ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਲਾਗੂ ਕਰਨ ਲਈ ਧੜਾਧੜ ਲੱਗ ਰਹੇ ਪ੍ਰੀਪੇਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ- ਸਤਨਾਮ ਹਰੀਏਵਾਲਾ
ਪੰਜਾਬ ਨੈੱਟਵਰਕ, ਮੁੱਦਕੀ- ਪੰਜਾਬ ਦੇ ਬਿਜਲੀ ਮਹਿਕਮੇ ਵੱਲੋਂ ਪਿੰਡਾਂ ਵਿੱਚ ਲਗਾਤਾਰ ਪ੍ਰੀਪੇਡ ਮੀਟਰ ਲਾਏ ਜਾ ਰਹੇ ਹਨ, ਜਿਸ ਦੇ ਚਲਦਿਆਂ ਅੱਜ ਪਿੰਡ ਹਰੀਏ ਵਾਲੇ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਪੰਚਾਇਤ ਦਾ ਇੱਕ ਵਫਦ ਕਿਸਾਨ ਆਗੂ ਸਤਨਾਮ ਸਿੰਘ ਹਰੀਏਵਾਲਾ ਦੀ ਅਗਵਾਈ ਵਿੱਚ ਬਿਜਲੀ ਦਫਤਰ ਮੁਦਕੀ ਵਿਖੇ ਐਸਡੀਓ ਨੂੰ ਮਿਲਿਆ ਅਤੇ ਪੰਚਾਇਤ ਦਾ ਮਤਾ ਪਾਇਆ ਹੋਏ ਇੱਕ ਪੱਤਰ ਸੌਂਪਿਆ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਸਤਨਾਮ ਸਿੰਘ ਹਰੀਏਵਾਲਾ ਨੇ ਕਿਹਾ ਕਿ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਸੋਧ ਬਿੱਲ 2020 ਨਹੀਂ ਲਿਆਉਣਗੇ| ਕੇਂਦਰ ਸਰਕਾਰ ਵੱਲੋਂ ਫਿਰ ਤੋਂ ਬਿਜਲੀ ਸੋਧ ਬਿੱਲ 2022 ਬਣਾ ਕੇ ਲੋਕਾਂ ਤੋਂ ਬਿਜਲੀ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਣ ਦਾ ਫੈਸਲਾ ਕੀਤਾ ਹੈ | ਜੇ ਤਹਿਤ ਪਿੰਡਾਂ ਵਿੱਚ ਧੜਾ ਧੜ ਪ੍ਰੀਪੇਡ ਮੀਟਰ ਲਾਏ ਜਾ ਰਹੇ ਹਨ |
ਸ ਦਾ ਵਿਰੋਧ ਕਰਦੇ ਹੋਏ ਅੱਜ ਪਿੰਡ ਹਰੀਏਵਾਲਾ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕਾਈ ਅਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਇੱਕ ਮਤਾ ਪਾ ਕੇ ਬਿਜਲੀ ਮਹਿਕਮੇ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਸੀਂ ਆਪਣੇ ਪਿੰਡ ਵਿੱਚ ਪ੍ਰੀਪੇਡ ਮੀਟਰ ਨਹੀਂ ਲੱਗਣ ਦੇਵਾਂਗੇ | ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪ੍ਰੀਪੇਡ ਮੀਟਰ ਪਿੰਡਾਂ ਵਿੱਚ ਨਹੀਂ ਲਾਏ ਜਾਣਗੇ ਪਰ ਬਿਜਲੀ ਅਧਿਕਾਰੀਆਂ ਵੱਲੋਂ ਇਸ ਫੈਸਲੇ ਦੀ ਉਲੰਘਣਾ ਕਰਦਿਆਂ ਹੋਇਆਂ ਲਗਾਤਾਰ ਮੀਟਰ ਲਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ।
ਕਿਸਾਨ ਆਗੂਆਂ ਨੇ ਇਲਾਕੇ ਦੇ ਲੋਕਾਂ ਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਮਤੇ ਪਾ ਕੇ ਬਿਜਲੀ ਦਫਤਰ ਵਿਖੇ ਜਮਾ ਕਰਵਾਉਣ ਤਾਂ ਜੋ ਲੋਕਾਂ ਨੂੰ ਮਿਲਦੀ ਬਿਜਲੀ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਈ ਜਾ ਸਕੇ | ਇਸ ਮੌਕੇ ਜਥੇਬੰਦੀ ਦੇ ਬਲਾਕ ਆਗੂ ਬਲਵਿੰਦਰ ਸਿੰਘ ਤੋਂ ਇਲਾਵਾ ਜਸਪਾਲ ਸਿੰਘ ਥਾਣਾ ਸਿੰਘ ਜਗਮੋਹਨ ਸਿੰਘ ਹਰਪਾਲ ਸਿੰਘ ਜਸਵਿੰਦਰ ਸਿੰਘ ਹਰਜੀਤ ਸਿੰਘ ਬਖਸ਼ੀਸ਼ ਸਿੰਘ ਮੋਹਨ ਸਿੰਘ ਮੱਖਣ ਸਿੰਘ ਜਸਵਿੰਦਰ ਸਿੰਘ ਪਰਮਜੀਤ ਸਿੰਘ ਸੁਰਿੰਦਰ ਸਿੰਘ ਜਗੀਰ ਸਿੰਘ ਨਿਰੰਜਨ ਸਿੰਘ ਗੁਰਜੰਟ ਸਿੰਘ ਬਲਵੀਰ ਸਿੰਘ ਲਵਪ੍ਰੀਤ ਸਿੰਘ ਲਖਵੀਰ ਸਿੰਘ ਨੈਬ ਸਿੰਘ ਗੁਰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
0 Comments