ਪੰਜਾਬ ਦੇ ਅੰਦਰ ਕੋਈ ਦਿਨ ਅਜਿਹਾ ਖ਼ਾਲੀ ਨਹੀਂ ਜਾਂਦਾ, ਜਿਸ ਦਿਨ ਲੀਡਰ ਆਪਸ ਵਿਚ ਤਿੱਖੀ ਬਿਆਨਬਾਜੀ ਕਰਕੇ ਨਾ ਹਟੇ ਹੋਣ। ਹਰ ਦਿਨ ਹੀ ਲੀਡਰਾਂ ਦੇ ਤਿੱਖੇ ਬਿਆਨਾਂ ਨੇ ਜਨਤਾ ਦੇ ਵਿਚ ਵੀ ਕਰੰਟ ਭਰ ਦਿੱਤਾ ਹੈ। ਲੀਡਰਾਂ ਦੇ ਵਾਂਗੂ ਹੁਣ ਘਰਾਂ ਦੇ ਅੰਦਰ ਵੀ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਸਮੇਂ ਸਮੇਂ 'ਤੇ ਲੀਡਰ ਆਪਸ ਵਿਚ ਲੋਕਾਂ ਦੇ ਮੂਹਰੇ ਤਾਂ, ਇੰਝ ਲੜ ਪੈਂਦੇ ਹਨ ਕਿ ਜਿਵੇਂ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਹੋਵੇ, ਪਰ ਲੀਡਰ ਅੰਦਰੋਂ ਹੁੰਦੇ ਸਾਰੇ ਹੀ ਇਕੋਂ ਹਨ।
ਦੱਸ ਦਈਏ ਕਿ ਅਕਾਲੀ ਭਾਜਪਾ ਦਾ ਭਾਵੇਂ ਹੀ ਗਠਜੋੜ ਹੈ, ਪਰ ਫਿਰ ਵੀ ਇਨ੍ਹਾਂ ਦੋਵਾਂ ਪਾਰਟੀਆਂ ਦੇ ਲੀਡਰ ਆਪਸ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਕਰਨ ਵਿਚ ਲੱਗ ਜਾਂਦੇ ਹਨ। ਜਿਥੋਂ ਪਤਾ ਲੱਗਦਾ ਹੈ ਕਿ ਉਕਤ ਗਠਜੋੜ ਦੀ ਆਪਸ ਵਿਚ ਹੀ ਸਹਿਮਤੀ ਨਹੀਂ। ਜੇਕਰ ਗੱਲ ਆਪਾ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਵਿਚ ਵੀ ਇਹੀ ਹਾਲ ਹੈ। ਇਕ ਪਾਸੇ ਤਾਂ ਕਾਂਗਰਸ ਦੇ ਪ੍ਰਧਾਨ ਕਹਿੰਦੇ ਹਨ ਕਿ ਅਸੀਂ ਸਾਰੇ ਕਾਂਗਰਸੀ ਇਕੋਂ ਹੀ ਹਾਂ, ਜਦੋਂਕਿ ਸਮੇਂ ਸਮੇਂ 'ਤੇ ਬਿਆਨ ਜੋ ਇਕ ਦੂਜੇ ਉਪਰ ਕੀਤੇ ਜਾਂਦੇ ਹਨ।ਉਨ੍ਹਾਂ ਬਿਆਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਪਾਰਟੀ ਦੇ ਅੰਦਰ ਵੀ ਖ਼ਟਾਸ ਪੈਦਾ ਹੋ ਚੁੱਕੀ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਮੰਡਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵਿਚਾਲੇ ਕਾਫ਼ੀ ਜ਼ਿਆਦਾ ਸ਼ਬਦੀ ਤਕਰਾਰ ਚੱਲ ਰਿਹਾ ਹੈ। ਦੱਸ ਦਈਏ ਕਿ ਜੇਕਰ ਲੀਡਰ ਹੀ ਇਕ ਦੂਜੇ ਨੂੰ ਗੁੰਡੇ ਅਤੇ ਗੈਗਸਟਰ ਆਖਣ ਲੱਗ ਪੈ ਜਾਣ ਤਾਂ, ਸਮਝ ਲੈਣਾ ਚਾਹੀਦਾ ਹੈ ਕਿ ਲੀਡਰਾਂ ਦੀ ਸ਼ਹਿ 'ਤੇ ਹੀ ਸਭ ਕੁਝ ਹੁੰਦਾ ਹੈ।ਲੀਡਰਾਂ ਦੀ ਸ਼ਹਿ 'ਤੇ ਹੀ ਗੈਂਗਸਟਰ ਪੈਦਾ ਹੁੰਦੇ ਹਨ ਅਤੇ ਲੀਡਰਾਂ ਦੀ ਸ਼ਹਿ 'ਤੇ ਹੀ ਗੁੰਡਗਰਦੀ ਹੁੰਦੀ ਹੈ। ਪਿਛਲੇ ਦਿਨੀਂ ਜੋ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਸਾਹਮਣੇ ਆਇਆ, ਉਸ ਨੇ ਸਪੱਸ਼ਟ ਕਰ ਦਿੱਤਾ ਕਿ ਲੀਡਰ ਹੀ ਗੁੰਡੇ ਹਨ ਅਤੇ ਲੀਡਰ ਹੀ ਗੈਂਗਸਟਰ ਹਨ। ਭਾਵੇਂ ਹੀ ਮਜੀਠੀਆ 'ਤੇ ਵੀ ਨਸ਼ਾ ਤਸਕਰੀ ਅਤੇ ਗੈਂਗਸਟਰਾਂ ਦੇ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਆਏ ਹਨ, ਪਰ ਮਜੀਠੀਆ ਨੇ ਜਿਹੜੀ ਪੋਲ ਪਿਛਲੇ ਦਿਨੀਂ ਕਾਂਗਰਸ ਦੇ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਦੀ ਖੋਲੀ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਇਕ ਬਿਆਨ ਜਾਰੀ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਗੈਂਗਸਟਰਾਂ ਦੇ ਨਾਲ ਗੂੜੇ ਸਬੰਧ ਹੋਣ ਦੇ ਦੋਸ਼ ਲਗਾਏ ਅਤੇ ਕਿਹਾ ਕਿ ਪਿੰਡ ਢਿੱਲਵਾਂ ਵਿਚ ਜਿਹੜਾ ਸਾਬਕਾ ਸਰਪੰਚ ਦਾ ਕਤਲ ਹੋਇਆ ਹੈ, ਉਸ ਕਤਲ ਦੇ ਪਿੱਛੇ ਕਾਗਰਸੀ ਮੰਤਰੀ ਰੰਧਾਵਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਦੇ ਚੱਲਦਿਆ ਹੀ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ ਹੈ। ਮਜੀਠੀਆ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਸਾਬਕਾ ਸਰਪੰਚ ਨਾਲ 2004 ਤੋਂ ਰੰਧਾਵਾ ਨਾਲ ਝਗੜਾ ਚੱਲਦਾ ਆ ਰਿਹਾ ਸੀ। ਮਜੀਠੀਆ ਕਹਿੰਦੇ ਹਨ ਕਿ 2004 ਵਿਚ ਚੋਣਾਂ ਦੌਰਾਨ ਸੁਖਵਿੰਦਰ ਸਿੰਘ ਰੰਧਾਵਾ ਨਾਲ ਝਗੜਾ ਦਲਬੀਰ ਸਿੰਘ ਅਤੇ ਉਸ ਦੇ ਪਿਤਾ ਸੰਤ ਸਿੰਘ ਦਾ ਹੋ ਰਿਹਾ ਸੀ ਅਤੇ ਇਸੇ ਦੌਰਾਨ ਹੀ ਰੰਧਾਵਾ ਦੀ ਪੱਗ ਲਹਿ ਗਈ ਸੀ, ਜਿਸ ਦਾ ਦੋਸ਼ ਦਲਬੀਰ ਸਿੰਘ ਤੇ ਸੰਤ ਸਿੰਘ ਲੱਗਿਆ ਸੀ। ਮਜੀਠੀਆ ਨੇ ਰੰਧਾਵਾ 'ਤੇ ਦੋਸ਼ ਲਗਾਇਆ ਕਿ ਬਦਲਾ ਲੈਣ ਖ਼ਾਤਰ ਹੀ ਉਸ ਨੇ ਦਲਬੀਰ ਸਿੰਘ ਦਾ ਕਤਲ ਕਰਵਾਇਆ ਹੈ। ਦੂਜੇ ਪਾਸੇ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ 'ਤੇ ਦੋਸ਼ ਲਗਾਏ ਕਿ ਉਹ 'ਗੁੰਡਾ' ਹੈ। ਕਿਉਂਕਿ ਚੰਦੂਮਾਜਰਾ ਦੇ ਵਲੋਂ ਆਪਣੇ ਹਲਕੇ ਮੁਹਾਲੀ ਦੇ ਅੰਦਰ ਕਥਿਤ ਤੌਰ 'ਤ ਲੋਕਾਂ ਕੋਲੋਂ ਗੁੰਡਾ ਟੈਕਸ ਵਸੂਲਿਆ ਹੈ। ਕਾਂਗਰਸੀ ਮੰਤਰੀ ਸਿੱਧੂ ਨੇ ਇਹ ਵੀ ਕਿਹਾ ਕਿ ਚੰਦੂਮਾਜਰਾ ਵਰਗੇ ਹੋਰ ਵੀ ਕਈ ਅਕਾਲੀ ਦਲ ਦੇ ਲੀਡਰ ਹਨ, ਜਿਨ੍ਹਾਂ ਦੇ ਵਲੋਂ ਹਮੇਸ਼ਾਂ ਹੀ ਗੁੰਡਾਗਰਦੀ ਕਰਕੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਵੀ ਕਈ ਜਗ੍ਹਾਵਾਂ 'ਤੇ ਕਰ ਰਹੇ ਹਨ। ਦੋਸਤੋ, ਵੇਖਿਆ ਜਾਵੇ ਤਾਂ ਅਕਾਲੀ ਕਾਂਗਰਸੀਆਂ ਦੀ ਲੜਾਈ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਦਾਲ ਵਿਚ ਜਰੂਰ ਕੁਝ ਕਾਲਾ ਹੈ, ਕਿਉਂਕਿ ਬਿਨ੍ਹਾਂ ਸਬੂਤਾਂ ਤੋਂ ਕੋਈ ਵੀ ਕਿਸੇ 'ਤੇ ਦੋਸ਼ ਨਹੀਂ ਲਗਾਉਂਦਾ।