ਪਰਮਜੀਤ ਢਾਬਾਂ, ਜਲਾਲਾਬਾਦ -
ਉੱਤਰੀ ਭਾਰਤ ਵਿੱਚ ਲਗਾਤਾਰ ਵੱਧ ਰਹੀ ਸਰਦੀ ਅਤੇ ਪੰਜਾਬ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੂੰ ਲੈ ਕੇ ਲੋਕਾਂ ਦਾ ਜੀਣਾ ਔਖਾ ਬਣਿਆ ਹੋਇਆ ਹੈ। ਪੰਜਾਬ ਦੇ ਸਕੂਲਾਂ ਵਿੱਚ 31 ਦਸੰਬਰ ਤੱਕ ਛੁੱਟੀਆਂ ਚੱਲ ਰਹੀਆਂ ਹਨ ਪ੍ਰੰਤੂ ਅਜੇ ਤੱਕ ਕੜਾਕੇ ਦੀ ਠੰਡ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਦੇ ਚਲਦਿਆਂ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਹੈ ਉਥੇ ਹੀ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਵੀ ਇਸ ਮੰਗ ਨੂੰ ਜ਼ੋਰ ਦੇ ਕੇ ਚੁੱਕਿਆ ਹੈ।
ਐੱਚ ਟੀ, ਸੀ ਐੱਚ ਟੀ ਜਿਲ੍ਹਾ ਇੰਚਾਰਜ਼ ਮਾਸਟਰ ਜਗਨੰਦਨ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਸਰਾਰੀ, ਜਿਲ੍ਹਾ ਸਕੱਤਰ ਨਰਿੰਦਰ ਕੁਮਾਰ ਕਾਲੜਾ ,ਬਲਾਕ ਜਲਾਲਾਬਾਦ-2 ਦੇ ਪ੍ਰਧਾਨ ਸ੍ਰੀ ਦਲੀਪ ਸਿੰਘ ਸੈਣੀ ਬਲਾਕ ਜਲਾਲਾਬਾਦ-1 ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਬਾਹਮਣੀ ਵਾਲਾ ਬਲਾਕ ਗੁਰੂਹਰਸਹਾਏ-3 ਦੇ ਪ੍ਰਧਾਨ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਸਕੂਲਾਂ ਵਿੱਚ ਪੜਾਉਣ ਲਈ ਤਿਆਰ ਹਨ,ਪਰੰਤੂ ਨੰਨੇ ਮੁੰਨੇ ਬੱਚਿਆਂ ਨੂੰ ਠੰਡ ਦੀ ਇਸ ਹਾਲਤ ਸਕੂਲ ਭੇਜਣਾ ਬੱਚਿਆਂ ਦੇ ਮਾਪਿਆਂ ਨੂੰ ਵੀ ਔਖਾ ਲੱਗ ਰਿਹਾ ਹੈ।
ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਵੱਧ ਰਹੀ ਸਰਦੀ ਦੇ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਸਕੂਲਾਂ ਦੀਆਂ ਛੁੱਟੀਆਂ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਅਧਿਆਪਕ ਸੰਦੀਪ ਕੁਮਾਰ ਹੈੱਡ ਟੀਚਰ ਮਦਨ ਲਾਲ ਹੈੱਡ ਟੀਚਰ, ਓਮ ਪ੍ਰਕਾਸ਼ ਹੈੱਡ ਟੀਚਰ ਜਵਾਲੇ ਵਾਲਾ ,ਪਵਨ ਕੁਮਾਰ, ਗੁਰਮੀਤ ਸਿੰਘ ਚੱਕ ਸੁਖੇਰਾ ਮਲਕੀਅਤ ਸਿੰਘ ਸਿੱਧੂ ਵਾਲਾ ਸੁਨੀਲ ਕੁਮਾਰ ,ਰਮਨ ਸਿੰਘ ਕੁਲਦੀਪ ਸਿੰਘ ,ਗੁਰਮੀਤ ਸਿੰਘ ਹੈੱਡ ਟੀਚਰ, ਮਲਕੀਤ ਸਿੰਘ ਘੁਰੀ, ਜੋਗਿੰਦਰ ਸਿੰਘ ਘੁਰੀ, ਰਣਜੀਤ ਸਿੰਘ ਮਣੀ, ਜਗਦੀਸ਼ ਸਿੰਘ ਚੱਕ ਸੁਖੇਰਾ, ਸੁਰਜੀਤ ਸਿੰਘ ਚੱਕ ਸੁਖੇਰਾ ,ਬਲਕਾਰ ਸਿੰਘ ਬਾਹਮਣੀ ਵਾਲਾ, ਗੁਰਮੀਤ ਸਿੰਘ ਹੈੱਡ ਟੀਚਰ, ਗੁਰਮੇਜ ਸਿੰਘ ਮੁਰਕ ਵਾਲਾ, ਅਵਤਾਰ ਸਿੰਘ ਮੇਜਰ ਸਿੰਘ ਹੈੱਡ ਟੀਚਰ ਸੁਖਵਿੰਦਰ ਸਿੰਘ ਹੈੱਡ ਟੀਚਰ ਜਗਦੀਸ਼ ਸਿੰਘ ਡਿੱਬੀਪੁਰਾ ਜਸਵਿੰਦਰ ਸਿੰਘ ਡਿੱਬੀਪੁਰਾ ਫਤਿਹਜੰਗ ਸਿੰਘ ਸਤਨਾਮ ਸਿੰਘ ਸੁਰਿੰਦਰ ਸਿੰਘ ਟਿਵਾਣਾ ਸ਼ਿੰਦਰ ਸਿੰਘ ਫਲੀਆਂ ਵਾਲਾ ਜੋਗਿੰਦਰ ਸਿੰਘ ਫਲੀਆਂ ਵਾਲਾ ਮੁਖਤਿਆਰ ਸਿੰਘ ਲਮੋਚੜ ਵਾਲਾ ਵੀ ਹਾਜ਼ਰ ਸਨ।
ਦੱਸਣ ਯੋਗ ਹੈ ਕਿ ਹੱਡ ਚੇਰਵੀਂ ਪੈ ਰਹੀ ਠੰਡ ਕਾਰਨ ਬੱਚੇ ਤਾਂ ਕੀ ਵੱਡੀ ਉਮਰ ਦੇ ਵਿਅਕਤੀ ਵੀ ਆਪਣੇ ਘਰਾਂ ਵਿੱਚ ਕੈਦ ਹੋਲੀ ਮਜਬੂਰ ਹਨ।
0 Comments