ਇੱਕ ਪਾਸੇ ਤਾਂ ਦੇਸ਼ ਭਰ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋਇਆ ਹੈ, ਉੱਥੇ ਦੂਜੇ ਪਾਸੇ ਸੰਘੀ ਲਾਣੇ ਦੇ ਵੱਲੋਂ ਇਸ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਇਸ ਹੱਕ ਦੇ ਵਿੱਚ ਪ੍ਰਚਾਰ ਉਹ ਹੀ ਲੋਕ ਕਰ ਰਹੇ ਹਨ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਜਦੋਂ ਕਿ ਦੇਸ਼ ਨੂੰ ਜੋੜਨ ਵਾਲੇ ਕਦੇ ਵੀ ਇਸ ਕਾਨੂੰਨ ਦਾ ਹਮਾਇਤੀ ਕਰ ਸਕਦੇ। ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣੀਆਂ ਹਰ ਰੈਲੀਆਂ ਦੇ ਵਿੱਚ ਇਸ ਵੇਲੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ 'ਚ ਪ੍ਰਚਾਰ ਕਰਨ ਲਈ ਆਪਣੇ ਵਰਕਰਾਂ ਅਤੇ ਆਰਐਸਐਸ ਵਾਲਿਆਂ ਨੂੰ ਆਖਿਆ ਜਾ ਰਿਹਾ ਹੈ ਤਾਂ ਜੋ ਵੱਧ ਵੱਧ ਲੋਕਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਤੀ ਗੁਮਰਾਹ ਆਪਣਾ ਫੈਲਾਇਆ ਜਾ ਸਕੇ। ਵੇਖਿਆ ਜਾਵੇ ਤਾਂ ਆਰਐਸਐਸ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਵਿੱਚ ਨਫ਼ਰਤ ਭਰੀ ਜਾਰੀ ਹੈ। ਪੰਜਾਬ ਦੇ ਵਿੱਚ ਵੀ ਆਰਐਸਐਸ ਭਾਰਤੀ ਜਨਤਾ ਪਾਰਟੀ ਅਤੇ ਹਿੰਦੂਤਵ ਜਥੇਬੰਦੀਆਂ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜਿਸ ਤਰੀਕੇ ਨਾਲ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਹਿੰਦੂ ਤਵ ਜਥੇਬੰਦੀਆਂ ਤੋਂ ਇਲਾਵਾ ਰੈਲੀ ਵਿੱਚ ਪਹੁੰਚੇ ਆਮ ਲੋਕਾਂ ਨੂੰ ਕਾਨੂੰਨ ਦੇ ਬਾਰੇ ਵਿੱਚ ਰਤਾ ਵੀ ਪਤਾ ਨਹੀਂ ਹੈ। ਪੰਜਾਬ ਵਿੱਚ ਇਸ ਵੇਲੇ ਕੀਤੀਆਂ ਜਾ ਰਹੀਆਂ ਆਰਐਸਐਸ ਬੀਜੇਪੀ ਹਿੰਦੂਤਵ ਜਥੇਬੰਦੀਆਂ ਦੇ ਵੱਲੋਂ ਰੈਲੀਆਂ ਦੇ ਵਿੱਚ ਪਹੁੰਚੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਨਾਗਰਿਕਤਾ ਸੋਧ ਕਾਨੂੰਨ ਹੈ ਕੀ ਅਤੇ ਕਿਉਂ ਉਹ ਰੈਲੀ ਕੱਢ ਰਹੇ ਹਨ। ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਰੈਲੀਆਂ ਕਿਉਂ ਨਿਕਲ ਰਹੀਆਂ ਹਨ। ਆਰਐੱਸਐੱਸ ਦੇ ਵੱਲੋਂ ਜਿਸ ਪ੍ਰਕਾਰ ਲੋਕਾਂ ਵਿੱਚ ਨਫ਼ਰਤ ਭਰੀ ਜਾ ਰਹੀ ਹੈ ਅਤੇ ਮੁਸਲਮਾਨਾਂ ਤੋਂ ਇਲਾਵਾ ਪਾਕਿਸਤਾਨ ਦੇ ਵਿਰੁੱਧ ਮੁਰਦਾਬਾਦ ਨਾਰੇ ਲਗਾਏ ਜਾ ਰਹੇ ਹਨ, ਉਸ ਤੋਂ ਸਾਫ ਹੋ ਜਾਂਦਾ ਹੈ ਕਿ ਸੰਘੀ ਲਾਣਾ ਫਿਰ ਤੋਂ 1947 ਵਾਲਾ ਮਾਹੌਲ ਦੇਸ਼ ਵਿੱਚ ਸਿਰਜਣਾ ਚਾਹੁੰਦਾ ਹੈ, ਕਿਉਂਕਿ ਜਿਸ ਪ੍ਰਕਾਰ ਸਾਡੇ ਦੇਸ਼ ਵਿੱਚ ਅੰਗਰੇਜ਼ਾਂ ਦੇ ਵੱਲੋਂ 1947 ਵੇਲੇ ਹਿੰਦੁਸਤਾਨ ਨੂੰ ਵੰਡ ਕੇ ਦੋ ਦੇਸ਼ ਬਣਾ ਦਿੱਤੇ ਗਏ, ਉਸੇ ਪ੍ਰਕਾਰ ਹੀ ਆਰਐਸਐਸ ਭਾਰਤੀ ਜਨਤਾ ਪਾਰਟੀ ਭਾਰਤ ਦੇਸ਼ ਦੁਬਾਰਾ ਤੋਂ ਤੋੜਨਾ ਚਾਹੁੰਦੀ ਹੈ। ਦੱਸ ਦਈਏ ਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਹੋਵੇਗਾ, ਕਿਉਂਕਿ 47 ਦੀ ਵੰਡ ਵੇਲੇ ਪੰਜਾਬ ਰਾਜ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਜੰਗ ਵਰਗੇ ਮਾਹੌਲ ਪੈਦਾ ਹੋਣ, ਪਰ ਆਰ ਐੱਸ ਐੱਸ ਦੇ ਵੱਲੋਂ ਜਿਸ ਪ੍ਰਕਾਰ ਗੁਮਰਾਹ ਕੁਰਨ ਵਾਲੇ ਭਾਸ਼ਣ ਕਰਕੇ ਲੋਕਾਂ ਵਿਚ ਭਰਮ ਫੈਲਾਇਆ ਜਾ ਰਿਹਾ ਹੈ, ਉਸ ਤੋਂ ਸਾਫ ਹੋ ਜਾਂਦਾ ਹੈ ਕਿ ਭਾਰਤੀਆਂ ਦੇ ਦਿਲਾਂ ਵਿੱਚ ਵੀ ਆਰਐੱਸਐੱਸ ਨਫ਼ਰਤ ਪਾ ਰਹੀ ਹੈ। ਪੰਜਾਬ ਦੇ ਬਹੁਤੇ ਖਿੱਤਿਆਂ ਵਿੱਚ ਜਿਸ ਪ੍ਰਕਾਰ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਹੋ ਰਿਹਾ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਸਾਡਾ ਦੇਸ਼ ਜਲਦ ਹੀ ਹਿੰਦੂ ਰਾਸ਼ਟਰ ਬਣ ਜਾਵੇਗਾ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਦੇ ਵੱਲੋਂ ਵੀ ਨਾਗਰਿਕਤਾ ਸੋਧ ਕਾਨੂੰਨ ਅਤੇ ਮੋਦੀ ਸ਼ਾਹ ਦੇ ਪੁਤਲੇ ਫੂਕੇ ਜਾ ਰਹੇ ਹਨ, ਪਰ ਦੂਜੇ ਪਾਸੇ ਕੁਝ ਕੁ ਸੰਘੀ ਟੋਲਿਆਂ ਦੇ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਰੈਲੀਆਂ ਵਿੱਚ ਸੱਦ ਕੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਦਲਿਤਾਂ ਮੁਸਲਮਾਨਾਂ ਤੋਂ ਇਲਾਵਾ ਘੱਟ ਗਿਣਤੀਆਂ ਸਿੱਖਾਂ ਦੇ ਖ਼ਿਲਾਫ਼ ਹੈ। ਪਰ ਪਤਾ ਨਹੀਂ ਕਿਉਂ ਸੰਘੀ ਲਾਣਾ ਦੇਸ਼ ਨੂੰ ਤੋੜਣ ਵਿੱਚ ਲੱਗਿਆ ਹੋਇਆ ਹੈ। ਦੱਸ ਦਈਏ ਕਿ ਜੇ ਐੱਨ ਯੂ ਅਤੇ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਵਿਚ ਜਿਸ ਪ੍ਰਕਾਰ ਵਿਦਿਆਰਥੀਆਂ ਉੱਪਰ ਆਰਐੱਸਐੱਸ ਤੇ ਗੁੰਡਿਆਂ ਅਤੇ ਏਬੀਵੀਪੀ ਦੇ ਗੁੰਡਿਆਂ ਵੱਲੋਂ ਹਮਲੇ ਕੀਤੇ ਗਏ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਕੇ ਉਨ੍ਹਾਂ ਉੱਪਰ ਹੀ ਪੁਲਿਸ ਦੇ ਵੱਲੋਂ ਮੁਕੱਦਮੇ ਦਰਜ ਕਰਵਾ ਦਿੱਤੇ ਗਏ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਸੰਘੀ ਹੁਣ ਯੂਨੀਵਰਸਿਟੀਆਂ ਨੂੰ ਵੀ ਬਰਬਾਦ ਕਰਨਾ ਚਾਹੁੰਦਾ ਹੈ। ਦੱਸ ਦਈਏ ਕਿ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਘੀ ਲਾਣਾ ਬਖਸ਼ ਨਹੀਂ ਰਿਹਾ, ਜੇਕਰ ਕੋਈ ਵੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮੁਜ਼ਾਹਰੇ ਕਰਦਾ ਹੈ ਤਾਂ ਮੋਦੀ ਹਕੂਮਤ ਅਤੇ ਆਰਐੱਸਐੱਸ ਵੱਲੋਂ ਉਨ੍ਹਾਂ ਨੂੰ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ। ਦੋਸਤੋ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਹਿੰਦੂਤਵ ਜਥੇਬੰਦੀਆਂ ਅਤੇ ਆਸਐਸਐੱਸ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ ਹੋ ਜਾਂਦਾ ਹੈ ਕਿ ਸੰਘੀ ਲਾਣਾ ਪੰਜਾਬ ਨੂੰ ਵੀ ਤੋੜਨਾ ਚਾਹੁੰਦਾ ਹੈ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਇੱਕ ਵੱਖਰਾ ਰਾਸ਼ਟਰ ਬਣਾਉਣ ਦੇ ਵੱਲ ਧਕੇਲਣਾ ਚਾਹੁੰਦਾ ਹੈ। ਪੰਜਾਬ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਰਹੀ ਹੈ, ਇਸ ਨੂੰ ਵੀ ਸੰਘੀ ਲਾਣਾ ਤੋੜਣ ਵਿੱਚ ਲੱਗਿਆ ਹੋਇਆ ਹੈ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਜਿਸ ਪ੍ਰਕਾਰ ਸੰਘੀ ਲਾਣੇ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਸਿਰਫ਼ ਤੇ ਸਿਰਫ਼ ਮਹਿਜ਼ ਡਰਾਮੇਬਾਜ਼ੀ ਹੈ, ਹੋਰ ਕੁਝ ਵੀ ਨਹੀਂ। ਜੇਕਰ ਸੰਘੀ ਲਾਣੇ ਦੇ ਵਲੋਂ ਸੱਚਮੁੱਚ ਹੀ ਸਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਮੌਜੂਦ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ ਵਿਚ ਜ਼ਰੂਰ ਪਤਾ ਹੁੰਦਾ, ਪਰ ਅਫਸੋਸ ਉੱਥੇ ਮੌਜੂਦ ਲੋਕਾਂ ਨੂੰ ਜਰਾ ਜਿਨ੍ਹਾਂ ਵੀ ਨਾਗਰਿਕਤਾ ਕਾਨੂੰਨ ਦੇ ਬਾਰੇ ਵਿੱਚ ਪਤਾ ਨਹੀਂ। ਆਰਐਸਐਸ ਦੀਆਂ ਰੈਲੀਆਂ ਵਿਚ ਪਹੁੰਚ ਰਹੇ ਲੋਕ ਸਿਰਫ਼ ਤੇ ਸਿਰਫ਼ ਇਹ ਕਹਿ ਰਹੇ ਹਨ ਕਿ ਉਹ ਰੈਲੀ ਵਿੱਚ ਪਹੁੰਚੇ ਹਨ ਪਰ ਇਹ ਨਹੀਂ ਪਤਾ ਕਿ ਕਿਉਂ ਪਹੁੰਚੇ ਹਨ। ਦੱਸ ਦਈਏ ਕਿ ਜਿਹੜੇ ਆਰਐੱਸਐੱਸ ਦਾ ਪਿਛਲਾ ਇਤਿਹਾਸ ਹੀ ਦੇਸ਼ ਨੂੰ ਤੋੜਨ ਅਤੇ ਹਿੰਦੂ ਰਾਸ਼ਟਰ ਬਣਾਉਣ ਦਾ ਰਿਹਾ ਹੈ, ਉਹ ਦੇਸ਼ ਕਦੇ ਵੀ ਅੱਗੇ ਨਹੀਂ ਲਿਜਾ ਸਕਦਾ ਅਤੇ ਦੇਸ਼ ਨੂੰ ਟੁਕੜੇ ਟੁਕੜੇ ਹੀ ਕਰਕੇ ਛੱਡੇਗਾ। ਸੋ ਸਾਥੀਓ ਹੁਣ ਵੇਲਾ ਹੈ ਇਸ ਸੰਘੀ ਲਾਣੇ ਦੇ ਵਿਰੁੱਧ ਆਵਾਜ਼ ਚੁੱਕਣ ਦਾ ਅਤੇ ਦੇਸ਼ ਨੂੰ ਬਚਾਉਣ ਦਾ, ਭਾਰਤ ਦੇਸ਼ ਤਾਂ ਹੀ ਬਚ ਸਕਦਾ ਹੈ। ਜੇਕਰ ਅਸੀਂ ਸਮੂਹ ਨਾਗਰਿਕ ਨਾਗਰਿਕਤਾ ਸੋਧ ਬਿੱਲ ਤੋਂ ਇਲਾਵਾ ਮੋਦੀ ਸ਼ਾਹ ਦਾ ਵਿਰੋਧ ਕਰਾਂਗੇ।
ਗੁਰਪ੍ਰੀਤ
ਗੁਰਪ੍ਰੀਤ

0 Comments