ਪੰਜਾਬ ਵਿੱਚ ਬਹੁਤ ਸਾਰੇ ਸਰਕਾਰੀ ਹਸਪਤਾਲ ਤੇ ਸਕੂਲ ਹਨ। ਇਹਨਾਂ ਸਰਕਾਰੀ ਹਸਪਤਾਲਾਂ ਵਿੱਚ ਕਿੰਨੇ ਕੁ ਸਰਕਾਰੀ ਡਾਕਟਰ, ਨੇਤਾ, ਸਰਕਾਰੀ ਕਰਮਚਾਰੀ ਇਲਾਜ ਕਰਵਾਉਂਦੇ ਹੋਣਗੇ। ਇਥੋਂ ਤੱਕ ਕਿ ਕੁਝ ਸਰਕਾਰੀ ਡਾਕਟਰਾਂ ਦੇ ਆਪਣੇ ਨਿੱਜੀ ਹਸਪਤਾਲ ਵੀ ਹਨ। ਬਹੁਤ ਸਾਰਿਆਂ ਦੇ ਪ੍ਰਾਈਵੇਟ ਮੈਡੀਕਲਾ ਨਾਲ ਕਮੀਸਨ ਵੀ ਹੁੰਦੇ ਨੇ। ਫਿਰ ਅਸੀਂ ਕਿਥੋਂ ਆਸ ਕਰ ਸਕਦੇ ਹਾਂ ਕਿ ਇਲਾਜ ਸਰਕਾਰੀ ਹਸਪਤਾਲ ਵਿੱਚ ਹੋ ਜਾਵੇਗਾ। ਬੇਸ਼ੱਕ ਇਥੇ ਛੋਟੇ ਡਾਕਟਰ ਨਰਸਾਂ ਲੱਖ ਯਤਨ ਕਰਨ ਕਿਉਂਕਿ ਚੱਲਣੇ ਵੱਡਿਆਂ ਦੀ ਹੁੰਦੀ ਹੈ। ਇਸੇ ਤਰ੍ਹਾਂ ਕਿੰਨੇ ਕੁ ਸਰਕਾਰੀ ਸਕੂਲ ਹੋਣਗੇ ਜਿਥੇ ਸਰਕਾਰੀ ਆਧਿਪਕਾਂ, ਨੇਤਾਵਾਂ, ਕਰਮਚਾਰੀਆਂ ਦੇ ਬੱਚੇ ਸਰਕਾਰੀ ਸਕੂਲ 'ਚ ਪੜਦੇ ਹੋਣਗੇ। ਕੁਝ ਕੁ ਅਧਿਆਪਕਾਂ ਦੇ ਕਿਸੇ ਪਰਿਵਾਰ ਦਾ ਪ੍ਰਾਈਵੇਟ ਸਕੂਲ ਵੀ ਖੁੱਲ੍ਹਿਆ ਹੁੰਦਾ ਹੈ। ਫਿਰ ਉਹ ਬੱਚਿਆਂ ਨੂੰ ਆਪਣੇ ਘਰਦੇ ਸਕੂਲ ਵਿੱਚ ਬੱਚੇ ਦਾਖਲ ਕਰਨ ਤੇ ਜੋਰਾ ਲਗਾਉਂਦਾ ਬੱਚਿਆਂ ਨੂੰ ਪੜ੍ਹਾਉਣ ਤੇ ਨਹੀਂ। ਬਹੁਤ ਸਰਕਾਰੀ ਅਧਿਆਪਕ ਮਿਹਨਤੀ ਵੀ ਹਨ ਜਿਨ੍ਹਾਂ ਸਰਕਾਰੀ ਸਕੂਲਾਂ ਦੀ ਦਿੱਖ ਬਦਲੀ ਹੈ।ਪਰ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਸਮਾਂ ਅਕਾਰਸਿਤ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਸਮਾਂ ਸਰਕਾਰੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਨਹੀਂ ਪੜਾਉਂਦੇ।ਸੋ ਸਰਕਾਰੀ ਸਕੂਲਾਂ ਹਸਪਤਾਲਾਂ ਦੇ ਸੁਧਾਰ ਲਈ ਪਹਿਲਾਂ ਇਹਨਾਂ ਵੱਲ ਸਰਕਾਰੀ ਆਧਿਪਕਾਂ, ਡਾਕਟਰਾਂ, ਕਰਮਚਾਰੀਆਂ ਨੂੰ ਆਉਣਾ ਜ਼ਰੂਰੀ ਹੈ। ਨਹੀਂ ਇਹ ਸਵਾਲੀਆ ਨਿਸ਼ਾਨ ਬਣੇ ਰਹਿਣਗੇ। ਇਸ ਵੱਲ ਸਹੀ ਕਦਮ ਪੁੱਟਣ ਲਈ ਲੋਕ, ਸਮਾਜਿਕ ਜਥੇਬੰਦੀਆਂ ਸਰਕਾਰ ਧਿਆਨ ਇਧਰ ਦਿਵਾਉਣ ਕਿ ਕੋਈ ਅਜਿਹਾ ਕਾਨੂੰਨ ਬਣ ਸਕੇ ਜਿਸ ਵਿਚ ਹਰ ਨੇਤਾ ਤੇ ਹਰ ਸਰਕਾਰੀ ਕਰਮਚਾਰੀ ਲਈ ਇਲਾਜ ਸਰਕਾਰੀ ਹਸਪਤਾਲ ਅਤੇ ਪੜਾਈ ਸਰਕਾਰੀ ਸਕੂਲ ਤੋਂ ਹੋਵੇ। ਦੂਜੇ ਪਾਸੇ ਸਕੂਲਾਂ ਦਿਖ ਵਿੱਚ ਸੁਧਾਰ ਲਈ ਪਹਿਲਾਂ ਬਹੁਤ ਸਾਰੇ ਐਨ ਆਰ ਆਈ ਤੇ ਸਮਾਜਿਕ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਹੁਣ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਐਨ ਆਰ ਆਈ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਦਿੱਖ ਦੇ ਸੁਧਾਰ ਦੇ ਨਾਲ ਨਾਲ ਸਕੂਲਾਂ ਵਿੱਚ ਪੂਰੇ ਟੀਚਰ ਉਪਲਬਧ ਕਰਵਾਉਣ ਲਈ ਫੰਡ ਦੇਣ ਅਤੇ ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ, ਫਰਨੀਚਰ ਅਤੇ ਡਾਕਟਰਾਂ ਦੀ ਘਾਟ ਲਈ ਫੰਡ ਦੇਣ। ਇਸ ਸਭ ਨੂੰ ਸਰਕਾਰ ਤੇ ਛੱਡਣ ਦੀ ਬਜਾਏ ਖੁਦ ਆਪ ਕਰਨ ਖੁਦ ਕਰਕੇ ਇਸਦਾ ਸਿਹਰਾ ਸਰਕਾਰ ਨੂੰ ਵੀ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਸਰਕਾਰ ਖੁਦ ਕਰਦੀ ਨਹੀਂ ਸਿਹਰਾ ਆਪਣੇ ਸਿਰ ਲੈਣ ਲੈਂਦੀ ਹੈ। ਇਸ ਤਰ੍ਹਾਂ ਅਸੀਂ ਸਿਖਿਆ ਅਤੇ ਸਿਹਤ ਵਿੱਚ ਸੁਧਾਰ ਲਿਆ ਕੇ ਪੰਜਾਬ ਨੂੰ ਸਰੀਰਕ ਅਤੇ ਬੋਧਿਕ ਤੌਰ ਤੇ ਤੰਦਰੁਸਤ ਬਣਾ ਸਕੀਏ।









ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ(ਮਾਨਸਾ)
ਮੋਬਾਇਲ ਨੰਬਰ 9781172781