ਕਵਿਤਾ: ਕੁਝ ਸਵਾਲ ਨੇ, ਜੋ ਵਾਰ ਵਾਰ ਸਤਾਉਦੇ ਨੇ...ਸੁੱਖ ਘੁੰਮਣ ਦੀ ਕਲਮ ਤੋਂ
May 30, 2020
ਕੁਝ ਸਵਾਲ ਨੇ,
ਜੋ ਵਾਰ ਵਾਰ ਸਤਾਉਦੇ ਨੇ,
ਕਿ ਕਦੋ ਤੱਕ ਧੀਆਂ ਪੈਸੇ,
ਦੇ ਨਾਲ ਵਿਆਉਗੇ....
ਤੇ ਕਦੋ ਤੱਕ !
ਤੁਸੀ ਅ ਪਿਆਰ ਦੀਆਂ ਤੰਦਾ
ਰੀਲ ਦੇ ਧਾਗੇ ਵਾਗ ਉਲਜਾਉਗੇ।
ਤੇ ਆਖ਼ਰ ਕਦੋ ਤੱਕ !
ਤੁਸੀ ਇਨਸਾਨ ਦੀ ਅਹਿਮੀਅਤ
ਪੈਸੇ ਦੇ ਵਜਣ ਨਾਲ ਮਿਲਾਉਗੇ।
ਆਖ਼ਰ ਕਦੋ ਤੱਕ !!
ਬੰਦੇ ਦੇ ਰੁਤਬੇ ਨੂੰ ਤੁਸੀ,
ਕਦੋ,ਕਿੰਨਾ,ਕਿੱਥੇ, ਕਮਾਉਣਾ
ਕਹਿ ਤਰਾਜੋ ਵਿੱਚ ਤੋਲੋਗੇ।
ਸੁੱਖ ਘੁੰਮਣ
0 Comments