ਮਨੁੱਖ ਦੀ ਜਦੋਂ ਤੋਂ ਉਤਪਤੀ ਹੋਈ ਸੀ ਉਸਨੇ ਉਦੋਂ ਤੋਂ ਹੀ ਵਿਕਾਸ ਦੀਆਂ ਪੌੜੀਆਂ ਚੜ੍ਹਨਾ ਸ਼ੁਰੂ ਕਰ ਦਿੱਤਾ ਸੀ । ਜਿਉਂ ਜਿਉਂ ਉਹ ਉਪਰਲੇ ਡੰਡਿਆਂ ਤੇ ਚੜ੍ਹਦਾ ਗਿਆ ਉਸ ਦੀ ਬੁੱਧੀ ਭ੍ਰਿਸ਼ਟ ਹੁੰਦੀ ਗਈ। ਉਸ ਨੇ ਹੌਲੀ ਹੌਲੀ ਵਿਕਾਸ ਦੀ ਥਾਂ ਵਿਨਾਸ਼ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਕੁਦਰਤ ਦੇ ਦਿੱਤੇ ਬਰਾਬਰੀ ਦੇ ਅਧਿਕਾਰ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕੜੇ ਦੀ ਮਾੜੇ ਤੇ ਧੌਂਸ ਜਮਾਉਣ ਦੀ ਵਿਧੀ ਅਪਣਾ ਲਈ। ਇੱਥੋਂ ਹੀ ਵਿਕਾਸ ਬਨਾਮ ਵਿਨਾਸ਼ ਦੀ ਕਹਾਣੀ ਸ਼ੁਰੂ ਹੋ ਗਈ ਹੈ। ਭਾਈ ਮੋਹਨ ਸਿੰਘ ਜੀ ਦੇ ਕਥਨ ਅਨੁਸਾਰ ...
ਦੋ ਧੜਿਆਂ ਵਿੱਚ ਖ਼ਲਕਤ ਵੰਡੀ
ਇੱਕ ਲੋਕਾਂ ਦਾ ਇੱਕ ਜੋਕਾਂ ਦਾ।
ਪਹਿਲਾਂ ਕਬੀਲੇ ਬਣੇ ।ਉਸ ਕਬੀਲੇ ਦਾ ਇੱਕ ਸਰਦਾਰ ਬਣਾਇਆ ਗਿਆ। ਜਿਸ ਨੇ ਆਪਣੇ ਕਾਨੂੰਨ ਬਣਾਏ। ਜਿਸ ਦੀ ਕੋਈ ਵੀ ਵਿਅਕਤੀ ਉਲੰਘਣਾ ਨਹੀਂ ਕਰ ਸਕਦਾ ਸੀ। ਸਰਦਾਰ ਸਭ ਦਾ ਖਿਆਲ ਰੱਖਦਾ ਸੀ। ਪਰ ਉਹ ਕਰੂਰ ਵੀ ਬਹੁਤ ਸੀ। ਉਸ ਦੇ ਖਿਲਾਫ ਜੋ ਵੀ ਜਾਂਦਾ ਸੀ ਉਸ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪੈਂਦੇ ਸਨ। ਹੌਲੀ ਹੌਲੀ ਆਪਣੇ ਕਬੀਲਿਆਂ ਨੂੰ ਵਧਾਉਣ ਲਈ ਲੜਾਈਆਂ ਹੋਣ ਲੱਗੀਆਂ। ਅਤੇ ਖੂਨ ਖ਼ਰਾਬਾ ਹੋਣ ਲੱਗ ਪਿਆ। ਫਿਰ ਕਹਾਣੀ ਸ਼ੁਰੂ ਹੋ ਗਈ ਵਿਨਾਸ਼ ਦੀ। ਗੱਲ ਕਬੀਲਿਆਂ ਤੱਕ ਹੀ ਸੀਮਿਤ ਨਹੀਂ ਰਹੀ। ਫਿਰ ਇਹ ਇਲਾਕਿਆਂ ਤੱਕ ਫੈਲ ਗਈ। ਕਬੀਲਿਆਂ ਦੇ ਸਰਦਾਰਾਂ ਨੇ ਰਾਜਿਆਂ ਦਾ ਰੂਪ ਧਾਰਨ ਕਰ ਲਿਆ। ਪਹਿਲਾਂ ਸਿਰਫ਼ ਖਾਣ ਪੀਣ ਦੀਆਂ ਵਸਤੂਆਂ ਹੀ ਵਪਾਰ ਲਈ ਵਰਤੀਆਂ ਜਾਂਦੀਆਂ ਹਨ। ਪਰ ਇਹਨਾਂ ਵਸਤੂਆਂ ਨੂੰ ਭੰਡਾਰ ਕਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਸੀ। ਮੌਸਮ ਦੇ ਹਿਸਾਬ ਨਾਲ਼ ਵਸਤੂਆਂ ਖ਼ਰਾਬ ਹੋ ਜਾਂਦੀਆਂ ਸਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੋਚ ਵਿਚਾਰ ਕੀਤੀ ਗਈ। ਫਿਰ ਕਰੰਸੀ ਦੀ ਖੋਜ ਕੀਤੀ ਗਈ। ਇਸ ਕਰੰਸੀ ਨੇ ਹੀ ਪੁਆੜੇ ਪਾਉਣੇ ਸ਼ੁਰੂ ਕਰ ਦਿੱਤੇ। ਜਿਉਂ ਜਿਉਂ ਸਮਾਂ ਬੀਤਦਾ ਗਿਆ। ਰਾਜਾ ਸ਼ਾਹੀ ਨੇ ਜ਼ੁਲਮ ਦਰ ਜ਼ੁਲਮ ਚਾਲੂ ਰੱਖੇ। ਰਾਜਿਆਂ ਨੇ ਇਲਾਕੇ ਜਿੱਤ ਕੇ ਦੇਸ਼ ਬਣਾ ਲਏ। ਰਾਜੇ ਭੋਗ ਵਿਲਾਸ ਵਿੱਚ ਲਿਪਤ ਰਹਿਣ ਲੱਗ ਪਏ। ਜਿਉਂ ਜਿਉਂ ਸਮਾਂ ਬੀਤਦਾ ਗਿਆ ਆਬਾਦੀ ਵੀ ਵੱਧਦੀ ਗਈ।ਆਬਾਦੀ ਦੇ ਵਧਣ ਨਾਲ ਲੋਕਾਂ ਦੀਆਂ ਲੋੜਾਂ ਵੀ ਵਧਦੀਆਂ ਗਈਆ। ਚਲਾਕ ਰਾਜਿਆਂ ਨੂੰ ਰਾਜ ਦੀ ਰਾਖੀ ਲਈ ਭਰੋਸੇਯੋਗ ਸਾਥੀਆਂ ਦੀ ਜਰੂਰਤ ਸੀ। ਉਨ੍ਹਾਂ ਨੇ ਆਪਣੀ ਗ਼ਰੀਬ ਜਨਤਾ ਵਿੱਚੋਂ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਨੂੰ ਸਰਹੱਦਾਂ ਦੀ ਰਾਖੀ ਕਰਨ ਲਈ ਤਿਆਰ ਕਰ ਲਿਆ। ਉਨ੍ਹਾਂ ਨੂੰ ਆਪਣੇ ਅਧੀਨ ਕਰਨ ਲਈ ਕੁੱਝ ਨਿਯਮ ਬਣਾ ਲਏ। ਅਤੇ ਉਨ੍ਹਾਂ ਵਿਚਲੇ ਕਈ ਅਲਗ਼ਰਜ ਕਿਸਮ ਦੇ ਨੌਜਵਾਨਾਂ ਲਈ ਸਜ਼ਾਵਾਂ ਵੀ ਰੱਖ ਲਈਆਂ। ਇਹ ਨੌਜਵਾਨ ਦੇਸ਼ ਦੀ ਰਾਖੀ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਇਸ ਨੂੰ ਫ਼ੌਜ ਦਾ ਨਾਂ ਦਿੱਤਾ ਗਿਆ।
ਪਰ ਰਾਜੇ ਤਾਂ ਭੋਗ ਵਿਲਾਸ ਵਿੱਚ ਹੀ ਲਿਪਤ ਰਹਿੰਦੇ ਸਨ। ਉਨ੍ਹਾਂ ਦੀਆਂ ਸੈਕੜਿਆਂ ਵਿੱਚ ਰਾਣੀਆਂ ਹੁੰਦੀਆਂ ਸਨ। ਰਾਣੀਆਂ ਕੀ ਰਖੈਲਾਂ ਹੀ ਕਿਹਾ ਜਾ ਸਕਦਾ ਹੈ। ਉਹਨਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਉਲਟ ਰਾਜਿਆਂ ਵੱਲੋਂ ਧੱਕੇ ਨਾਲ ਆਪਣੀਆਂ ਰਾਣੀਆਂ ਬਣਾਇਆ ਜਾਂਦਾ ਸੀ। ਰਾਜਿਆਂ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਅਸੀਂ ਆਮ ਹੀ ਪੜ੍ਹਦੇ ਸੁਣਦੇ ਹਾਂ। ਇਸ ਰਾਜਸ਼ਾਹੀ ਵਿੱਚ ਵੀ ਕੁਰੀਤੀਆਂ ਆਉਣੀਆਂ ਸ਼ੁਰੂ ਹੋ ਗੲੀਆਂ ਇਸੇ ਰਾਜਾ ਸ਼ਾਹੀ ਦੌਰਾਨ ਰਾਜਿਆਂ ਦੀ ਸ਼ਾਨੋ-ਸ਼ੌਕਤ ਵੇਖ ਕੇ ਅਗਲੀ ਰਾਜਗੱਦੀ ਹਥਿਆਉਣ ਲਈ ਰਾਜਿਆਂ ਦੇ ਧੀਆਂ ਪੁੱਤਰ ਆਪਸ ਵਿੱਚ ਲੜਨ ਲੱਗ ਪਏ। ਭਰਾ ਭਰਾ ਦੇ ਖ਼ੂਨ ਦੇ ਪਿਆਸੇ ਹੋ ਗਏ। ਅਤੇ ਕਈ ਪੁੱਤਰਾਂ ਨੇ ਤਾਂ ਆਪਣੇ ਪਿਤਾ ਨੂੰ ਰਾਜਗੱਦੀ ਪ੍ਰਾਪਤ ਕਰਨ ਲਈ ਬੰਦੀ ਬਣਾ ਲਿਆ ਅਤੇ ਕਈਆ ਨੇ ਤਾਂ ਆਪਣੇ ਪਿਤਾ ਨੂੰ ਕਤਲ ਤੱਕ ਕਰ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਕਈਆਂ ਨੇ ਆਪਣੇ ਭਰਾਵਾਂ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਸਨ। ਇਸ ਦੇ ਚੱਲਦਿਆਂ ਆਖਿਰ ਰਾਜਾਸ਼ਾਹੀ ਦਾ ਵੀ ਅੰਤ ਆ ਗਿਆ। ਚਲਾਕ ਵਿਅਕਤੀਆਂ ਨੇ ਰਾਜਿਆਂ ਦੇ ਰਾਜ ਨੂੰ ਲੋਕਤੰਤਰ ਵਿੱਚ ਬਦਲ ਲਿਆ ਅਤੇ ਅਜਿਹੇ ਅਣਦਿਸਦੇ ਲੁਟੇਰੇ ਪ੍ਰਬੰਧ ਦੀ ਖੇਡ ਸ਼ੁਰੂ ਕਰ ਦਿੱਤੀ ਜੋ ਰਾਜਿਆਂ ਦੀ ਲੁੱਟ ਖਸੁੱਟ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ।
ਇਸ ਲੋਕਤੰਤਰ ਦੀ ਆੜ ਹੇਠ ਲੋਕਾਂ ਨੂੰ ਬੁੱਧੂ ਬਣਾਇਆ ਗਿਆ। ਹਰ 5 ਸਾਲ ਬਾਅਦ ਇੱਕ ਦਿਨ ਲਈ ਇਹ ਲੋਕਤੰਤਰ ਦਾ ਛੁਣਛੁਣਾ ਉਨ੍ਹਾਂ ਦੇ ਹੱਥਾਂ ਵਿੱਚ ਫੜਾ ਦਿੱਤਾ ਜਾਂਦਾ ਹੈ ਅਤੇ ਫਿਰ 5 ਸਾਲ ਉਨ੍ਹਾਂ ਦੀ ਲੁੱਟ ਖਸੁੱਟ ਜਾਰੀ ਰਹਿੰਦੀ ਹੈ। ਇਹ ਕਹਾਣੀ ਵਿਕਾਸ ਤੋਂ ਸ਼ੁਰੂ ਹੋ ਕੇ ਵਿਨਾਸ਼ ਤੱਕ ਪਹੁੰਚ ਚੁੱਕੀ ਹੈ। ਕੁਦਰਤ ਦਾ ਇਹ ਦੌਰ ਨਿਰੰਤਰ ਜਾਰੀ ਹੈ। ਹੁਣ ਕੋਰੋਨਾ ਵਾਇਰਸ ਦੇ ਦੌਰ ਵਿੱਚ ਲੱਗਦਾ ਹੈ ਕਿ ਇਸ ਲੋਕਤੰਤਰ ਦਾ ਵੀ ਭੋਗ ਪੈਣ ਦੀ ਪੂਰੀ ਸੰਭਾਵਨਾ ਹੈ। ਮਨੁੱਖ ਨੂੰ ਕੁਦਰਤ ਦੀ ਖੇਡ ਨੂੰ ਸਮਝਣਾ ਚਾਹੀਦਾ ਸੀ। ਪਰ ਇਹ ਉਸ ਅਬੋਧ ਬਾਲਕ ਦੀ ਤਰ੍ਹਾਂ ਜੋ ਬਲ਼ਦੀ ਅੱਗ ਨੂੰ ਨਹੀਂ ਜਾਣਦਾ ਸੀ ਕਿ ਇਸ ਨੂੰ ਛੂਹਣ ਨਾਲ ਹੱਥ ਜਲ਼ ਜਾਂਦੇ ਹਨ ਉਹ ਭੋਲੇਪਨ ਵਿੱਚ ਅੱਗ ਵਿੱਚ ਹੱਥ ਪਾ ਕੇ ਆਪਣੇ ਹੱਥ ਝੁਲਸਾ ਬੈਠਾ ਸੀ ਇਸੇ ਤਰ੍ਹਾਂ ਹੀ ਮਨੁੱਖ ਵੀ ਕੁਦਰਤ ਨਾਲ ਖਿਲਵਾੜ ਕਰਕੇ ਆਪਣਾ ਨੁਕਸਾਨ ਕਰਵਾ ਬੈਠਾ ਹੈ। ਇਹ ਕੋਰੋਨਾ ਵਾਇਰਸ ਦੀ ਦਹਿਸ਼ਤ ਫੈਲਾ ਕੇ ਲੋਕਤੰਤਰ ਨੂੰ ਲਾਂਬੂ ਲਾ ਰਿਹਾ ਹੈ। ਜੇਕਰ ਇਹ ਲਾਕ ਡਾਊਨ 4-5-6-8-10 ਬਣਾਇਆ ਜਾਂਦਾ ਰਿਹਾ ਤਾਂ ਸਿਆਸਤਦਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਪਰਿੰਗ ਨੂੰ ਦਬਾਉਣ ਦੀ ਵੀ ਇੱਕ ਹੱਦ ਹੁੰਦੀ ਹੈ ਉਸ ਹੱਦ ਤੋਂ ਬਾਅਦ ਤੁਸੀਂ ਕੀ ਕਰੋਗੇ? ਮੌਤ ਦਾ ਡਰ ਕਿਤੇ ਆਪਣੀ ਵਿਨਾਸ਼ਲੀਲਾ ਨਾ ਵਿਖਾ ਦੇਵੇ ਅਤੇ ਇਹ ਲੀਲਾ ਦੇਸ਼ ਦਾ ਵਿਨਾਸ਼ ਨਾ ਕਰ ਦੇਵੇ। ਇਸ ਲਈ ਸ ਲੁਟੇਰੇ ਸਰਮਾਐਦਾਰੋ ਅਤੇ ਸਿਆਸਤਦਾਨਾਂ ਸੰਭਲ ਜਾਓ ਅਜੇ ਵੀ ਵੇਲਾ ਹੈ ਫਿਰ ਕਿਤੇ ਕਮਾਨ ਵਿੱਚੋਂ ਤੀਰ ਨਾ ਨਿਕਲ ਜਾਵੇ।
ਸੁਖਮਿੰਦਰ ਬਾਗ਼ੀ ਸਮਰਾਲਾ

0 Comments