰਾਨ ਪੜ੍ਹੀਆਂ ਲਿਖੀਆਂ ਬੀਬੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਘਰ ਦੇ ਮੈਂਬਰਾਂ ਨੂੰ ਖਵਾ ਰਹੀਆਂ ਹਨ, ਕਿਉਂਕਿ ਬੱਚੇ ਬਾਹਰ ਖਾਣ ਦੀ ਜਿੱਦ ਕਰਦੇ ਹਨ, ਉਹ ਜਿਹੜੇ ਰੰਗ ਬਿਰੰਗੇ ਪਾਊਡਰ ਖੁਸ਼ਬੂ ਦਾ ਇਸਤੇਮਾਲ ਕਰਦੀਆਂ ਹਨ, ਉਹ ਸਿਹਤ ਲਈ ਹਾਨੀਕਾਰਕ ਹੈ। ਹੁਣ ਕੁਦਰਤ ਨੂੰ ਕੀ ਦੋਸ਼ ਦੇਣਾ ਹੈ, ਵਾਤਾਵਰਨ ਅਸੀਂ ਖਰਾਬ ਕੀਤਾ ਹੈ, ਹਵਾ ਵੀ ਜ਼ਹਿਰੀਲੀ ਕੀਤੀ ਹੈ, ਕੁਦਰਤ ਵੱਲੋਂ ਲਗਾਏ ਗਏ ਕੁਦਰਤੀ ਆਫਤਾਂ ਲਈ ਬੈਰੀਗੇਟ ਅਸੀਂ ਤੋੜੇ ਹਨ। ਅਸੀਂ ਵੀਹ ਤੀਹ ਸਾਲ ਪੁਰਾਣੇ ਰੁੱਖ, ਸਾਡੇ ਸ਼ਹਿਰ ਵਿੱਚੋਂ ਨਿਕਲਣ ਵਾਲੇ ਉੱਚੇ ਉੱਚੇ ਪੁਲਾਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ। ਘੱਟ ਤੋਂ ਘੱਟ ਜਿਨ੍ਹਾਂ ਥਾਵਾਂ ਤੇ ਰੁੱਖਾਂ ਦੀ ਬਲੀ ਦਿੱਤੀ ਸੀ, ਤਾਂ ਉਨ੍ਹਾਂ ਦੀ ਥਾਂ ਤੇ ਸਰਕਾਰ ਵੱਲੋਂ ਉਹੋ ਜਿਹੇ ਰੁੱਖ ਲਗਵਾ ਦੇਣੇ ਚਾਹੀਦੇ ਸਨ, ਜੋ ਪੁੱਲ ਬਣਦੇ ਬਣਦੇ ਉਨ੍ਹਾਂ ਜਿਡੇ ਨਾ ਸਹੀ, ਸਕੂਟਰ ਕਾਰ ਖੜ੍ਹੀ ਕਰਨ ਜੋਗੀ ਤਾਂ ਹੋ ਜਾਂਦੇ, ਜਾਂ ਫਿਰ ਤੱਪਦੀ ਧੁੱਪ ਵਿੱਚ ਰਾਹਗੀਰਾਂ ਸਾਹ ਲੈ ਲੈਂਦਾ। ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਸਭ ਵਧੀਆ ਤੋਂ ਵਧੀਆ ਸਾਮਾਨ ਐਕਸਪੋਰਟ ਕਰ ਦਿੱਤਾ ਜਾਂਦਾ ਹੈ। ਵਧੀਆ ਫਲ ਸਬਜ਼ੀਆਂ, ਕੱਪੜੇ ਖੇਡਾਂ ਦਾ ਸਮਾਨ, ਹੁਣ ਤਾਂ ਇੱਥੋਂ ਤੱਕ ਕਿ ਸਭ ਤੋਂ ਵੱਧ ਪੜ੍ਹੇ ਲਿਖੇ ਸੋਹਣੇ ਸੁਨੱਖੇ ਮੁੰਡੇ ਕੁੜੀਆਂ ਵੀ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਕਰੋਨਾ ਦੇ ਆਉਣ ਨਾਲ ਹੋਰ ਕੁਝ ਹੋਇਆ ਹੋਵੇ ਜਾਂ ਨਾ, ਪਰ ਅਸਲੀਅਤ ਸਾਹਮਣੇ ਆ ਗਈ ਹੈ। ਕਰੋਨਾ ਦੇ ਆਉਣ ਕਾਰਨ ਆਪਣਿਆਂ ਨੇ ਵੀ ਆਪਣਿਆਂ ਤੋਂ ਮੁੱਖ ਮੋੜ ਲਏ ਹਨ। ਲਾਸ਼ਾਂ ਲਈ ਸ਼ਮਸ਼ਾਨਾਂ ਵਿੱਚ ਵੀ ਜਗ੍ਹਾ ਮੁੱਕ ਗਈ ਹੈ। ਮਾਸਿਕ ਸੈਨੀਟਾਈਜ਼ਰ ਦਸਤਾਨਿਆਂ ਦੀ ਖਰੀਦ ਵਿੱਚ ਵੀ ਘਪਲੇ ਹੋ ਰਹੇ ਹਨ। ਡਾਕਟਰਾਂ, ਨਰਸਾਂ, ਹੈਲਥ ਵਰਕਰ ਅਤੇ ਸਫਾਈ ਕਰਮਚਾਰੀ, ਜਿਨ੍ਹਾਂ ਨੇ ਕਰੋਨਾ ਤੋਂ ਬਚਾਉਣ ਲਈ ਮਨੁੱਖਾਂ ਦੀ ਮਦਦ ਕਰਨੀ ਹੈ, ਉਨ੍ਹਾਂ ਕੋਲ ਲੋੜੀਂਦਾ ਸਾਮਾਨ ਹੀ ਨਹੀਂ ਹੈ। ਫਿਰ ਮਨੁੱਖ ਬਚੇਗਾ ਕਿਵੇਂ? ਹਾਲੇ ਵੀ ਠਹਿਰ ਜਾਓ, ਰੁਕ ਜਾਓ, ਮਨੁੱਖ ਸਮਝਦਾਰ ਬਣੋ, ਦੁੱਧ ਨਕਲੀ, ਬਾਰਿਸ਼ ਨਕਲੀ, ਬੱਚੇ ਵੀ ਬਨਾਵਟੀ, ਸੂਰਜ ਨਕਲੀ, ਚੰਦ ਨਕਲੀ। ਫਿਰ ਕੌਣ ਸਾਹਿਬ ਨੂੰ ਆਖੇ, ਇੰਝ ਨਹੀਂ ਇੰਝ ਕਰ....


ਲੇਖਕ:- ਪਰਮਜੀਤ ਕੌਰ ਸਿੱਧੂ

Post a Comment

0 Comments