ਐਸ. ਡੀ. ਐਮ ਨੂੰ ਦਿੱਤਾ ਮੰਗ ਪੱਤਰ, ਮੰਗਾਂ ਨੂੰ ਨਾ ਵਿਚਾਰਿਆ ਤਾਂ ਐਜੂਕੇਸ਼ਨ ਵਲੰਟੀਅਰ ਕਰਨਗੇ ਲੜੀਵਾਰ ਗੁਪਤ ਐਕਸ਼ਨ-ਜਤਿੰਦਰ ਕੋਰ
ਬਰੇਟਾ -26 ਦਸੰਬਰ -ਸਿੱਖਿਆ ਵਿਭਾਗ ਵਿੱਚ ਕੰਮ ਕਰ ਚੁੱਕੇ ਐਜੂਕੇਸ਼ਨ ਵਲੰਟੀਅਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਕੇ ਰੁਜਗਾਰ ਨੂੰ ਤਰਸੇ। ਸਾਡੀ ਜੱਥੇਬੰਦੀ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋ ਸਿੱਖਿਆ ਵਿਭਾਗ ਵਿਚ ਬਹਾਲੀ ਲਈ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਵੋਟਾਂ ਤੋ ਪਹਿਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਨੇ ਸਾਡੀ ਜਥੇਵੰਦੀ ਨਾਲ ਵਾਅਦਾ ਕੀਤਾ ਸੀ ਕਿ ਬਿਨਾ ਸ਼ਰਤ ਸਾਰੇ ਵਲੰਟੀਅਰ ਨੂੰ ਸਿੱਖਿਆ ਵਿਭਾਗ ਵਿਚ ਬਹਾਲ ਕੀਤਾ ਜਾਵੇਗਾ। ਪਰ ਸਿੱਖਿਆ ਵਿਭਾਗ ਵੱਲੋ ਸਾਡੀ ਬਹਾਲੀ ਦੀ ਫਾਈਲ ਨੂੰ ਸਿੱਖਿਆ ਮੰਤਰੀ ਜੀ ਦੁਆਰਾ ਪਰਸੋਨਲ ਵਿਭਾਗ, ਕਦੇ ਸਪੀਕਰ ਸਾਹਿਬ ਕੋਲ ਪ੍ਰੋਸੈਸ ਅਧੀਨ ਦੱਸਕੇ ਲਾਰੇ ਲਗਾਏ ਜਾ ਰਹੇ ਹਨ ।ਜਾਣਕਾਰੀ ਦਿੰਦਿਆਂ ਜਤਿੰਦਰ ਕੋਰ ਨੇ ਦੱਸਿਆ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਦੱਸਣ ਵਾਲੇ ਮੰਤਰੀ ਸਾਬ ਵਲੋ ਵਲੰਟੀਅਰਾਂ ਦੀਆ ਮੰਗਾਂ ਨੂੰ ਅਣਗੋਲਿਆ ਕਰ ਕੇ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਨਾ ਦੇ ਕੇ ਪੰਜਾਬੀਅਤ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਦਵਾਰਾ ਸਿੱਖਿਆ ਵਿਭਾਗ ਵਿੱਚੋ ਬਿਨਾ ਵਜ੍ਹਾ ਕੱਢੇ ਐਜੂਕੇਸ਼ਨ ਵਲੰਟੀਅਰ ਨੂੰ ਵਿਭਾਗ ਵਿੱਚ ਬਹਾਲੀ ਅਤੇ ਵਾਅਦਾ ਖਿਲਾਫੀ ਦੇ ਫਲਸਰੂਪ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਲੜੀਵਾਰ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਆਂਉਣ ਵਾਲੀਆ ਲੋਕ ਸਭਾ ਵੋਟਾਂ ਵਿੱਚ ਭੁਗਤਣਾ ਪਵੇਗਾ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਸ਼ੀਤਲ ਰਾਣੀ ਰਾਜਪੁਰਾ, ਰਕਿੰਦਰ ਕੌਰ, ਮਨਜੀਤ ਵਰਮਾ ਨਾਭਾ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦਾ ਸਹਿਯੋਗ ਰਿਹਾ।

0 Comments