ਰੋਹਿਤ ਗੁਪਤਾ ਗੁਰਦਾਸਪੁਰ -
ਬਟਾਲਾ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਵਿਖੇ ਲੱਖਾਂ ਰੁਪਏ ਖ਼ਰਚ ਕਰਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋਣਹਾਰ ਨੌਜਵਾਨ ਰਾਜਵਿੰਦਰ ਸਿੰਘ (27) ਦੀ ਬੁੱਧਵਾਰ ਨੂੰ ਅਚਾਨਕ ਦਿਮਾਗ਼ੀ ਨਾਲੀ ਫੱਟਣ ਕਾਰਨ ਮੌਤ ਹੋ ਗਈ। ਅਚਾਨਕ ਹੋਈ ਇਸ ਮੌਤ ਕਾਰਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕਰਮਜੀਤ ਸਿੰਘ ਵਡਾਲਾ ਬਾਂਗਰ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਰਾਜਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਦਾ ਕੈਨੇਡਾ ਤੋਂ ਵੀਜ਼ਾ ਆਇਆ ਹੋਇਆ ਸੀ।
ਵੀਰਵਾਰ ਨੂੰ ਕੈਨੇਡਾ ਜਾਣ ਲਈ ਜਹਾਜ਼ ਦੀਆਂ ਟਿਕਟਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਅਚਾਨਕ ਬੀਤੀ ਰਾਤ ਜਦੋਂ ਉਸ ਦੇ ਪਰਿਵਾਰਿਕ ਮੈਂਬਰ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਵਡਾਲਾ ਬਾਂਗਰ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੀ ਸੇਵਾ ਕਰਨ ਲਈ ਪਰਿਵਾਰਿਕ ਜੀਆਂ ਘਰ ਵਿੱਚ ਸੰਗਤਾਂ ਨੂੰ ਵੰਡਣ ਲਈ ਬਦਾਨੇ ਦੀ ਪੈਕਿੰਗ ਕਰ ਰਹੇ ਸਨ ਕਿ ਇਸ ਦੌਰਾਨ ਉਸ ਦੇ ਚਚੇਰੇ ਭਰਾ ਰਾਜਵਿੰਦਰ ਸਿੰਘ ਦੀ ਨਾਲੀ ਫੱਟਣ ਕਾਰਨ ਨੱਕ ਵਿੱਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

0 Comments