ਕੋਈ ਦਿਨ ਵੀ ਅਜਿਹਾ ਪੰਜਾਬ ਦੇ ਅੰਦਰ ਖ਼ਾਲੀ ਨਹੀਂ ਜਾਂਦਾ, ਜਿਸ ਦਿਨ ਕਿਸੇ ਔਰਤ ਬੱਚੀ ਦਾ ਬਲਾਤਕਾਰ ਨਾ ਹੋਇਆ ਹੋਵੇ। ਹਰ ਦਿਨ ਹੀ ਕਿਸੇ ਨਾ ਕਿਸੇ ਜ਼ਿਲ੍ਹੇ, ਪਿੰਡ, ਕਸਬੇ ਜਾਂ ਫਿਰ ਮੁਹੱਲੇ ਦੇ ਵਿੱਚ ਬਲਾਤਕਾਰ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲ ਹੀ ਜਾਂਦੀਆਂ ਹਨ। ਆਖ਼ਰ ਇਹ ਬਲਾਤਕਾਰ ਦੀਆਂ ਘਟਨਾਵਾਂ ਕਿਉਂ ਨਹੀਂ ਰੁਕਣ ਦਾ ਨਾਂਅ ਲੈ ਰਹੀਆਂ? ਕੀ ਸਾਡੇ ਸਮਾਜ ਦੇ ਲੋਕ ਇੰਨੇ ਕੁ ਜ਼ਿਆਦਾ ਗਿਰ ਚੁੱਕੇ ਹਨ ਕਿ ਉਹ ਔਰਤਾਂ ਦੀ ਬਜਾਏ, ਬੱਚੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਲੱਗ ਪਏ ਹਨ।

ਦੱਸ ਦਈਏ ਕਿ ਪੰਜਾਬ ਦੇ ਅੰਦਰ ਭਾਵੇਂ ਹੀ ਔਰਤ ਨੂੰ ਕਾਫ਼ੀ ਜ਼ਿਆਦਾ ਉੱਚਾ ਦਰਜਾ ਦਿੱਤਾ ਗਿਆ ਹੈ, ਪਰ ਇਸਦੇ ਬਾਵਜੂਦ ਵੀ ਸਾਡੇ ਪੰਜਾਬ ਦੇ ਅੰਦਰ ਔਰਤ ਜਾਂ ਫਿਰ ਬੱਚੀਆਂ ਸੁਰੱਖਿਅਤ ਨਹੀਂ ਹਨ। ਅੱਜ ਬਹੁਤ ਸਾਰੇ ਕੇਸ ਅਜਿਹੇ ਸਾਹਮਣੇ ਆ ਰਹੇ ਹਨ, ਜੋ ਸੁਣ ਕੇ ਅਤੇ ਵੇਖ ਕੇ ਮਨ ਅੰਦਰ ਇੰਨਾ ਕੁ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਬਲਾਤਕਾਰੀਆਂ ਨੂੰ ਵੱਢ ਹੀ ਕਿਉਂ ਨਾ ਦਿੱਤਾ ਜਾਵੇ। ਬਹੁਤ ਸਾਰੇ ਕੇਸਾਂ ਦੇ ਵਿੱਚ ਬੱਚੀਆਂ ਦੇ ਨਾਲ ਉਨ੍ਹਾਂ ਦੇ ਆਪਣੇ ਹੀ ਸਕੇ ਸੰਬੰਧੀ ਬਲਾਤਕਾਰ ਕਰਦੇ ਹਨ।

ਬਲਾਤਕਾਰ ਭਾਵੇਂ ਹੀ ਇੱਕ ਘਿਣੌਨਾ ਅਪਰਾਧ ਹੈ, ਪਰ ਅਪਰਾਧੀ ਬੇ-ਡਰ ਹੋ ਕੇ ਆਪਣੀ ਹਵਸ ਨੂੰ ਪੂਰਾ ਕਰਦਾ ਹੈ। ਵੇਖਿਆ ਜਾਵੇ ਤਾਂ ਇਹ ਸਭ ਕੁਝ ਉਦੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਸਾਡਾ ਸਮਾਜ ਬੋਲਣਾ ਬੰਦ ਕਰ ਦਿੰਦਾ ਹੈ। ਸਾਡੇ ਸਮਾਜ ਦੇ ਸਾਹਮਣੇ ਭਾਵੇਂ ਹੀ ਕਿੰਨਾ ਕੁਝ ਮਰਜ਼ੀ ਹੋਈ ਜਾਵੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਹਰ ਕੋਈ ਆਪਣੀ ਹੀ ਧੀ ਭੈਣ ਦੀ ਰੱਖਿਆ ਕਰਨਾ ਠੀਕ ਸਮਝਦਾ ਹੈ, ਬੇਗਾਨੀ ਵੱਲ ਤਾਂ ਉਕਤ ਲੋਕਾਂ ਦੀ ਮਾੜੀ ਹੀ ਨਿਗ੍ਹਾ ਜਾਂਦੀ ਹੈ। ਜੋ ਆਖ਼ਰ ਉਨ੍ਹਾਂ ਨੂੰ ਹੀ ਸਲਾਖ਼ਾਂ ਪਿੱਛੇ ਧਕੇਲ ਦਿੰਦੀ ਹੈ।

ਦੱਸ ਦਈਏ ਕਿ ਥਾਣਿਆਂ ਅੰਦਰ ਰੋਜ਼ਾਨਾ ਹੀ ਕਈ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਭਾਵੇਂ ਹੀ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੇ ਵਿਰੁੱਧ ਪੁਲਿਸ ਮਾਮਲੇ ਦਰਜ ਕਰ ਰਹੀ ਹੈ, ਪਰ ਫਿਰ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਕਿ ਇੱਕ 9 ਵਰ੍ਹਿਆਂ ਦੀ ਬੱਚੀ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਭਾਵੇਂ ਹੀ ਪੁਲਿਸ ਦੇ ਵੱਲੋਂ ਉਕਤ ਇੱਕ ਵਿਅਕਤੀ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤਾਰ ਵਿੱਚੋਂ ਬਾਹਰ ਦੱਸਿਆ ਜਾ ਰਿਹਾ ਹੈ।

ਹੁਣ ਸਵਾਲ ਉੱਠਦਾ ਹੈ ਕਿ ਇਹ ਬਲਾਤਕਾਰ ਜਿਹੀਆਂ ਘਟਨਾਵਾਂ ਕਦੋਂ ਰੁਕਣੀਆਂ? ਇਹ ਘਟਨਾਵਾਂ ਉਦੋਂ ਹੀ ਰੁਕ ਸਕਦੀਆਂ ਹਨ, ਜਦੋਂ ਸਾਡਾ ਸਮਾਜ ਬਲਾਤਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੀ ਮੰਗ ਅਦਾਲਤਾਂ ਤੋਂ ਕਰੇਗਾ। ਭਾਵੇਂ ਹੀ ਅਦਾਲਤਾਂ ਦੇ ਵਲੋਂ ਬਲਾਤਕਾਰੀ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦਾ ਫੈਸਲਾ ਵੀ ਕੀਤਾ ਹੋਇਆ ਹੈ, ਪਰ ਬੁੱਧੀਜੀਵੀਆਂ ਦੇ ਮੁਤਾਬਿਕ ਬਲਾਤਕਾਰ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ, ਜੋ ਅੱਗੇ ਤੋਂ ਵੀ ਸਖ਼ਤ ਅਜਿਹੀ ਗੰਦੀ ਹਰਕਤ ਨਾ ਕਰ ਸਕੇ। ਸੋ, ਉਮੀਦ ਕਰਦੇ ਹਾਂ ਕਿ ਸਾਡਾ ਸਮਾਜ ਇਸ ਘਿਨੌਣੇ ਅਪਰਾਧ ਦੇ ਵਿਰੁੱਧ ਅਵਾਜ਼ ਚੁੱਕੇਗਾ ਅਤੇ ਬੱਚੀਆਂ ਨੂੰ ਇਨਸਾਫ਼ ਦੁਆਏਗਾ।


Image result for rape