ਹਾਲ ਹੀ ਵਿਚ ਇੱਕ ਖ਼ਬਰ ਕਾਫੀ ਘੁਮ ਰਹੀ ਹੈ ਕਿ ਭਾਰਤ ਸਰਕਾਰ ਦੁਆਰਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ।ਪਰ ਗਰੀਬਾਂ ਨੂੰ ਸਿਰਫ਼ ਆਟਾ ਦਾਲ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਸਮਝ ਇਸ ਗੱਲ ਦੀ ਨਹੀਂ ਆ ਰਹੀ ਕਿ ਕਰੋਨਾ ਫੰਡ ਨਾਮ ਹੇਠ ਇਕੱਠਾ ਕੀਤਾ ਪੈਸਾ ਕੀ ਇਹਨਾਂ ਕਾਰਪੋਰੇਟ ਘਰਾਣਿਆਂ ਲਈ ਹੀ ਸੀ। ਗਰੀਬਾਂ ਨੂੰ ਤਾਂ ਥੋੜੇ ਕੁ ਆਟੇ ਦਾਲ ਦੇਕੇ ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਜੇਕਰ ਉਨ੍ਹਾਂ ਦੇ ਘਰ ਪਹਿਲਾਂ ਹੀ ਪਿਆ ਹੁੰਦਾ ਤਾਂ ਉਸਨੂੰ ਜ਼ਲੀਲ ਕੀਤਾ ਜਾਂਦਾ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਹੁੰਦੇ ਹੋਏ ਵੀ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਪਾਸੇ ਵੱਲ ਸਭ ਜਥੇਬੰਦੀਆਂ ਨੂੰ ਅੰਦੋਲਨ ਵਿਢਣ ਦੀ ਲੋੜ ਹੈ। ਇਹ ਮੁਆਫ਼ ਕੀਤਾ ਪੈਸਾ ਆਮ ਲੋਕਾਂ ਦਾ ਹੈ।ਆਮ ਲੋਕਾਂ ਦੇ ਦਿਹਾੜੀਦਾਰਾਂ, ਰਿਕਸ਼ੇ ਵਾਲਿਆਂ, ਬੱਸ ਕੰਡਕਟਰਾਂ,ਕਾਰਪੇਂਟਰਾਂ,ਆਟੋ ਰਿਕਸ਼ਾ ਚਾਲਕਾਂ, ਬੱਸ ਡਰਾਈਵਰਾਂ ਤੋਂ ਇਲਾਵਾ ਹੋਰ ਕਾਫੀ ਲੋਕਾਂ ਦੇ ਕੰਮ ਇਸ ਸਮੇਂ ਰੁਕੇ ਹੋਏ ਹਨ। ਜਿਨ੍ਹਾਂ ਨੂੰ ਇਸ ਵਕਤ ਕਾਫ਼ੀ ਮਦਦ ਦੀ ਲੋੜ ਹੈ। ਇਹ ਕਰੋਨਾ ਫੰਡ ਵਿੱਚ ਇਕੱਠਾ ਕੀਤਾ ਪੈਸਾ ਇਹਨਾਂ ਲੋਕਾਂ ਨੂੰ ਜਾਵੇ। ਨਵੇਂ ਦਾਨੀਆਂ ਨੂੰ ਚਾਹੀਦਾ ਹੈ ਕਿ ਉਹ ਕਰੋਨਾ ਫੰਡ ਜੋ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਫੰਡ ਦੀ ਬਜਾਏ ਸਿੱਧੇ ਲੋੜਵੰਦਾਂ ਨੂੰ ਦਾਨ ਕਰਨ ਨਹੀਂ ਤਾਂ ਇਹ ਪੈਸਾ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫੀ ਲਈ ਵਰਤਿਆ ਜਾ ਸਕਦਾ ਹੈ। ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫੀ ਕੈਂਸਲ ਕਰਕੇ ਆਮ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰੇ।
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਇਲ ਨੰਬਰ 9781172781
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਇਲ ਨੰਬਰ 9781172781

0 Comments