
ਕੁੱਝ ਸੁਪਨੇ ਰਹੇ ਅਧੂਰੇ ਨੇ
ਜੋ ਕਦੀ ਨਾ ਹੋਣੇ ਪੂਰੇ ਨੇ
ਜੋ ਕਦੀ ਨਾ ਹੋਣੇ ਪੂਰੇ ਨੇ
ਅਰੁਮਾਨਾਂ ਦੀ ਲਾਸ਼ ਮੈਂ ਸਾੜਕੇ
ਦਰਦ ਵਿਛੋੜਾ ਝੱਲ ਗਿਆ..
ਦਰਦ ਵਿਛੋੜਾ ਝੱਲ ਗਿਆ..
ਕੁੱਝ ਕਰਮਾਂ ਦੇ ਸਾਂ ਮਾਰੇ
ਗਏ, ਆਪਣਿਆਂ ਹੱਥੋਂ ਹਾਰੇ
ਗਏ, ਆਪਣਿਆਂ ਹੱਥੋਂ ਹਾਰੇ
ਵਾਸਤਿਆਂ ਦੀ ਸੂਲੀ ਮੈਂ ਚੜ੍ਹਕੇ
ਵਾਂਗ ਕਾਗਜ਼ ਦੇ ਜਲ ਗਿਆ..
ਵਾਂਗ ਕਾਗਜ਼ ਦੇ ਜਲ ਗਿਆ..
ਕੁੱਝ ਜ਼ਖਮ ਅਜੇ ਵੀ ਅੱਲੇ ਨੇ
ਪਏ ਸੂਲਾਂ ਵਾਂਗੂ ਪੱਲੇ ਨੇ…
ਪਏ ਸੂਲਾਂ ਵਾਂਗੂ ਪੱਲੇ ਨੇ…
ਇਸ਼ਕੇ ਦੀ ਭੱਠ ਮੈਂ ਤੱਪ ਕੇ
ਵਿੱਚ ਖਾਕ ਦੇ ਰਲ਼ ਗਿਆ..
ਵਿੱਚ ਖਾਕ ਦੇ ਰਲ਼ ਗਿਆ..
ਰਮਿੰਦਰ ਕੌਰ
0 Comments