ਮੁੱਖ ਮੰਤਰੀ ਦੇ ਸ਼ਹਿਰ NSQF ਵੋਕੇਸ਼ਨਲ ਅਧਿਆਪਕ ਕਰਨਗੇ ਰੋਸ ਰੈਲੀ


ਪੰਜਾਬ ਨੈੱਟਵਰਕ, ਚੰਡੀਗੜ੍ਹ-

ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ  ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਦੇਰੀ ਅਤੇ ਹਰ ਸਾਲ ਜੋ 5% ਤਨਖਾਹ ਵਾਧਾ ਲੱਗਦਾ ਆ ਰਿਹਾ ਸੀ ਉਹ ਵੀ ਜਾਰੀ ਨਹੀਂ ਕੀਤਾ ਗਿਆ ਅਤੇ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ  ਐਨ ਐਸ ਕਿਊ ਐਫ ਵੋਕੇਸ਼ਨਲ  ਅਧਿਆਪਕਾਂ ਦੇ ਮੁੱਦੇ ਹੱਲ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। 

ਪਰ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨੀ ਕੀਤਾ ਗਿਆ। ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਬਿਨਾ ਲਾਰੇ ਲੱਪੇ ਤੋਂ ਅੱਜ ਤੱਕ ਸਰਕਾਰ ਨੇ ਕੁੱਝ ਵੀ ਪੱਲੇ ਨਹੀ ਪਾਇਆ। ਜਿਸ ਕਾਰਨ ਐਨ ਐਸ ਕਿਊ ਐਫ  ਅਧਿਆਪਕ ਯੂਨੀਅਨ ਪੰਜਾਬ ਵਲੋਂ ਇਹਨਾਂ ਸਭ ਹਾਲਾਤਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਮੂਹ ਜਿਲਾ ਪ੍ਰਧਾਨ ਤੇ ਸਟੇਟ ਕਮੇਟੀ ਮੈਂਬਰ ਹਾਜ਼ਰ ਸਨ।


Post a Comment

0 Comments