ਗੁੱਸਾ ਨਾ ਕਰਿਓ ਇਕ ਗੱਲ ਸੁਣਾਉਣ ਲੱਗਾ
ਮੈਂ ਲੀਡਰਾਂ ਨੂੰ ਲਾਹਣਤਾਂ ਪਾਉਣ ਲੱਗਾ
ਜਿਨ੍ਹਾਂ ਸੰਘ ਤੁਸੀਂ ਬੈਠ ਕੇ ਪੀਂਦੇ ਰਹੇ ਚਾਹ
ਮੈਂ ਉਨ੍ਹਾਂ ਦੀ ਸੰਘੀ ਦਬਾਉਣ ਲੱਗਾ
ਵੋਟਾਂ ਵੇਲੇ ਬੜੇ ਚੰਗੇ ਸੀ ਜਿਹੜੇ ਲੀਡਰ
ਅੱਜ ਉਨ੍ਹਾਂ ਦੇ ਗਲ ਪਟਾ ਪਾਉਣ ਲੱਗਾ
ਜਿਸ ਵੋਟ ਬੈਂਕ ਲਈ ਉਨ੍ਹਾਂ ਕਰਵਾਏ ਦੰਗੇ
ਮੈਂ ਉਨ੍ਹਾਂ ਨੂੰ ਲਾਹਣਤਾਂ ਪਾਉਣ ਲੱਗਾ
ਵੋਟਾਂ ਪਾ ਕੇ ਸੱਤਾ 'ਚ ਲੋਕਾਂ ਨੇ ਲਿਆਂਦੇ
ਮੈਂ ਤੁਹਾਨੂੰ ਵੀ ਖ਼ਰੀਆਂ ਸੁਣਾਉਣ ਲੱਗਾ
ਓ ਲੋਕੋਂ ਆਪਣੀ ਵੋਟ ਆਪਣੀ ਦੀ ਕੀਮਤ ਜਾਣੋ
ਤੁਹਾਨੂੰ ਮਰਦੇ ਵੇਖ ਮੈਂ ਦੁਖ ਸੁਣਾਉਣ ਲੱਗਾ
ਸੜੀ ਦਿੱਲੀ ਦੀ ਗਲੀ, ਅੱਗ ਨਾਲ ਇਸ ਵਾਰੀ
ਖੂਨ ਦੀਆਂ ਨਦੀਆਂ ਜਿੰਨੀਆਂ ਵਹਾ ਛੱਡੀਆਂ
ਉਹ ਸੱਤਾ ਵਿਚ ਬਿਰਾਜਮਾਨ ਹੋ ਬੈਠੇ
ਉਨ੍ਹਾਂ ਕਈ ਨੇ ਵਿਧਵਾ ਕਰਵਾ ਛੱਡੀਆਂ
84 ਵਿਚ ਮਰੇ ਸੀ ਹਜ਼ਾਰਾਂ ਸਿੱਖ
2020 'ਚ ਉਵੇਂ ਸਭ ਮਰਵਾ ਛੱਡੇ
ਹਕੂਮਤ ਦੇ ਵੱਸ ਹੈ, ਸਭ ਕੁਝ ਭਾਈ
ਲੋਕਾਂ ਨੂੰ ਮਰਨ ਕਿਨਾਰੇ ਛਡਵਾ ਚੱਲੇ
ਹਿੰਦੂ ਰਾਸ਼ਟਰ ਦੀ ਗੱਲ ਜਿਹੜੇ ਕਰਨ ਸਦਾ ਈ
ਉਨ੍ਹਾਂ ਲੋਕਾਂ ਦੀ ਹਿਫ਼ਾਜਤ ਕੀ ਕਰਨੀ ਏ
ਜਿਹੜੇ ਮਰਿਆ ਉਤੇ ਵੀ ਭੰਗੜੇ ਪਾਉਣ
ਉਨ੍ਹਾਂ ਲੋਕਾਂ ਦੀ ਕਿਥੇ ਕੋਈ ਸੁਨਣੀ ਏ
ਮੋਦੀ ਸ਼ਾਹ ਤੋਂ ਲੈ ਕੇ ਜੋਗੀ, ਕੇਜਰੀਵਾਲ ਤੱਕ
ਸਭ ਗੁੰਡੇ ਹੋ ਹਰਲ-ਹਰਲ ਕਰਦੇ ਫਿਰਨ
ਗਲੀ ਵਿਚ ਜੇ ਮੁੰਡੇ ਵੀ ਸ਼ਰੀਫ਼ ਤੁਰਨ
ਇਨ੍ਹਾਂ ਨੂੰ ਸਾਰੇ ਦੇ ਸਾਰੇ ਅੱਤਵਾਦੀ ਈ ਲੱਗਣ
ਜੇਕਰ ਹੋਇਆ ਨਾ ਇਨਸਾਫ਼ ਭਾਰਤੀ ਲੋਕਾਂ ਨਾਲ
ਕਿਉਂ ਮਿਲੀ ਆਜ਼ਾਦੀ ਦਾ ਗੁਣਗਾਈ ਜੀ
26 ਜਨਵਰੀ ਅਤੇ 15 ਅਗਸਤ ਉਤੇ
ਕਿਉਂ ਅਸੀਂ ਝੂਠ ਦੇ ਝੰਡੇ ਲਹਿਰਾਈਏ ਜੀ
ਕਿਉਂ ਨਾ ਸਮਝਦੇ ਲੋਕ, ਭਾਰਤੀ ਲੀਡਰਾਂ ਨੂੰ
ਇਹ ਅੱਤਵਾਦ ਨੂੰ ਪੈਦਾ ਨੇ ਕਰ ਚੱਲੇ
ਕਿਉਂ ਬੁਝਾਉਣਗੇ ਅੱਗ ਉਹ ਦਿੱਲੀ ਵਿਚ
ਜਿਹੜੇ ਖੁਦ ਚਿਗਿਆੜੀ ਸੁੱਟ ਚੱਲੇ
ਜਿੰਨੀਂ ਦੇਰ ਤੱਕ, ਸਾਰੇ ਜਾਗੇ ਨਾ ਭਾਰਤੀ ਲੋਕ
ਉਨ੍ਹੀਂ ਦੇਰ ਤੱਕ ਮਿਲਣਾ ਨਾ ਇਨਸਾਫ਼ ਕਿਸੇ ਨੂੰ
ਮਰਦੇ ਰਹੋਗੇ ਗੋਰਿਆਂ ਵਾਂਗ ਇਥੇ
ਕਾਲਿਆਂ ਦੇ ਗੁਲਾਮ ਬਣ,
ਇਥੇ ਮਿਲਣਾ ਨਾ ਕੋਈ ਇਨਸਾਫ਼ ਤੁਹਾਨੂੰ
ਪ੍ਰੀਤ ਗੁਰਪ੍ਰੀਤ

0 Comments