ਹਰਬੀਰ ਸਿੰਘ ਡਿਪਟੀ ਕਮਿਸਨਰ ਨੇ ਪਹੁੰਚ ਕੇ ਹਰ ਸੰਭਵ ਸਹਿਯੋਗ ਦੇਣ ਲਈ ਦਿੱਤਾ ਭਰੋਸਾ
ਪਠਾਨਕੋਟ- ਵਿਸੇਸ ਲੋੜਾਂ ਵਾਲੇ ਬੱਚਿਆਂ ਲਈ ਚਲਾਏ ਜਾ ਰਹੇ ਜਿਲਾ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਵਿਖ਼ੇ ਸ੍ਰੀਮਤੀ ਕਮਲਦੀਪ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਿਸਾ ਨਿਰਦੇਸਾਂ ਅਧੀਨ ਸ. ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ ਦੀ ਪ੍ਰਧਾਨਗੀ ਵਿੱਚ ਇੱਕ ਵਿਸੇਸ ਡਿਸਟ੍ਰਿਬੂਸ਼ਨ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਸੌਰਵ ਬਹਿਲ, ਇਨਰ ਵਹੀਲ ਕਲੱਬ ਪਠਾਨਕੋਟ ਗ੍ਰੇਟਰ ਦੀ ਪ੍ਰਧਾਨ ਪਾਯਲ ਅਗਰਵਾਲ, ਚਾਰਟਰ ਪ੍ਰਧਾਨ ਕਵਿਤਾ ਹਾਂਡਾ, ਲਾਇਨਸ ਕਲੱਬ ਪਠਾਨਕੋਟ ਰੇਖਾ ਮਹਾਜਨ, ਡਾਕਟਰ ਮਨਦੀਪ ਸ਼ਰਮਾ,ਰਾਕੇਸ਼ ਕੁਮਾਰ, ਡਾਕਟਰ ਰਵੀ, ਰਿਤੂ ਸ਼ਰਮਾ,ਸਵਿਤਾ, ਸੋਨੀਆ,ਰਾਜੂ ਬਾਲਾ, ਰੂਮਾਨੀ,ਪ੍ਰੀਤ ਇੰਦਰ ਕੌਰ, ਵਿਦਿਆ ਸਾਗਰ ਅਤੇ ਹੋਰ ਸਬੰਧਤ ਵਿਭਾਗੀ ਸਟਾਫ ਵੀ ਹਾਜਰ ਸੀ।
ਜਿਕਰਯੋਗ ਹੈ ਕਿ ਇਸ ਕੈਂਪ ਦੋਰਾਨ ਅਲਿਮਕੋ ਦੇ ਸਹਿਯੋਗ ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੱਖ ਵੱਖ ਡਿਸਬਲਟੀ ਅਨੂਸਾਰ ਜਰੂਰਤਮੰਦ 111 ਬੱਚਿਆਂ ਨੂੰ ਸਹਾਇਤਾ ਉਪਕਰਨ ਫ੍ਰੀ ਵੰਡੇ ਗਏ ਜਿਸ ਵਿਚ 28 ਡਿਜੀਟਲ ਹੀਰਿੰਗ ਐਡ, ਐਫੋ ਕੈਫੋ 22, 3 ਟਰਾਈਸਾਈਕਲ, 22 ਵਹੀਲਚੇਅਰ,5 ਸੀਪੀ ਚੇਅਰ, 49 ਕਿਟ ਵੰਡੇ ਗਏ। ਇਹ ਸਮਾਨ ਦੀ ਵੰਡ ਕਰਨ ਲਈ ਰੋਹਿਤ ਭਾਰਦਵਾਜ, ਆਦਰਸ਼ ਦਿਵੇਦੀ,ਅਰਵਿੰਦ ਪਾਲ ਐਲਿਮਕੋ ਵੱਲੋਂ ਆਏ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਇਨ੍ਹਾ ਸਪੈਸਲ ਬੱਚਿਆਂ ਦੇ ਲਈ ਪਹਿਲਾ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਦੇ ਨਾਲ ਦੋ ਕਮਰਿਆਂ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਅੱਜ ਵਿਸੇਸ ਲੋੜਾਂ ਵਾਲੇ ਬੱਚਿਆਂ ਨੂੰ ਜਰੂਰਤ ਦੇ ਅਨੁਸਾਰ ਸਹਾਇਤਾ ਉਪਕਰਨ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਬੁੱਧਵਾਰ ਨੂੰ ਧਾਰ ਬਲਾਕ ਅੰਦਰ ਵੀ ਇੱਕ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਇਨ੍ਹਾਂ ਬੱਚਿਆਂ ਦੀ ਸਹਾਇਤਾਂ ਲਈ ਹਮੇਸਾ ਤਿਆਰ ਹੈ।
0 Comments