ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਡਿੱਜੀਟਲ ਬਣਾਉਣ ਦੇ ਲਈ ਡਿੱਜੀਟਲ ਇੰਡੀਆ ਮੁਹਿੰਮ ਚਲਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਸਿਸਟਮ ਦੀ ਸਥਿਤੀ ਅਜਿਹੀ ਬਣੀ ਪਈ ਹੈ ਕਿ ਹੁਣ ਡਿੱਜੀਟਲ ਨਹੀਂ ਡਿੱਗੀਚਲ ਇੰਡੀਆ ਕਹਿਣ ਨੂੰ ਦਿਲ ਕਰਦਾ ਹੈ। ਦੱਸ ਦਈਏ ਕਿ ਮੋਦੀ ਦੇ ਦੁਬਾਰਾ ਤੋਂ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਵੀ ਦੇਸ਼ ਦੇ ਅੰਦਰ ਕੁਝ ਨਹੀਂ ਬਦਲਿਆ। ਸਗੋਂ ਦੇਸ਼ ਦੇ ਅੰਦਰ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਹੀ ਕੁਚਲਿਆ ਗਿਆ ਹੈ। ਦੱਸ ਦਈਏ ਕਿ ਇੱਕ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵੱਲੋਂ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਡਿੱਜੀਟਲ ਕਰ ਦਿੱਤਾ ਗਿਆ ਹੈ, ਉੱਥੇ ਹੀ ਦੇਸ਼ ਦੇ ਅੰਦਰ ਡਿੱਜੀਟਲ ਨਹੀਂ, ਸਗੋਂ ਡਿੱਗੀਚਲ ਇੰਡੀਆ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਸਿਸਟਮ ਦੇ ਵਿੱਚ ਆਈ ਭਾਰੀ ਖ਼ਰਾਬੀ ਦੇ ਕਾਰਨ ਡਿੱਗੀਚਲ ਇੰਡੀਆ ਲੋਕਾਂ ਦੀ ਲੁੱਟ ਕਰ ਰਿਹਾ ਹੈ ਅਤੇ ਹਕੂਮਤ ਨੂੰ ਕਈ ਪ੍ਰਕਾਰ ਦੇ ਸਵਾਲ ਕਰ ਰਿਹਾ ਹੈ। ਡਿੱਜੀਟਲ ਦੇ ਜ਼ਮਾਨੇ ਵਿੱਚ ਮੋਬਾਈਲ ਫੋਨਾਂ 'ਤੇ ਰੇਂਜ ਤਾਂ ਚੰਗੀ ਆ ਨਹੀਂ ਰਹੀ ਅਤੇ ਅਸੀਂ ਚੰਗੇ ਇੰਟਰਨੈੱਟ ਦੀ ਸੇਵਾ ਦਾ ਇੰਤਜ਼ਾਰ ਕਰ ਰਹੇ ਹਨ। ਦੋਸਤੋ, ਲੰਘੇ ਦਿਨ ਮੱਧ ਪ੍ਰਦੇਸ਼ ਦੇ ਪਿੰਡ ਵਿੱਚ ਇੱਕ ਅਜਿਹਾ ਹੀ ਡਿੱਜੀਟਲ ਇੰਡੀਆ ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ। ਮਾਮਲਾ ਵੀ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਹਾਸਾ ਵੀ ਆ ਰਿਹਾ ਹੈ ਕਿ ਸਾਡੇ ਦੇਸ਼ ਦੇ ਅੰਦਰ ਕਿੰਨਾ ਕੁ ਵਧੀਆ ਡਿੱਜੀਟਲ ਇੰਡੀਆ ਚੱਲ ਰਿਹਾ ਹੈ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਅੰਦਰ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਬ੍ਰਾਂਚ ਨੇ ਇੱਕ ਹੀ ਖਾਤਾ ਦੋ ਵਿਅਕਤੀ ਨੂੰ ਜਾਰੀ ਕਰ ਦਿੱਤਾ ਗਿਆ। ਇੱਕ ਵਿੱਚਾਰੇ ਨੇ ਆਪਣੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ। ਜਦਕਿ ਦੂਜੇ ਨੇ ਆਪਣੇ ਖਾਤੇ ਵਿੱਚੋਂ ਇਹ ਸੋਚ ਕੇ ਪੈਸੇ ਕਢਵਾ ਲਏ ਕਿ ਮੋਦੀ ਸਾਹਿਬ ਨੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਪਾਏ ਹਨ। ਹਾਲਾਂਕਿ ਉਕਤ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋ ਰਹੀ ਹੈ, ਪਰ ਇਸ ਨੂੰ ਜੇਕਰ ਅਸੀਂ ਡਿੱਜੀਟਲ ਇੰਡੀਆ ਦੀ ਨਜ਼ਰ ਦੇ ਨਾਲ ਵੇਖੀਏ ਤਾਂ ਦੇਸ਼ ਦੇ ਇੱਕ ਇਮਾਨਦਾਰ ਸ਼ਖ਼ਸ ਦੀ ਇਸ ਕੇਸ ਦੇ ਅੰਦਰ ਚਿੱਟੇ ਦਿਨੇ ਹੀ ਲੁੱਟ ਹੋ ਗਈ ਹੈ। ਹੁਣ ਸਵਾਲ ਉੱਠਦਾ ਹੈ ਕਿ ਡਿੱਜੀਟਲ ਇੰਡੀਆ ਦੇ ਜ਼ਮਾਨੇ ਵਿੱਚ ਜੇਕਰ ਇੱਕੋ ਹੀ ਖਾਤਾ ਦੋ ਵਿਅਕਤੀਆਂ ਨੂੰ ਜਾਰੀ ਹੋ ਸਕਦਾ ਹੈ ਤਾਂ ਦੇਸ਼ ਦਾ ਭਵਿੱਖ ਕੀ ਹੋਵੇਗਾ, ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਦੱਸ ਦਈਏ ਕਿ ਸਟੇਟ ਬੈਂਕ ਆਫ ਇੰਡੀਆ ਦੀ ਆਲਮਪੁਰ ਸ਼ਾਖਾ ਨੇ ਆਪਣੀ ਇੱਕ ਵੱਡੀ ਗਲਤੀ ਨੂੰ ਮੰਨਿਆ ਵੀ ਹੈ ਅਤੇ ਸੁਣਨ ਵਿੱਚ ਮਿਲ ਰਿਹਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਹੀ ਅਜਿਹਾ ਹੋਇਆ ਹੈ। ਬੈਂਕ ਨੇ ਸਪਸ਼ਟ ਵੀ ਕੀਤਾ ਹੈ ਕਿ ਦੋ ਵੱਖ-ਵੱਖ ਗਾਹਕਾਂ ਨੂੰ ਇੱਕ ਹੀ ਖਾਤਾ ਨੰਬਰ ਦੇ ਦਿੱਤਾ। ਬੈਂਕ ਵੱਲੋਂ ਦਿੱਤੀ ਗਈ ਪਾਸਬੁੱਕ ਵਿੱਚ ਗਾਹਕ ਗਿਣਤੀ ਵੀ ਇੱਕ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਇੱਕ ਗਾਹਕ ਖਾਤੇ ਵਿੱਚ ਪੈਸੇ ਜਮਾਂ ਕਰਾਉਂਦਾ ਰਿਹਾ ਅਤੇ ਦੂਜਾ ਗਾਹਕ ਉਸ ਨੂੰ ਕੱਢਦਾ ਰਿਹਾ। ਮਿਲੀ ਜਾਣਕਾਰੀ ਦੇ ਮੁਤਾਬਿਕ ਅਜਿਹਾ ਇੱਕ ਵਾਰ ਨਹੀਂ, ਬਲਕਿ ਪੂਰੇ ਛੇ ਮਹੀਨੇ ਤੱਕ ਚੱਲਦਾ ਰਿਹਾ। ਆਖ਼ਰ ਇਹ ਨਤੀਜਾ ਸਾਹਮਣੇ ਆਇਆ ਕਿ ਜਮ੍ਹਾਂ ਕਰਨ ਵਾਲੇ ਗਾਹਕ ਦੇ 89 ਹਜ਼ਾਰ ਰੁਪਏ ਦੇ ਦੂਜੇ ਖਾਤਾ ਧਾਰਕ ਨੇ ਪੈਸੇ ਕੱਢ ਲਏ। ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਪੀੜਤ ਨੇ ਬੈਂਕ ਮੈਨੇਜਰ ਨਾਲ ਗੱਲ ਕੀਤੀ, ਜਿੱਥੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਪ੍ਰਬੰਧਨ ਹੱਕਾ-ਬੱਕਾ ਰਹਿ ਗਿਆ। ਭਾਵੇਂ ਹੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਪਰ ਮੋਦੀ ਦੇ ਦਾਅਵੇ ਫੋਕੇ ਨਿਕਲੇ ਅਤੇ ਡਿੱਜੀਟਲ ਇੰਡੀਆ ਫੇਲ ਹੋ ਗਿਆ।

0 Comments