ਜਦੋਂ ਮੈਂ ਛੋਟੀ ਸੀ
ਮੈਨੂੰ ਗਾਲ ਸ਼ਬਦ ਦਾ
ਮਤਲਬ ਵੀ ਨਹੀਂ ਸੀ ਪਤਾ
ਜਿਵੇਂ- ਜਿਵੇਂ ਵੱਡੀ ਹੋਈ
ਗਾਲਾਂ ਦੇ ਅਰਥ ਸਮਝ ਲੱਗੇ
ਤਾਂ ਕਿੰਨਾ ਹੀ ਸ਼ਰਮਨਾਕ ਲੱਗਿਆ
ਮੈਨੂੰ ਗਾਲ ਸ਼ਬਦ ਤੋਂ ਹੀ
ਨਫਰਤ ਜਿਹੀ ਹੋ ਗਈ
ਚਾਹੇ ਮਰਦ ਇੱਕ-ਦੂਜੇ ਨੂੰ
ਗਾਲਾਂ ਹੀ ਕਿਉਂ ਨਾ ਕੱਢਣ
ਪਰ ਜ਼ਲੀਲ ਤਾਂ ਗਾਲਾਂ ਵਿੱਚ ਵੀ
ਔਰਤ ਹੀ ਹੁੰਦੀ ਏ ਹਰ ਵਾਰ
ਜਦੋਂ ਵੀ ਸੁਣਦੀ ਹਾਂ
ਔਰਤ ਨੂੰ ਜ਼ਲੀਲ ਕਰਨ ਵਾਲੇ ਸ਼ਬਦ
ਤਾਂ ਇੰਝ ਮਹਿਸੂਸ ਕਰਦੀ ਹਾਂ ਮੈਂ
ਜਿਵੇਂ ਔਰਤ ਹੋਣਾ ਉਹਨਾਂ ਲਈ
ਕੋਈ ਮੰਦਭਾਗੀ ਗੱਲ ਹੋਵੇ
ਜਿਵੇਂ ਔਰਤ ਹੋਣਾ ਔਰਤ ਲਈ
ਕੋਈ ਸਜ਼ਾ ਹੋਵੇ
ਜਿਸਨੂੰ ਜ਼ਲੀਲ ਕੀਤਾ ਜਾਂਦਾ
ਹਰ ਰੋਜ਼ ਹੀ ਕੱਢ-ਕੱਢ ਗਾਲਾਂ
ਮੇਰਾ ਕਰਦਾ ਏ ਮਨ ਉਦੋਂ
ਕਿ ਕਰਾਂ ਮੈਂ ਉਹਨਾਂ ਨੂੰ ਸਵਾਲ
ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ
ਜਨਮ ਔਰਤ ਨੇ ਦਿੱਤਾ ?
ਜਾਂ
ਫਿਰ ਅਸਮਾਨੋਂ ਟਪਕੇ ਸੀ ?
...... ਬਿੰਦਰ।
ਮੈਨੂੰ ਗਾਲ ਸ਼ਬਦ ਦਾ
ਮਤਲਬ ਵੀ ਨਹੀਂ ਸੀ ਪਤਾ
ਜਿਵੇਂ- ਜਿਵੇਂ ਵੱਡੀ ਹੋਈ
ਗਾਲਾਂ ਦੇ ਅਰਥ ਸਮਝ ਲੱਗੇ
ਤਾਂ ਕਿੰਨਾ ਹੀ ਸ਼ਰਮਨਾਕ ਲੱਗਿਆ
ਮੈਨੂੰ ਗਾਲ ਸ਼ਬਦ ਤੋਂ ਹੀ
ਨਫਰਤ ਜਿਹੀ ਹੋ ਗਈ
ਚਾਹੇ ਮਰਦ ਇੱਕ-ਦੂਜੇ ਨੂੰ
ਗਾਲਾਂ ਹੀ ਕਿਉਂ ਨਾ ਕੱਢਣ
ਪਰ ਜ਼ਲੀਲ ਤਾਂ ਗਾਲਾਂ ਵਿੱਚ ਵੀ
ਔਰਤ ਹੀ ਹੁੰਦੀ ਏ ਹਰ ਵਾਰ
ਜਦੋਂ ਵੀ ਸੁਣਦੀ ਹਾਂ
ਔਰਤ ਨੂੰ ਜ਼ਲੀਲ ਕਰਨ ਵਾਲੇ ਸ਼ਬਦ
ਤਾਂ ਇੰਝ ਮਹਿਸੂਸ ਕਰਦੀ ਹਾਂ ਮੈਂ
ਜਿਵੇਂ ਔਰਤ ਹੋਣਾ ਉਹਨਾਂ ਲਈ
ਕੋਈ ਮੰਦਭਾਗੀ ਗੱਲ ਹੋਵੇ
ਜਿਵੇਂ ਔਰਤ ਹੋਣਾ ਔਰਤ ਲਈ
ਕੋਈ ਸਜ਼ਾ ਹੋਵੇ
ਜਿਸਨੂੰ ਜ਼ਲੀਲ ਕੀਤਾ ਜਾਂਦਾ
ਹਰ ਰੋਜ਼ ਹੀ ਕੱਢ-ਕੱਢ ਗਾਲਾਂ
ਮੇਰਾ ਕਰਦਾ ਏ ਮਨ ਉਦੋਂ
ਕਿ ਕਰਾਂ ਮੈਂ ਉਹਨਾਂ ਨੂੰ ਸਵਾਲ
ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ
ਜਨਮ ਔਰਤ ਨੇ ਦਿੱਤਾ ?
ਜਾਂ
ਫਿਰ ਅਸਮਾਨੋਂ ਟਪਕੇ ਸੀ ?
...... ਬਿੰਦਰ।

0 Comments