ਔਰਤ ਰੱਬ ਦਾ ਰੂਪ ਹੈ ਦੂਜਾ
ਉਸ ਵਰਗਾ ਹੈ ਕੌਣ
ਸੂਰਜ ਉਸ ਦੇ ਪੈਰ ਹੈ ਚੁੰਮਦਾ
ਕਰੇ ਸਲਾਮਾਂ ਪੌਣ,,,
ਔਰਤ ਰੱਬ ਦਾ ਰੂਪ ਹੈ ਦੂਜਾ
ਉਸਦੇ ਵਰਗਾ ਕੌਣ,,,,,
ਕੁਲ ਦੁਨੀਆ ਦੀ
ਜਾਣੇ ਕੁੱਲ ਜਹਾਨ
ਬਾਬੇ ਨਾਨਕ ਨੇ ਵਡਿਆਈਆ
ਓਹ ਭੁਲਿਆ ਏ ਕੌਣ
ਔਰਤ ਰੱਬ ਦਾ ਰੂਪ ਹੈ ਦੂਜਾ
ਉਸਦੇ ਵਰਗਾ ਕੌਣ,,,
ਇਸਦੇ ਬਾਝ ਨਾ ਰਿਸ਼ਤਾ ਕੋਈ
ਨਾ ਕੋਈ ਰੀਤ ਰਿਵਾਜ
ਨਾ ਲੋਰੀ ਨਾ ਘੋੜੀ ਸੋਹੰਦੀ
ਨਾ ਕੋਈ ਗਾਵੇ ਗਾਉਣ
ਔਰਤ ਰੱਬ ਦਾ ਰੂਪ ਹੈ ਦੂਜਾ
ਇਸਦੇ ਵਰਗਾ ਕੌਣ,,,,,
ਹਰ ਦੁੱਖ ਸੁਖ ਜੋਂ ਨਾਲ ਹੰਢਾਵੇ
ਓਹੀ ਵਿਆਹ ਦੇ ਸੋਹਲੇ ਗਾਵੇ
ਮਰਨ ਤੇ ਪਾਵੇ ਵੈਣ
ਔਰਤ ਰੱਬ ਦਾ ਰੂਪ ਹੈ ਦੂਜਾ
ਉਸਦੇ ਵਰਗਾ ਕੌਮ
ਸੂਰਜ ਝੁਕ ਕੇ ਪੈਰ ਹੈ ਚੁੰਮਦਾ
ਕਰੇ ਸਲਾਮਾਂ ਪੌਣ
ਔਰਤ ਰੱਬ ਦਾ ਰੂਪ ਹੈ ਦੂਜਾ
ਉਸਦੇ ਵਰਗਾ ਕੌਣ
ਚੰਨੀ ਚਹਿਲ

0 Comments