ਦੋਸਤੋ ਬਹੁਤ ਲੋਕਾਂ ਨੂੰ ਯਾਦ ਨਹੀਂ ਕਿ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਜਨਮਦਿਨ ਹੈ । ਜਿਹਨਾਂ ਨੇ ਤਾਉਮਰ ਕ੍ਰਾਂਤੀ ਦੇ ਲੇਖੇ ਲਾਈ । ਪਰ ਸਿਰਫ਼ ਸਟੇਟਸ ਲਾ ਕੇ ਜਾਂ ਇੱਕ ਦਿਨ ਯਾਦ ਕਰਕੇ ਅਸੀਂ ਉਹਨਾਂ ਦੇ ਵਾਰਿਸ ਨਹੀਂ ਬਣ ਸਕਦੇ ।
ਅੱਜ ਜਦੋਂ ਪੂਰੀ ਦੁਨੀਆ ਇੱਕ ਆਰਥਿਕ ਮੰਦੀ ਦੇ ਦੌਰ ਵਿੱਚ ਗੁਜ਼ਰ ਰਹੀ ਹੈ। ਪੂਰੀ ਦੁਨੀਆ ਵਿੱਚ ਸਾਮਰਾਜੀ ਸ਼ਕਤੀਆ ਨੇ ਸੰਸਾਰ ਦੀ ਲੁੱਟ ਲਈ ਬਸਤੀਆਂ ਦੀ ਮੁੜ-ਵੰਡ ਵਾਸਤੇ ਦੁਨੀਆ ਨੂੰ ਜੰਗ ਵਿੱਚ ਝੋਕ ਰੱਖਿਆ ਹੈ। ਦੂਜਾ ਮੰਦੀ ਦੇ ਬੋਝ ਨੂੰ ਲੋਕਾਂ 'ਤੇ ਪਾਉਣ ਲਈ ਫੈਕਟਰੀਆਂ,ਕਾਰਖਾਨਿਆਂ ਵਿੱਚ ਛਾਂਟੀਆਂ ਦੇ ਦੌਰ ਚੱਲ ਰਹੇ ਹਨ। ਜਿਸਦਾ ਅਸਰ ਭਾਰਤ ਉੱਤੇ ਵੀ ਹੋਣਾ ਸੁਭਾਵਿਕ ਹੈ । ਪਿਛਲੇ ਸਮੇਂ ਦੌਰਾਨ ਆਟੋ ਸੈਕਟਰ , ਕੋਲਾ ਸਨਅਤ , ਕੱਪੜਾ ਸਨਅਤ ਵਿੱਚ ਮਜ਼ਦੂਰਾਂ ਦੀਆਂ ਵੱਡੇ ਪੱਧਰ 'ਤੇ ਛਾਂਟੀਆਂ ਹੋਈਆ ਹਨ ਤੇ ਕਾਰਪੋਰੇਟਾਂ ਨੂੰ ਮੰਦੀ ਵਿੱਚ ਬਚਾਕੇ ਰੱਖਣ ਲਈ ਉਹਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਸਿੱਟੇ ਵਜੋਂ ਦੇਸ਼ ਦੀ ਜੀ.ਡੀ.ਪੀ. ਬਹੁਤ ਹੇਠਾਂ ਚਲੀ ਗਈ ਹੈ ।ਇਹ 5.0 % ਤੋਂ ਵੀ ਥੱਲੇ ਜਾਣ ਦਾ ਮਤਲਬ ਵਿਕਾਸ ਦਰ ਵਾਧੇ ਦੀ ਥਾਂ ਉਲਟਾ ਘਾਟੇ ਵਿੱਚ ਚਲੀ ਗਈ ਹੈ। ਇਹਨਾਂ ਸਮੱਸਿਆਵਾਂ ਦਾ ਜ਼ਿੰਮੇਵਾਰ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਹੈ । ਪਰ ਹਾਕਮਾਂ ਵੱਲੋਂ ਦੁਨੀਆ ਪੱਧਰ 'ਤੇ ਇਹਨਾਂ ਸਮੱਸਿਆਵਾਂ ਨੂੰ ਫਾਸ਼ੀਵਾਦੀ ਨਜ਼ਰੀਏ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਟਰੰਪ ਦਾ ਪ੍ਰਵਾਸੀ ਲੋਕਾਂ ਦੇ ਖਿਲਾਫ ਮਾਹੌਲ ਪੈਦਾ ਕਰਨਾ ਕਿ ਉਨ੍ਹਾਂ ਵੱਲੋਂ ਆ ਕੇ ਹੀ ਅਮਰੀਕੀ ਲੋਕਾਂ ਦਾ ਕੰਮ ਖੋਹਿਆ ਜਾ ਰਿਹਾ ਹੈ ਤਾਂ ਕਰਕੇ ਅਮਰੀਕਾ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ ਉਸੇ ਤਹਿਤ ਮੋਦੀ ਸਰਕਾਰ ਵੀ ਫਿਰਕੂ ਪਾਲਾਬੰਦੀ ਕਰ ਰਹੀ ਹੈ ਜਿਸ ਤਹਿਤ ਉਸ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਦਲਿਤਾਂ ਨੇ ਲੋਕਾਂ ਦਾ ਰਿਜ਼ਰਵੇਸ਼ਨ ਤਹਿਤ ਅਤੇ ਪੰਦਰਵੀਂ ਸੋਲਵੀਂ ਸਦੀ ਵਿੱਚ ਵਿਦੇਸ਼ਾਂ ਤੋਂ ਆਏ ਮੁਸਲਮਾਨਾਂ ਨੇ ਲੋਕਾਂ ਦਾ ਕੰਮ ਖੋਹਿਆ।
ਇਹ ਸਭ ਝੂਠ ਫੈਲਾਕੇ ਦੁਨੀਆ ਭਰ ਦੇ ਹਾਕਮ ਫਾਸ਼ੀਵਾਦ ਵੱਲ ਨੂੰ ਵਧ ਰਹੇ ਹਨ। ਉਨ੍ਹਾਂ ਹਾਕਮਾਂ ਨੂੰ ਸੱਤਾ ਤੋਂ ਲਾਂਭੇ ਕਰਕੇ ਇੱਕ ਬਰਾਬਰੀ ਵਾਲਾ ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜ ਸਿਰਜਣਾ ਕੇ ਹੀ ਸ਼ਹੀਦਾਂ ਨੂੰ ਸਹੀ ਰੂਪ ਵਿੱਚ ਯਾਦ ਕਰਨ ਹੋਵੇਗਾ ।ਇੱਕ ਅਜਿਹਾ ਨਿਜ਼ਾਮ ਜਿਸ ਜਿਹੜਾ ਲੁੱਟ ਰਹਿਤ ਅਤੇ ਧਾਰਮਿਕ,ਜਾਤੀ,ਨਸਲੀ, ਲਿੰਗ ਅਧਾਰਿਤ ਵਿਤਕਰਿਆਂ ਤੋਂ ਉੱਪਰ ਹੋਵੇ । ਇਹ ਹੀ ਸ਼ਹੀਦਾਂ ਨੂੰ ਅਸਲੀ ਰੂਪ ਵਿੱਚ ਯਾਦ ਕਰਨਾ ਹੋਵੇਗਾ। ਆਓ ਡਾਇਰ ਦੇ ਮੌਜ਼ੂਦਾ ਵਾਰਿਸਾਂ ਨੂੰ ਸ਼ਹੀਦ ਊਧਮ ਸਿੰਘ ਦੇ ਵਾਰਸ ਬਣ ਕੇ ਟੱਕਰੀਏ।
ਮੋਹਨ ਸਿੰਘ ਔਲਖ
ਪੰਜਾਬ ਸਟੂਡੈਂਟਸ ਯੂਨੀਅਨ

0 Comments