ਪੰਜਾਬ ਨੈੱਟਵਰਕ, ਚੰਡੀਗਡ਼੍ਹ -
ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬਾਂਗਡ਼ ਦੇ ਵੱਲੋਂ ਪਿਛਲੇ ਦਿਨੀਂ ਅਸਤੀਫਾ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਸ਼ੂ ਬਾਂਗੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਸ਼ੂ ਬਾਂਗਡ਼ ਦੇ ਪੁਰਾਣੇ ਸਾਥੀ ਵੀ ਅਸਤੀਫਾ ਦੇਣ ਜਾ ਰਹੇ ਹਨ।
ਦੱਸ ਦੇਈਏ ਕਿ ਫਿਰੋਜ਼ਪੁਰ ਦਿਹਾਤੀ ਤੋਂ ਅਣਗਿਣਤ ਸੀਨੀਅਰ ਆਗੂ ਅਤੇ ਵਰਕਰ ਆਸ਼ੂ ਬਾਂਗਡ਼ ਦੇ ਨਾਲ ਖੜ੍ਹੇ ਹੋਇਆ ਅਸਤੀਫੇ ਦੇਣਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਈ ਜ਼ਿਲ੍ਹੇ ਦੇ ਆਗੂ ਅਤੇ ਕਈ ਬਲਾਕ ਦੇ ਆਗੂ ਅਸਤੀਫ਼ਾ ਦੇ ਰਹੇ ਹਨ।
ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਉਹ ਆਸ਼ੂ ਬਾਂਗੜ ਦੇ ਨਾਲ ਪਹਿਲਾਂ ਵੀ ਖੜ੍ਹੇ ਸਨ ਅਤੇ ਹੁਣ ਵੀ ਖੜ੍ਹੇ ਰਹਿਣਗੇ।
ਉਨ੍ਹਾਂ ਕਿਹਾ ਕਿ ਬਾਹਰੋਂ ਆਏ ਕੇਜਰੀਵਾਲ ਨੂੰ ਪੰਜਾਬ ਵਿਚ ਸੱਤਾ ਨਹੀਂ ਬਣਾਉਣ ਦੇਣਗੇ, ਇਸ ਲਈ ਉਹ ਹਮੇਸ਼ਾਂ ਹੀ ਸੱਚ ਦੇ ਨਾਲ ਖੜ੍ਹਦਿਆਂ ਹੋਇਆਂ ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ ਨੂੰ ਹੀ ਜਿਤਾਉਣਗੇ ਅਤੇ ਉਹ ਅਗਲੇ ਦਿਨਾਂ ਵਿੱਚ ਅਸਤੀਫ਼ਾ ਵੀ ਦੇਣਗੇ।
0 Comments