ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਕੂਲਾਂ ਦੇ LKG ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਨਾ ਦੇਣਾ ਮੰਦਭਾਗਾ: ਤਰਸੇਮ, ਰਿਸ਼ੀ


ਛੋਲੇ ਪੂੜੀਆਂ ਲਈ ਲਾਗਤ ਵਿੱਚ ਕੀਤਾ ਜਾਵੇ ਵਾਧਾ

ਜਲੰਧਰ- ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਕੂਲਾਂ ਵਿੱਚ ਚਲ ਰਹੀਆਂ ਸੱਤ ਜਮਾਤਾਂ ਵਿੱਚੋਂ ਛੇ ਜਮਾਤਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ ਜੋ ਕਿ ਸਰਕਾਰ ਦਾ ਮੰਦਭਾਗਾ ਪੱਖਪਾਤੀ ਰਵੱਈਆ ਮੰਦਭਾਗਾ ਹੈ। 

ਐਲ ਕੇ ਜੀ ਦੇ ਬੱਚਿਆਂ ਨੂੰ ਖਾਣਾ ਨਾ ਮਿਲਣ ਤੇ ਉਹ ਬਾਕੀ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਖਾਣਾ ਖਾਂਦੇ ਦੇਖ ਮੂੰਹ ਸੰਵਾਰਦੇ ਰਹਿੰਦੇ ਹਨ। ਜਥੇਬੰਦੀ ਦੇ ਦੋਵੇਂ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਪ੍ਰਾਇਮਰੀ ਸਕੂਲਾਂ ਦੀਆਂ ਛੇ ਜਮਾਤਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਦੀ ਹੈ ਉੱਥੇ ਐਲ ਕੇ ਜੀ ਜਮਾਤ ਦੇ ਵਿਦਿਆਰਥੀਆਂ ਲਈ ਵੀ ਮਿਡ ਡੇ ਮੀਲ ਦਾ ਪ੍ਰਬੰਧ ਕਰੇ।

ਉਨ੍ਹਾਂ ਅੱਗੇ ਆਖਿਆ ਕਿ ਸਿੱਖਿਆ ਵਿਭਾਗ ਦੇ ਨਵੇਂ ਫੁਰਮਾਨਾਂ ਅਨੁਸਾਰ ਬੱਚਿਆਂ ਨੂੰ ਮਿਡ ਡੇ ਮੀਲ ਵਿੱਚ ਬੁੱਧਵਾਰ ਵਾਲੇ ਦਿਨ ਛੋਲੇ-ਪੂੜੀਆਂ ਖੁਆਏ ਜਾਣ ਜਦਕਿ ਪੂੜੀਆਂ ਬਣਾਉਣ ਲਈ ਤੇਲ ਦੀ ਖਪਤ ਬਹੁਤ ਜ਼ਿਆਦਾ ਹੋਣ ਨਾਲ ਮਿਡ ਡੇ ਮੀਲ ਦਾ ਸਾਰਾ ਬਜਟ ਵਿਗੜ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮਿਡ ਡੇ ਮੀਲ ਬਣਾਉਣ ਲਈ ਕੁਕਿੰਗ ਕਾਸਟ ਦੀ ਦਰ ਵਧਾਉਣ ਦੀ ਮੰਗ ਵੀ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਅਮਨਦੀਪ ਭੰਗੂ, ਜਸਵੰਤ ਸਿੰਘ, ਸੁਖਦੇਵ ਸਿੰਘ, ਕਪਿਲ ਕਵਾਤਰਾ, ਭਗਵੰਤ ਪ੍ਰਿਤਪਾਲ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਦਵਿੰਦਰ ਚਿੱਟੀ, ਰਾਮਪਾਲ, ਰਵਿੰਦਰ ਕੁਮਾਰ,ਮਨਦੀਪ ਸਿੰਘ,ਇੰਦਰਜੀਤ ਸਿੰਘ ਕਿਸ਼ਨਪੁਰ,ਡਾ. ਬਲਵੀਰ ਚੰਦ, ਜਸਵੀਰ ਸਿੰਘ, ਸ਼ੇਖਰ ਚੰਦ, ਲਖਵਿੰਦਰ ਸਿੰਘ,ਸੁਖਦੇਵ ਸਿੰਘ, ਬਲਵਿੰਦਰ ਸਿੰਘ ਗੋਲਡੀ, ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ,ਜੀਵਨ ਜੋਤੀ,ਸੰਜੀਵ ਭਾਰਦਵਾਜ, ਨਛੱਤਰ ਲਾਲ, ਮੁਨੀਸ਼ ਮੋਹਨ, ਅਨੁਰਾਗ ਸੰਧੀਰ,ਪ੍ਰੇਮ ਕੁਮਾਰ, ਹਰਦੇਵ ਸਿੰਘ, ਕੁਲਵੰਤ ਸਿੰਘ,ਸੰਜੀਵ ਸ਼ਰਮਾ,ਪਾਲ ਜੀ ਮੁਕੇਸ਼,ਡੀ ਕੇ ਸ਼ਰਮਾ, ਦੀਪਕ ਸੂਰੀ,ਜਗਦੀਸ਼ ਲਾਲ ਮੈਡਮ ਸਤੀਸ਼ ਕੁਮਾਰੀ, ਮਨਿੰਦਰ ਕੌਰ, ਡਿੰਪਲ ਸ਼ਰਮਾ, ਨਵਜੀਤ ਕੌਰ, ਮਨਸਿਮਰਤ ਕੌਰ, ਰਣਜੀਤ ਕੌਰ,ਅੰਜਲਾ ਸ਼ਰਮਾ, ਕੁਲਵਿੰਦਰ ਕੌਰ, ਰਜਵੰਤ ਕੌਰ,ਮਮਤਾ ਸਪਰੂ,ਮੋਨਿਕਾ ਉੱਪਲ, ਰਾਣੀ,ਹਰਮੀਤ ਕੌਰ, ਸ਼ੈਲੀ, ਜੋਤੀ ਮਲਹੋਤਰਾ,ਸਾਕਸ਼ੀ ,ਮਮਤਾ ਅਨੰਦ, ਰੀਟਾ, ਸੰਗੀਤਾ, ਮਮਤਾ ਦੇਵੀ, ਪ੍ਰਦੀਪ ਕੌਰ, ਰੇਖਾ ਰਾਜਪੂਤ, ਸੀਮਾ ਵਿੱਜ ਅਤੇ ਹੋਰ ਅਧਿਆਪਕ ਹਾਜ਼ਰ ਸਨ। 

Post a Comment

0 Comments