ਆਉ ਪਾਖੰਡ ਮੁਕਤ ਭਾਰਤ ਬਣਾਈਏ..
-ਧਾਰਮਿਕ ਸਥਾਨਾਂ ਦੀ ਬਿਜਾਏ, ਹਸਪਤਾਲ ਅਤੇ ਸਿੱਖਿਆ ਸੰਸਥਾਨ ਬਣਾਈਏ....
ਤਾਂ ਜੋ ਮੁਫ਼ਤ ਇਲਾਜ਼ ਅਤੇ ਮੁਫ਼ਤ ਸਿੱਖਿਆ ਦਾ ਲਾਭ ਉਠਾਈਏ...

ਕਿਊਬਾ ਦੇਸ਼ ਦੇ 90 ਪ੍ਰਤੀਸ਼ਤ ਲੋਕ ਨਾਸਤਕ ਹਨ, ਇਸ ਦੇ ਲਈ ਹੀ ਕਿਊਬਾ ਦੇਸ਼ ਵਿੱਚ ਸਭ ਤੋਂ ਵੱਧ ਡਾਕਟਰ ਇੰਜੀਨੀਅਰ ਹੀ ਪਾਏ ਜਾਂਦੇ ਹਨ। ਕਿਉਂਕਿ ਉਥੇ ਲੋਕਾਂ ਨੂੰ ਧਰਮ ਦੇ ਜਾਲ ਵਿੱਚ ਨਹੀਂ ਫਸਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਦੁਨੀਆਂ ਦਾ ਭਲਾ ਕਰਨ ਦੇ ਲਈ ਹੀ ਕਿਹਾ ਜਾਂਦਾ ਹੈ। ਕਿਊਬਾ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਮੁਫਤ ਸਿੱਖਿਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਜੇਕਰ ਦੂਜੇ ਪਾਸੇ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚੰਗਾ ਹਸਪਤਾਲ ਜਾਂ ਫਿਰ ਚੰਗਾ ਸਿੱਖਿਆ ਸੰਸਥਾਨ ਹੋਵੇ, ਜਿੱਥੇ ਕਿ ਲੋਕਾਂ ਨੂੰ ਮੁਫਤ ਸਿੱਖਿਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੋਵੇ। ਭਾਰਤ ਦੇ ਅੰਦਰ ਤਾਂ ਸਿਰਫ਼ ਤੇ ਸਿਰਫ਼ ਧਾਰਮਿਕ ਸਥਾਨਾਂ ਦੇ ਉੱਪਰ ਹੀ ਕਰੋੜਾਂ ਅਰਬਾਂ ਰੁਪਇਆ ਖਰਚਿਆ ਜਾਂਦਾ ਹੈ, ਜਦੋਂ ਕਿ ਕਦੇ ਵੀ ਸਕੂਲਾਂ ਕਾਲਜਾਂ ਉੱਪਰ ਇੰਨਾ ਪੈਸਾ ਨਹੀਂ ਖਰਚਿਆ ਜਾਂਦਾ ਹੈ, ਕਿ ਉੱਥੇ ਹਰ ਵਰਗ ਦੇ ਬੱਚੇ ਪੜ੍ਹ ਕੇ ਚੰਗੇ ਇੰਜੀਨੀਅਰ ਡਾਕਟਰ ਬਣ ਸਕਣ ਅਤੇ ਆਪਣੇ ਦੇਸ਼ ਦਾ ਭਵਿੱਖ ਸਵਾਰ ਸਕਣ। ਏਸੇ ਲਈ ਹੀ ਲੱਗਦਾ ਹੈ ਕਿ ਭਾਰਤ ਕਿਊਬਾ ਅਤੇ ਚੀਨ ਵਰਗੇ ਦੇਸ਼ਾਂ ਤੋਂ ਪਿੱਛੇ ਜਾ ਰਿਹਾ ਹੈ। ਅੱਜ ਸਾਨੂੰ ਸਮਝਣਾ ਅਤੇ ਸੋਚਣਾ ਪਏਗਾ ਕਿ ਦੁਨੀਆਂ ਭਰ ਦੇ ਵਿੱਚ ਇਸ ਵੇਲੇ ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ, ਜਿਸ ਦੇ ਕਾਰਨ ਹੁਣ ਤੱਕ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਦੁਨੀਆਂ ਭਰ ਦੇ ਸਾਰੇ ਹੀ ਧਾਰਮਿਕ ਸਥਾਨ ਇਸ ਵੇਲੇ ਬੰਦ ਪਏ ਹਨ। ਜਿਨ੍ਹਾਂ ਦੇ ਵਿੱਚ ਸਾਡਾ ਸਮਾਜ ਹੀ ਕਹਿੰਦਾ ਹੈ ਕਿ ਇੱਥੇ ਰੱਬ ਵਸਦਾ ਹੈ ਤੇ ਉਹ ਸਾਰੀਆਂ ਹੀ ਬਿਮਾਰੀਆਂ ਤੋਂ ਇਲਾਵਾ ਸਭ ਦੁੱਖ ਕਸ਼ਟ ਦੂਰ ਹੁੰਦਾ ਹੈ, ਉਹ ਭਗਵਾਨ ਅੱਜ ਆਪਣੇ ਆਪ ਨੂੰ ਸੁਰੱਖਿਅਤ ਕਰਕੇ ਧਾਰਮਿਕ ਸਥਾਨਾਂ ਦੇ ਵਿੱਚ ਬੰਦ ਹੋਇਆ ਪਿਆ ਹੈ। ਮੰਦਿਰਾਂ ਮਸੀਤਾਂ ਗੁਰਦੁਆਰਿਆਂ ਚਰਚਾਂ ਦੇ ਵਿੱਚ ਅਰਬਾਂ ਖਰਬਾਂ ਦਾ ਰੁਪਇਆ ਅਤੇ ਸੋਨਾ ਬੰਦ ਪਿਆ ਹੈ ਜੋ ਕਿ ਮਹਿਜ਼ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ ਹੈ। ਸੋ ਇਸ ਦੀ ਸਾਨੂੰ ਸਭ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਮੰਦਰਾਂ ਮਸੀਤਾਂ ਗੁਰਦੁਆਰਿਆਂ ਚਰਚਾਂ ਦੇ ਵਿੱਚ ਅਰਬਾਂ ਖਰਬਾਂ ਰੁਪਿਆ ਤੇ ਸੋਨਾ ਚੜ੍ਹਾਉਣ ਦੀ ਬਜਾਏ ਹਸਪਤਾਲਾਂ ਕਾਲਜਾਂ ਸਕੂਲਾਂ ਦੇ ਉੱਪਰ ਖ਼ਰਚਣਾ ਚਾਹੀਦਾ ਹੈ ਤਾਂ ਜੋ ਚੰਗੇ ਡਾਕਟਰ ਅਤੇ ਇੰਜੀਨੀਅਰ ਪੈਦਾ ਹੋ ਸਕਣ ਅਤੇ ਆਪਣੇ ਦੇਸ਼ ਵਿੱਚ ਫੈਲੀ ਮਾਂਹਮਾਰੀ ਦਾ ਇਲਾਜ ਕਰ ਸਕਣ। ਆਓ ਸਾਰੇ ਰਲ ਮਿਲ ਕੇ ਪਖੰਡ ਮੁਕਤ ਭਾਰਤ ਬਣਾਈਏ ਅਤੇ ਭਾਰਤ ਦੇ ਅੰਦਰ ਸਕੂਲਾਂ ਕਾਲਜਾਂ ਹਸਪਤਾਲਾਂ ਦਾ ਨਿਰਮਾਣ ਕਰੀਏ, ਤਾਂ ਜੋ ਕਿ ਸਭ ਨੂੰ ਮੁਫ਼ਤ ਸਿੱਖਿਆ ਅਤੇ ਮੁਫ਼ਤ ਸੀ ਸੁਵਿਧਾਵਾਂ ਪ੍ਰਦਾਨ ਕਰਦੇ ਹੋਣ। ਕਿਊਬਾ ਵਰਗੇ ਦੇਸ਼ ਤੋਂ ਸਾਨੂੰ ਬਹੁਤ ਕੁਝ ਸਮਝਣ ਸਿੱਖਣ ਦੀ ਲੋੜ ਹੈ ਅਤੇ ਚਾਈਨਾ ਵਰਗੇ ਦੇਸ਼ ਜੋ ਕਿ ਥੋੜ੍ਹੇ ਹੀ ਸਮੇਂ ਵਿੱਚ ਤਰੱਕੀ ਦੀਆਂ ਲੀਹਾਂ ਵੱਲ ਵਧੇ ਹਨ, ਉਨ੍ਹਾਂ ਵੱਲ ਵੀ ਵੇਖਣ ਦੀ ਲੋੜ ਹੈ।


ਪ੍ਰੀਤ_ਗੁਰਪ੍ਰੀਤ