ਇਤਿਹਾਸ ਗੁਆਹ ਹੈ ਕਿ ਹਿਲਟਰ ਨੇ ਕਿੰਨੇ ਬੇਕਸੂਰ ਲੋਕਾਂ ਨੂੰ ਗੱਡੀ ਚਾੜਿਆ ਸੀ ਅਤੇ ਕਈ ਬੇਕਸੂਰਾਂ 'ਤੇ ਅੱਤਿਆਚਾਰ ਕੀਤਾ ਸੀ। ਹਿਲਟਰ ਦੀ ਸੋਚ ਸੀ ਕਿ ਉਹਦਾ ਰਾਜ ਹਰ ਜਗ੍ਹਾ 'ਤੇ ਹੋਵੇ ਅਤੇ ਹਿਲਟਰ ਹੀ ਇੱਕ ਅਜਿਹਾ ਇਨਸਾਨ ਸੀ, ਜੋ ਕਦੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਹੁੰਦਾ ਅਤੇ ਆਪਣੀ ਜਿੱਤ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੁੰਦਾ ਸੀ। ਪਰ ਅਸਲੀਅਤ ਇਹ ਹੈ ਕਿ ਹਿਲਟਰ ਦਾ ਇਹ ਚਾਲ ਚੱਲਣ ਬਹੁਤਾ ਸਮਾਂ ਨਹੀਂ ਸੀ ਟਿਕ ਸਕਿਆ। ਕਿਉਂਕਿ ਜਿਵੇਂ ਜਿਵੇਂ ਹਿਲਟਰ ਲੋਕਾਂ ਨੂੰ ਮਾਰ ਰਿਹਾ ਸੀ, ਉਵੇਂ ਉਵੇਂ ਹੀ ਲੋਕਾਂ ਦੇ ਮਨਾਂ ਵਿੱਚ ਹਿਲਟਰ ਵਿਰੁੱਧ ਨਫ਼ਰਤ ਭਰ ਰਹੀ ਸੀ। ਖ਼ੈਰ.!! ਹਿਲਟਰ ਤਾਂ ਹੁਣ ਇਸ ਦੁਨੀਆਂ 'ਤੇ ਨਹੀਂ ਰਿਹਾ, ਪਰ ਹਿਲਟਰ ਜਿਹਾ ਦਿਮਾਗ ਰੱਖਣ ਵਾਲੇ ਹਾਲੇ ਵੀ ਇਸ ਧਰਤੀ 'ਤੇ ਜਿਉਂਦੇ ਹਨ, ਜੋ ਸ਼ਰੇਆਮ ਹੀ ਲੋਕਾਂ 'ਤੇ ਅੱਤਿਆਚਾਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਦੇਸ਼ ਦੇ ਅੰਦਰ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਤੇ ਰਾਜ ਸਭਾ ਵਿੱਚ ਅਮਿਤ ਸ਼ਾਹ ਦੁਆਰਾ ਪਾਸ ਕਰਵਾ ਲਿਆ ਗਿਆ। ਬੇਸ਼ੱਕ ਨਾਗਰਿਕਤਾ ਸੋਧ ਬਿੱਲ ਪਾਸ ਹੋ ਚੁੱਕਿਆ ਹੈ ਅਤੇ ਇਸ ਬਿੱਲ ਦੇ ਵਿਰੁੱਧ ਮੁਜਾਹਰੇ ਵੀ ਹੋ ਰਹੇ ਹਨ। ਪਰ ਇੰਨ੍ਹਾਂ ਮੁਜਾਹਰਿਆਂ ਦੇ ਵਿੱਚੋਂ ਇੱਕ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜਿਸ ਪ੍ਰਕਾਰ ਮੁਜ਼ਾਹਰਾਕਾਰੀਆਂ ਉਤੇ ਲਾਠੀਆਂ ਵਰਾਹੀਆਂ ਜਾ ਰਹੀਆਂ ਹਨ, ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਅੰਨ੍ਹਾਂ ਅੱਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ, ਜੇਲ੍ਹਾਂ ਦੇ ਅੰਦਰ ਸੁੱਟਿਆ ਜਾ ਰਿਹਾ ਸੀ। ਉਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਹਿਲਟਰ ਨੇ ਜੋ ਕੰਮ ਆਪਣੇ ਸਮੇਂ ਵਿੱਚ ਕੀਤਾ ਸੀ, ਉਸ ਤੋਂ ਵੀ ਭੈੜਾ ਕੰਮ ਮੋਦੀ ਹਕੂਮਤ ਭਾਰਤੀਆਂ ਦੇ ਨਾਲ ਕਰ ਰਹੀ ਹੈ। ਇਨਕਲਾਬੀ ਆਗੂ ਅਵਤਾਰ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਦਿਨੀਂ ਜੋ ਆਰਐਸਐਸ ਅਤੇ ਬੀਜੇਪੀ ਵਾਲਿਆਂ ਨੇ ਗੁੰਡਾਗਰਦੀ ਕੀਤੀ ਸੀ, ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਮੋਦੀ ਹਕੂਮਤ ਦੇਸ਼ ਦੇ ਅੰਦਰ ਮਾਹੌਲ ਖ਼ਰਾਬ ਕਰਕੇ, ਹਿੰਦੂ ਰਾਸ਼ਟਰ ਬਣਾਉਣ ਦੀ ਤਾਕ ਵਿੱਚ ਹੈ। ਘੱਟ ਗਿਣਤੀਆਂ ਤੋਂ ਇਲਾਵਾ ਮੁਸਲਮਾਨ ਭਾਈਚਾਰੇ ਦੇ ਵਿਰੁੱਧ ਬਿਆਨਬਾਜੀ ਕਰਕੇ ਮੋਦੀ ਸ਼ਾਹ ਹਿਲਟਰ ਨਾਲੋਂ ਵੀ ਭੈੜੀ ਰਾਜਨੀਤੀ ਕਰ ਰਹੇ ਹਨ। ਦੋਸਤੋਂ, ਵੇਖਿਆ ਜਾਵੇ ਤਾਂ, ਬੀਜੇਪੀ ਨੇ ਘਟੀਆ ਰਾਜਨੀਤੀ ਕਰਦੇ ਹੋਏ ਪੁਲਿਸ ਨੂੰ ਮੋਹਰਾਂ ਬਣਾ ਕੇ ਅੱਗੇ ਕਰਕੇ, ਦੇਸ਼ ਦੇ ਅੰਦਰ ਅੱਗ ਭੜਕਾਈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਤੱਕ ਦਰਜਨ ਦੇ ਕਰੀਬ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਹਿਲਟਰ ਜਿਹੀ ਗੰਦੀ ਰਾਜਨੀਤੀ ਆਖ਼ਰ ਮੋਦੀ ਕਦੋਂ ਤੱਕ ਕਰਦਾ ਰਹੇਗਾ?