ਭਾਵੇਂ ਹੀ ਵੱਡੇ ਪੱਧਰ 'ਤੇ ਨਸ਼ਾ ਸਮਗਲਰਾਂ ਨੂੰ ਫੜਣ ਦੇ ਲਈ ਪੁਲਿਸ ਦੇ ਵਲੋਂ ਮੁਹਿੰਮਾਂ ਚਲਾਈਆਂ ਹੋਈਆਂ ਹਨ ਅਤੇ ਪੰਜਾਬ ਦੀ ਸਰਕਾਰ ਵਲੋਂ ਵੀ ਪੰਜਾਬ ਪੁਲਿਸ 'ਤੇ ਕਾਫ਼ੀ ਮਾਣ ਦੇ ਨਾਲ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਪੁਲਿਸ ਹੈ। ਪੰਜਾਬ ਦੀ ਪੁਲਿਸ ਦੇ ਵਲੋਂ ਜੋ ਵੀ ਹੁਣ ਤੱਕ ਕੰਮ ਕੀਤੇ ਹਨ, ਉਹ ਦੁਨੀਆਂ ਤੋਂ ਵੱਖਰੇ ਹੀ ਕੀਤੇ ਹਨ। ਦੋਸਤੋ, ਇਹ ਗੱਲ ਵੀ ਭੁੱਲਿਓ ਨਾ ਕਿ ਪੰਜਾਬ ਪੁਲਿਸ ਦੇ ਵਿਚ ਜਿੰਨੇ ਨਸ਼ੇੜੀ ਹਨ, ਉਨ੍ਹੇਂ ਸ਼ਾਇਦ ਹੀ ਕਿਸੇ ਹੋਰ ਵਿਭਾਗ ਵਿਚ ਹੋਣਗੇ। ਕਿਉਂਕਿ ਪੰਜਾਬ ਪੁਲਿਸ ਦੇ ਨਸ਼ੇੜੀਆਂ ਦੀਆਂ ਹੁਣ ਤਾਂ, ਹੋਰਨਾਂ ਨਸ਼ੇੜੀਆਂ ਵਾਂਗ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿਥੇ ਪੰਜਾਬ ਦੇ ਆਮ ਨੌਜਵਾਨਾਂ ਦੇ ਵਲੋਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਨਸ਼ੇ ਨੂੰ ਆਪਣਾ ਮਿੱਤਰ ਬਣਾਇਆ ਹੋਇਆ ਹੈ, ਬਿਲਕੁਲ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਵੀ ਆਪਣਾ ਮਿੱਤਰ ਹੁਣ ਨਸ਼ਾ ਬਣਾ ਲਿਆ ਹੈ, ਜਿਸ ਦੇ ਕਾਰਨ ਹੁਣ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਡੋਪ ਟੈਸਟ ਦੇ ਵਿਚ ਨਸ਼ੇੜੀ ਪਾਏ ਜਾ ਰਹੇ ਹਨ, ਜਿਸ ਤੋਂ ਬਾਅਦ ਪੁਲਿਸ 'ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅੰਦਰ ਭਾਵੇਂ ਹੀ ਵੱਡੇ ਵੱਡੇ ਅਪਰਾਧੀਆਂ ਨੂੰ ਫੜਣ ਦਾ ਜਿੰਮਾ ਜਿਥੇ ਪੰਜਾਬ ਪੁਲਿਸ ਨੇ ਲਿਆ ਹੈ, ਉਥੇ ਹੀ ਹੋਰਨਾਂ ਦੁਸ਼ਮਣਾਂ ਦਾ ਮੁਕਾਬਲਾ ਵੀ ਪੰਜਾਬ ਦੀ ਪੁਲਿਸ ਨੇ ਆਪਣੀ ਹਿੱਕ ਦੇ ਜੋਰ 'ਤੇ ਕੀਤਾ ਹੈ। ਪਰ ਹੁਣ ਪੰਜਾਬ ਪੁਲਿਸ ਦੇ ਕਰਮਚਾਰੀਆਂ ਵਿਚ ਉਹ ਜਾਨ ਨਹੀਂ ਰਹੀ, ਜਿਹੜੀ ਪਹਿਲੋਂ ਹੁੰਦੀ ਸੀ, ਕਿਉਂਕਿ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਨਸ਼ੇੜੀ ਬਣ ਚੁੱਕੇ ਹਨ ਅਤੇ ਨਸ਼ੇ ਦੀ ਖ਼ਾਤਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ ਜਗ੍ਹਾ ਜਗ੍ਹਾਂ ਤੜਫ਼ਦੇ ਨਜ਼ਰੀ ਆ ਰਹੇ ਹਨ। ਦੱਸ ਦਈਏ ਕਿ ਲੰਘੇ ਦਿਨੀਂ ਤਰਨਤਾਰਨ ਤੋਂ ਇਕ ਖ਼ਬਰ ਆਈ ਕਿ ਤਰਨਤਾਰਨ ਪੁਲਿਸ ਦੇ ਕਰਮਚਾਰੀ ਵੀ ਹੁਣ ਨਸ਼ੇ ਦੇ ਆਦੀ ਹੋ ਚੁੱਕੇ ਹਨ। ਦੱਸ ਦਈਏ ਕਿ ਤਰਨਤਾਰਨ ਤੋਂ ਪਹਿਲੋਂ ਅਮ੍ਰਿਤਸਰ ਪੁਲਿਸ ਦੇ ਡੋਪ ਟੈਸਟ ਹੋਏ ਸਨ, ਜਿਸ ਦੇ ਵਿਚ ਕਈ ਨੌਜਵਾਨ ਨਸ਼ੇੜੀ ਪਾਏ ਗਏ ਸਨ। ਛਪੀ ਇਕ ਰਿਪੋਰਟ ਦੀ ਮੰਨੀਏ ਤਾਂ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਅੰਦਰ ਤਰਨਤਾਰਨ ਦੇ ਕਰੀਬ 22 ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਹੋਇਆ। 22 ਪੁਲਿਸ ਮੁਲਾਜ਼ਮਾਂ ਦੇ ਵਿਚੋਂ 13 ਮੁਲਾਜ਼ਮਾਂ ਦੇ ਵਿਚ ਨਸ਼ੇ ਦੀ ਲੱਤ ਪਾਈ ਗਈ। ਸਿੱਧੇ ਤੌਰ 'ਤੇ ਕਹਿ ਲਈਏ ਕਿ 13 ਪੁਲਿਸ ਮੁਲਾਜ਼ਮ ਨਸ਼ੇੜੀ ਪਾਏ ਗਏ। ਦੱਸ ਦਈਏ ਕਿ ਲੰਘੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਦੀ ਲੈਬ ਦੇ ਅੰਦਰ ਤਰਨਤਾਰਨ ਪੁਲਿਸ ਦਾ ਡੋਪ ਟੈਸਟ ਹੋਇਆ, ਜਿਸ ਤੋਂ ਮਗਰੋਂ 13 ਪੁਲਿਸ ਮੁਲਾਜ਼ਮ ਨਸ਼ੇੜੀ ਨਿਕਲੇ। ਦੱਸ ਦਈਏ ਕਿ ਕੁਝ ਸਮਾਂ ਪਹਿਲੋਂ ਡੀਐੱਸਪੀ ਤਰਨਤਾਰਨ ਸੁਖਮਿੰਦਰ ਸਿੰਘ ਨੇ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਸ਼ਰਮਾ ਨੂੰ ਇਕ ਬੇਨਤੀ ਪੱਤਰ ਦਿੱਤਾ ਸੀ। ਜਿਸ ਦੇ ਵਿਚ ਡੀਐਸਪੀ ਨੇ ਲਿਖਿਆ ਸੀ ਕਿ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਵੇ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਦੀ ਆਗਿਆ ਤੋਂ ਬਾਅਦ ਲੈਬ ਦੇ ਅੰਦਰ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਹੋਇਆ ਅਤੇ ਜਾਂਚ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ 22 ਪੁਲਿਸ ਮੁਲਾਜ਼ਮ ਜਿੰਨਾਂ ਦਾ ਡੋਪ ਟੈਸਟ ਹੋਇਆ ਸੀ, ਉਨ੍ਹਾਂ ਵਿਚੋਂ 13 ਪੁਲਿਸ ਮੁਲਾਜ਼ਮ ਨਸ਼ੇੜੀ ਪਾਏ ਗਏ। ਜਦੋਂਕਿ ਜ਼ਿਆਦਾਤਰ ਪੁਲਿਸ ਕਰਮਚਾਰੀਆਂ ਦੇ ਯੂਰਿਨ ਵਿਚ ਮੌਰਫਿਨ ਪਾਈ ਗਈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਮੁਲਾਜ਼ਮ ਅਫੀਮ ਜਾਂ ਸਮੈਕ ਦੇ ਆਦੀ ਹਨ। ਦੋਸਤੋ, ਹੁਣ ਸਵਾਲ ਉੱਠਦੇ ਹਨ ਕਿ ਜੇਕਰ ਹੀ ਸਾਡੀ ਪੁਲਿਸ ਨਸ਼ੇੜੀ ਨਿਕਲੇਗੀ ਤਾਂ, ਸਾਡਾ ਸਮਾਜ ਕਿਵੇਂ ਸੁਧਰੇਗਾ? ਲੋਕਾਂ ਨੂੰ ਨਸ਼ਾ ਨਾ ਕਰਨ ਵਾਲੇ ਜੇਕਰ ਖੁਦ ਹੀ ਨਸ਼ੇ ਕਰਨ ਲੱਗ ਗਏ ਤਾਂ, ਸਮਾਜ ਕਿਹੜੇ ਪਾਸੇ ਜਾਵੇਗਾ? ਕੀ ਪੁਲਿਸ ਨਸ਼ੇੜੀ ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋਂ ਫ਼ਾਰਗ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਦਾ ਵੀ ਸਰਕਾਰੀ ਨਸ਼ਾ ਛੁਡਾਓ ਕੇਂਦਰ ਦੇ ਵਿਚ ਇਲਾਜ਼ ਕਰਵਾਉਣਾ ਚਾਹੀਦਾ ਹੈ, ਇਹ ਸਵਾਲ ਅਸੀਂ ਦਰਸ਼ਕਾਂ ਦੇ ਲਈ ਛੱਡ ਜਾਂਦੇ ਹਨ? ਸਰਕਾਰ ਨੂੰ ਤੁਰੰਤ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।