ਜੰਮੂ-ਕਸ਼ਮੀਰ-
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਅੱਤਵਾਦੀਆਂ ਨੇ ਵੀਰਵਾਰ ਸ਼ਾਮ ਨੂੰ ਫੌਜ ਦੀ ਗੱਡੀ 'ਤੇ ਗੋਲੀਬਾਰੀ ਕੀਤੀ ਸੀ।
ਇਸ ਹਮਲੇ 'ਚ ਤਿੰਨ ਜਵਾਨ ਮੌਕੇ 'ਤੇ ਹੀ ਸ਼ਹੀਦ ਹੋ ਗਏ। ਜਾਣਕਾਰੀ ਮੁਤਾਬਕ ਚੌਥੇ ਜਵਾਨ ਦੀ ਵੀ ਹਸਪਤਾਲ 'ਚ ਮੌਤ ਹੋ ਗਈ।
ਇਹ ਅੱਤਵਾਦੀ ਹਮਲੇ ਰਾਜੌਰੀ ਸੈਕਟਰ ਦੇ ਥਾਨਮੰਡੀ ਇਲਾਕੇ 'ਚ ਦੋ ਫੌਜੀ ਵਾਹਨਾਂ 'ਤੇ ਹੋਏ। ਪੁੰਛ ਜ਼ਿਲੇ ਦੀ ਸੁਰੰਕੋਟ ਤਹਿਸੀਲ ਦੇ ਬਫਲੀਆਜ਼ ਥਾਣਾ ਮੰਡੀ ਰੋਡ 'ਤੇ ਜਾ ਰਹੀ ਫੌਜ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਜਵਾਨ ਕੱਲ੍ਹ ਸ਼ਾਮ ਤੋਂ ਹੀ ਇਲਾਕੇ 'ਚ ਚੱਲ ਰਹੇ ਅੱਤਵਾਦੀਆਂ ਵਿਰੁੱਧ ਸਾਂਝੀ ਮੁਹਿੰਮ 'ਚ ਹਿੱਸਾ ਲੈਣ ਜਾ ਰਹੇ ਸਨ।

0 Comments