ਭੋਆ:  ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਿੰਘ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ। ਅਸਲ ਵਿਚ ਉਹ ਪਿੰਡ ਸਮਰਾਲਾ ਵਿਚ ਇਕ ਜਗਰਾਤੇ ’ਤੇ ਪਹੁੰਚੇ ਸਨ। ਉਥੇ ਖੜ੍ਹੇ ਇਕ ਵਿਅਕਤੀ ਨੇ  ਵਿਧਾਇਕ ਨਾਲ ਗੱਲ ਕਰਨੀ ਚਾਹੀਦੀ। 

ਵਿਧਾਇਕ ਨੇ ਉਸ ਵਿਅਕਤੀ ਨੂੰ ਅੱਗੇ ਆ ਕੇ ਗੱਲ ਕਰਨ ਵਾਸਤੇ ਕਿਹਾ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਤੂੰ ਇਲਾਕੇ ਲਈ ਕੀਤਾ। ਇਸ ’ਤੇ ਜੋਗਿੰਦਰਪਾਲ ਸਿੰਘ ਭੜਕ ਉਠੇ ਤੇ ਉਹਨਾਂ ਅਤੇ ਉਹਨਾਂ ਦੇ ਗੰਨਮੈਨਾਂ ਨੇ  ਉਸ ਵਿਅਕਤੀ ਦੇ ਕੁਟਾਪਾ ਚਾੜ੍ਹ ਦਿੱਤਾ।